Home » ਵਾਤਾਵਰਨ ਸੁਰੱਖਿਆ ਤਹਿਤ ਸਰਕਾਰੀ ਸੀਨੀ ਸੈਕੰਡਰੀ ਸਕੂਲ ਰਟੋਲ ਰੋਹੀ ਵਿਖੇ ਛਾਂਦਾਰ ਫਲਦਾਰ ਤੇ ਫੁੱਲਦਾਰ 600 ਬੂਟੇ ਲਗਾਏ

ਵਾਤਾਵਰਨ ਸੁਰੱਖਿਆ ਤਹਿਤ ਸਰਕਾਰੀ ਸੀਨੀ ਸੈਕੰਡਰੀ ਸਕੂਲ ਰਟੋਲ ਰੋਹੀ ਵਿਖੇ ਛਾਂਦਾਰ ਫਲਦਾਰ ਤੇ ਫੁੱਲਦਾਰ 600 ਬੂਟੇ ਲਗਾਏ

by Rakha Prabh
53 views

ਜੀਰਾ/ ਫਿਰੋਜ਼ਪੁਰ ( ਗੁਰਪ੍ਰੀਤ ਸਿੰਘ ਸਿੱਧੂ ) ਵਾਤਾਵਰਨ ਸੁਰੱਖਿਆ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਟੋਲ ਰੋਹੀ ਵਿਖੇ ਵਾਤਾਵਰਣ ਸੰਭਾਲ ਲਹਿਰ ਸਮਾਗਮ ਅਯੋਜਿਤ ਕੀਤਾ ਗਿਆ । ਇਸ ਮੌਕੇ ਪੌਂਦਾ ਲਗਾਉਣ ਦੀ ਰਸਮ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਇੰਦਰਜੀਤ ਕੌਰ ਨੇ ਆਪਣੇ ਕਰ ਕਮਲਾਂ ਨਾਲ ਨਿਭਾਈ। ਉਨ੍ਹਾਂ ਕਿਹਾ ਕਿ ਰੁੱਖ ਅਤੇ ਮਨੁੱਖ ਦਾ ਆਪਸੀ ਗੂੜ੍ਹਾ ਸਬੰਧ ਹੈ ਅਤੇ ਰੁੱਖਾ ਤੋਂ ਬਿਨਾਂ ਮਨੁੱਖ ਲਈ ਸਾਹ ਲੈਣਾ ਮੁਸਕਲ ਹੈ। ਇਸ ਦੌਰਾਨ ਸੁਖਵਿੰਦਰ ਕੁਮਾਰ ਚੋਹਾਨ ਨੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਪੌਦੇ ਲਗਾਉਣ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਸਕੂਲ ਦੇ ਖੁੱਲੇ ਗਰਾਊਂਡ ਵਿੱਚ ਛਾਂਦਾਰ ਫੁੱਲ ਫਲਦਾਰ ਅਤੇ ਫੁੱਲਦਾਰ 600 ਪੌਦੇ ਲਗਾਏ ਗਏ। ਇਸ ਮੌਕੇ ਸਮਾਗਮ ਵਿੱਚ ਵਿਕਾਸ ਕੁਮਾਰ ,ਸ਼੍ਰੀਮਤੀ ਰਜਨੀ ਮੌਂਗਾ, ਨਵਜੋਤ ਕੌਰ ,ਮੁਕਤਾ ਦੀ ਮੌਂਗਾ, ਮੇਨਕਾ ਰਾਣੀ, ਅਮਨਦੀਪ ਕੌਰ, ਪਰਮਜੀਤ ਕੌਰ ,ਰਵਨੀਤ ਕੌਰ ,ਪੰਜਾਬ ਸਿੰਘ ,ਧਰਮ ਸਿੰਘ, ਨਿਸ਼ਾ ਆਦਿ ਸਕੂਲ ਅਧਿਆਪਕਾਂ ਤੋਂ ਇਲਾਵਾਂ ਵਿਦਿਆਰਥੀ ਵਰਗ ਵੀ ਹਾਜਰ ਸਨ l

Related Articles

Leave a Comment