Home » ਪੁਲਿਸ ਚੋਂਕੀ ਗੁਰੂ ਕੀ ਵਡਾਲੀ ਵੱਲੋਂ 4 ਕੇਸਾਂ ‘ਚ ਲੋੜੀਂਦਾ ਵਿਅਕਤੀ 1 ਪਿਸਟਲ, 2 ਰੋਂਦ ਜ਼ਿੰਦਾ ਅਤੇ ਇੱਕ ਵਿਅਕਤੀ 60 ਗ੍ਰਾਮ ਹੈਰੋਇਨ ਸਮੇਤ ਕੀਤੇ 2 ਕਾਬੂ

ਪੁਲਿਸ ਚੋਂਕੀ ਗੁਰੂ ਕੀ ਵਡਾਲੀ ਵੱਲੋਂ 4 ਕੇਸਾਂ ‘ਚ ਲੋੜੀਂਦਾ ਵਿਅਕਤੀ 1 ਪਿਸਟਲ, 2 ਰੋਂਦ ਜ਼ਿੰਦਾ ਅਤੇ ਇੱਕ ਵਿਅਕਤੀ 60 ਗ੍ਰਾਮ ਹੈਰੋਇਨ ਸਮੇਤ ਕੀਤੇ 2 ਕਾਬੂ

