ਮੁੱਲਾਂਪੁਰ 21 ਜੂਨ, 2023
ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਲੁਧਿਆਣਾ ਵੱਲੋਂ ਇੱਕ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਮੁੱਲਾਂਪੁਰ ਵਿਖੇ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ ਮੈਡਮ ਕਿਰਨਦੀਪ ਕੌਰ ਗਰੇਵਾਲ ਦੀ ਪ੍ਰਧਾਨਗੀ ਹੇਠ ਇੱਕ ਵਿਸ਼ੇਸ਼ ਮੀਟਿੰਗ ਕਰਵਾਈ ਗਈ। ਜਿਸ ਵਿਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ,ਕੌਮੀ ਕੋਆਰਡੀਨੇਟਰ ਗੁਰਕੀਰਤ ਸਿੰਘ ਖੇੜਾ, ਕੌਮੀ ਮੁੱਖ ਸਕੱਤਰ ਸਲਾਹਕਾਰ ਕਮੇਟੀ ਮਨਜੀਤ ਸਿੰਘ ਢਿੱਲੋਂ, ਵਰਿੰਦਰ ਕੌਰ ਜਨਰਲ ਸਕੱਤਰ ਇਸਤਰੀ ਵਿੰਗ ਪੰਜਾਬ, ਲਵਪ੍ਰੀਤ ਕੌਰ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ ਮੋਗਾ, ਕੁਲਵੀਰ ਕੌਰ ਚੇਅਰਪਰਸਨ ਇਸਤਰੀ ਵਿੰਗ ਮੋਹਾਲੀ ਅਤੇ ਅਮ੍ਰਿਤ ਪੁਰੀ ਉਪ ਚੇਅਰਪਰਸਨ ਐਂਟੀ ਕ੍ਰਾਇਮ ਸੈੱਲ ਪੰਜਾਬ ਨੂੰ ਵਿਸ਼ੇਸ਼ ਤੌਰ ਤੇ ਪਹੁੰਚਣ ਤੇ ਟੀਮ ਵੱਲੋਂ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਸੰਸਥਾ ਵੱਲੋਂ ਪਿੰਡਾਂ ਵਿੱਚ ਰੁੱਖ ਲਗਾਓ ਸਮਾਜ ਬਚਾਓ ਅਤੇ ਆਕਸੀਜਨ ਵਧਾਓ , ਲਹਿਰ ਤਹਿਤ ਫ਼ਲ ਦਾਰ, ਫੁੱਲਦਾਰ, ਛਾਂ ਦਾਰ ਅਤੇ ਮੈਡੀਕੇਟਡ ਬੂਟੇ ਲਗਾਏ ਜਾਣਗੇ। ਜਿਥੇ ਕਿਤੇ ਖ਼ਾਲੀ ਥਾਂ ਦਿਖਾਈ ਦੇਵੇਗੀ ਉਸ ਥਾਂ ਸੰਬੰਧਤ ਵਿਅਕਤੀ ਨਾਲ ਤਾਲਮੇਲ ਕਰਕੇ ਬੂਟੇ ਲਗਾਏ ਜਾਣਗੇ। ਧਰਤੀ ਨੂੰ ਹਰੀ ਭਰੀ ਰੱਖਣ ਲਈ ਉਨ੍ਹਾਂ ਸਮੂਹ ਵਰਗ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਭਲਾਈ ਦੇ ਕੰਮ ਰਲਮਿਲ ਕੇ ਕਰਨ ਲਈ ਅੱਗੇ ਆਓ। ਹੋਰਨਾਂ ਤੋਂ ਇਲਾਵਾ ਐਡਵੋਕੇਟ ਅਮਨਦੀਪ ਕੌਰ ਚੇਅਰਪਰਸਨ ਲੀਗਲ ਸੈੱਲ, ਗੁਰਨਾਜ਼ ਕੌਰ ਗਰੇਵਾਲ ਜ਼ਿਲ੍ਹਾ ਮੀਡੀਆ ਅਡਵਾਈਜ਼ਰ,ਹਰਭਜਨ ਸਿੰਘ, ਮਨਪ੍ਰੀਤ ਕੌਰ ਚੇਅਰਪਰਸਨ ਇਸਤਰੀ ਵਿੰਗ ਬਲਾਕ ਜਗਰਾਉਂ, ਗੁਰਪ੍ਰੀਤ ਸਿੰਘ ਗੁਰੀ ਚੇਅਰਮੈਨ ਯੂਥ ਵਿੰਗ ਲੁਧਿਆਣਾ, ਖੁਸ਼ਮਿੰਦਰ ਕੌਰ ਚੇਅਰਪਰਸਨ ਇਸਤਰੀ ਵਿੰਗ ਬਲਾਕ ਸੁਧਾਰ, ਸਿਮਰਨ ਜੀਤ ਕੌਰ ਜ਼ਿਲ੍ਹਾ ਉਪ ਪ੍ਰਧਾਨ, ਜਸਪਾਲ ਸਿੰਘ ਪ੍ਰਧਾਨ ਬਲਾਕ ਪੱਖੋਵਾਲ, ਬਲਜਿੰਦਰ ਸਿੰਘ ਉਪ ਪ੍ਰਧਾਨ ਬਲਾਕ ਸੁਧਾਰ, ਦਵਿੰਦਰ ਜੈਨ ਪ੍ਰਧਾਨ ਬਲਾਕ ਜਗਰਾਉਂ ਅਤੇ ਹੋਰ ਅਹੁਦੇਦਾਰਾਂ ਨੇ ਵੀ ਆਪਣੀ ਵਿਚਾਰ ਪੇਸ਼ ਕੀਤੇ।