by Rakha Prabh
61 views
ਅੰਮ੍ਰਿਤਸਰ ( ਰਣਜੀਤ ਸਿੰਘ ਮਸੌਣ /ਸੁਖਦੇਵ ਮੋਨੂੰ)
ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੌਨਿਹਾਲ ਸਿੰਘ ਵੱਲੋਂ ਮਿਲੀਆਂ ਹਦਾਇਤਾਂ ਤੇ ਇੰਸ: ਗੁਰਵਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਛੇਹਰਟਾ ਅੰਮ੍ਰਿਤਸਰ ਜੀ ਅਗਵਾਈ ਹੇਠ ਪੁਲਿਸ ਚੌਂਕੀ ਗੁਰੂ ਕੀ ਵਡਾਲੀ ਥਾਣਾ ਛੇਹਰਟਾ ਅੰਮ੍ਰਿਤਸਰ ਨੂੰ ਉਸ ਵੱਲੋਂ ਭਾਰੀ ਸਫ਼ਲਤਾ ਹਾਸਿਲ ਹੋਈ ਜਦੋਂ ਦੌਰਾਨੇ ਨਾਕਾਬੰਦੀ ਮੌੜ ਖਾਪੜ ਖੇੜੀ, ਗੁਰੂ ਕੀ ਵਡਾਲੀ, ਛੇਹਰਟਾ ਅੰਮ੍ਰਿਤਸਰ ਵਿਖੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਕਿ ਇੱਕ ਮੋਨਾ ਨੌਜ਼ਵਾਨ ਲੜਕਾ ਪਿੰਡ ਗੁਰੂ ਕੀ ਵਡਾਲੀ ਤੋਂ ਆਂਉਦਾ ਦਿਖਾਈ ਦਿੱਤਾ, ਜੋ ਪੁਲਿਸ ਪਾਰਟੀ ਨੂੰ ਵੇਖ ਕੇ ਇੱਕਦਮ ਘਬਰਾਕੇ ਪਿੱਛੇ ਨੂੰ ਮੁੜਨ ਲੱਗਾ, ਜਿਸ ਨੂੰ ਐਸ.ਆਈ. ਬਲਵਿੰਦਰ ਸਿੰਘ ਸਮੇਤ ਏਐਸਆਈ ਹੀਰਾ ਸਿੰਘ ਚੋਂਕੀ ਇੰਚਾਰਜ ਗੁਰੂ ਕੀ ਵਡਾਲੀ ਵੱਲੋਂ ਸਾਥੀ ਕਰਮਚਾਰੀਆ ਦੀ ਮੱਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆਂ। ਜਿਸ ਨੇ ਆਪਣਾ ਨਾਮ ਦਲੇਰ ਸਿੰਘ ਪੁੱਤਰ ਲੇਟ ਬਹਾਦਰ ਸਿੰਘ ਵਾਸੀ ਗਲੀ ਨੰ. 3 ਅਬਾਦੀ ਨਾਨਕਪੁਰਾ, ਗੁਰੂ ਕੀ ਵਡਾਲੀ, ਛੇਹਰਟਾ, ਅੰਮ੍ਰਿਤਸਰ ਦੱਸਿਆਂ। ਜਿਸ ਦੀ ਤਲਾਸੀ ਕਰਨ ਉਸ ਦੀ ਪਹਿਨੀ ਹੋਈ ਪੈਂਟ ਦੀ ਖੱਬੀ ਡੱਬ ਵਿੱਚੋਂ 1 ਪਿਸਟਲ 32 ਬੋਰ ਦੇਸ਼ੀ ਬ੍ਰਾਮਦ ਹੋਇਆ ਜਿਸ ਨੂੰ ਚੈੱਕ ਕਰਨ ਤੇ ਉਸ ਵਿੱਚੋਂ 2 ਰੋਂਦ ਜਿੰਦਾ ਬ੍ਰਾਮਦ ਹੋਏ, ਬ੍ਰਾਮਦ ਪਿਸਟਲ ਤੇ ਰੋਂਦਾ ਨੂੰ ਕਬਜ਼ਾ ਪੁਲਿਸ ਵਿੱਚ ਲਿਆ। ਇਸ ਤੇ ਮੁੱਕਦਮਾ ਨੰਬਰ 121 ਮਿਤੀ 15-6-2023 ਜੁਰਮ 25-54-59 ਆਰਮਸ ਐਕਟ ਥਾਣਾ ਛੇਹਰਟਾ ਅੰਮ੍ਰਿਤਸਰ ਵਿਖੇ ਦਰਜ ਕੀਤਾ ਗਿਆ ਹੈ। ਇਸ ਨੂੰ ਪੇਸ਼ ਅਦਾਲਤ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ।  ਇਸ ਤੋਂ ਇਲਾਵਾ ਦਲੇਰ ਸਿੰਘ ਉਕਤ 1.ਮੁਕੱਦਮਾ ਨੰਬਰ127 ਮਿਤੀ 9-6- 2022 ਜੁਰਮ 52,336,341,323,148,149 ਭ:ਦ 25 ਆਰਮਸ ਐਕਟ ਥਾਣਾ ਛੇਹਰਟਾ। (2 ) ਮੁਕੱਦਮਾ ਨੂੰ 129 ਮਿਤੀ 10-06-2023 ਜੁਰਮ 336,427,336,ਭ:ਦ 25 ਆਰਮਸ ਐਕਟ ਥਾਣਾ ਛੇਹਰਟਾ ਅੰਮ੍ਰਿਤਸਰ। (3) ਮੁੱਕਦਮਾ ਨੰ: 203 ਮਿਤੀ 22- 8-22 ਜੁਰਮ 21 ਬੀ-61-85 ਅੰਮ੍ਰਿਤਸਰ। (4) ਮੁਕੱਦਮਾ ਨੰਬਰ 12 NDPS ਮਿਤੀ 14-1-2023 ACT ਥਾਣਾ ਛੇਹਰਟਾ ਜੁਰਮ 216,222,224,353,186,148,149 ਭ:ਦ ਥਾਣਾ ਛੇਹਰਟਾ ਅੰਮ੍ਰਿਤਸਰ ਵਿੱਚੋਂ ਭਗੋੜਾ ਚੱਲ ਰਿਹਾ ਸੀ ਜਿਸ ਨੂੰ ਇਹਨਾਂ ਉੱਕਤ ਮੁੱਕਦਮਿਆਂ ਵਿੱਚ ਵੀ ਗ੍ਰਿਫਤਾਰ ਕੀਤਾ ਗਿਆ ਹੈ
ਇਸ ਤੋਂ ਇਲਾਵਾਂ ਮਿਤੀ 19-6-2023 ਨੂੰ ਐਸ.ਆਈ ਬਲਵਿੰਦਰ ਸਿੰਘ ਇੰਚਾਰਜ਼ ਪੁਲਿਸ ਚੋਂਕੀ ਗੁਰੂ ਕੀ ਵਡਾਲੀ ਸਮੇਤ ਸਾਥੀ ਕਰਮਚਾਰੀ ਮੋੜ ਖਾਪੜ ਖੇੜੀਂ, ਗੁਰੂ ਕੀ ਵਡਾਲੀ ਤੋਂ ਦੋਰਾਨੇ ਚੈਕਿੰਗ ਇੱਕ ਜੋਧਬੀਰ ਸਿੰਘ ਉਰਫ਼ ਜੋਧਾ ਪੁੱਤਰ ਲੇਟ ਗੁਰਨਾਮ ਸਿੰਘ ਵਾਸੀ ਪਿੰਡ ਭੈਣੀ, ਥਾਣਾ ਛੇਹਰਟਾ ਅੰਮ੍ਰਿਤਸਰ ਨੂੰ ਸ਼ੱਕ ਦੇ ਅਧਾਰ ਤੇ ਕਾਬੂ ਕਰਕੇ ਉਸ ਪਾਸੋਂ 60 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਗਈ ਤੇ ਇਸ ਤੇ ਮੁੱਕਦਮਾ ਨੰਬਰ 123 ਮਿਤੀ 19-06-2023 ਜੁਰਮ 21 ਬੀ 61-85 NDPS ACT ਥਾਣਾ ਛੇਹਰਟਾ, ਅੰਮ੍ਰਿਤਸਰ ਵਿਖੇ ਦਰਜ ਕੀਤਾ ਗਿਆ ਹੈ। ਇਸ ਨੂੰ ਪੇਸ਼ ਅਦਾਲਤ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ।ਜਿਸ ਪਾਸੋ ਹੋਰ ਬਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ।

Related Articles

Leave a Comment