Home » ਐਮਬਰੋਜ਼ੀਅਲ ਪਬਲਿਕ ਸਕੂਲ ਜੀਰਾ ਦੇ ਦੋ ਵਿਦਿਆਰਥੀ ਸਟੇਟ ਲੈਵਲ ਚੈਸ ਚੈਂਪੀਅਨਸ਼ਿਪ ਲਈ ਚੁਣੇ ਗਏ

ਐਮਬਰੋਜ਼ੀਅਲ ਪਬਲਿਕ ਸਕੂਲ ਜੀਰਾ ਦੇ ਦੋ ਵਿਦਿਆਰਥੀ ਸਟੇਟ ਲੈਵਲ ਚੈਸ ਚੈਂਪੀਅਨਸ਼ਿਪ ਲਈ ਚੁਣੇ ਗਏ

ਜੀਰਾ/ ਫਿਰੋਜ਼ਪੁਰ। ਗੁਰਪ੍ਰੀਤ ਸਿੰਘ ਸਿੱਧੂ

by Rakha Prabh
10 views

ਬੀਤੇ ਦਿਨੀਂ ਸੇਂਟ ਜੋਸਫ ਸਕੂਲ ਮੋਗਾ ਵਿਖੇ ਸੀ ਆਈ ਐਸ ਸੀ ਈ ਜ਼ੋਨਲ ਸ਼ਤਰੰਜ ਟੂਰਨਾਮੈਂਟ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ ਲਗਭਗ 10 ਸਕੂਲਾਂ ਨੇ ਭਾਗ ਲਿਆ ਅਤੇ ਐਮਬਰੋਜ਼ੀਅਲ ਪਬਲਿਕ ਸਕੂਲ ਦੇ ਖਿਡਾਰੀਆਂ ਨੇ ਸਕੂਲ ਦੇ ਤਜਰਬੇਕਾਰ ਕੋਚ ਅਤੇ ਐਚ.ਓ.ਡੀ. ਖੇਡ ਵਿਭਾਗ ਸੰਜੇ ਕੁਮਾਰ ਦੀ ਸੁਚੱਜੀ ਅਗਵਾਈ ਹੇਠ 2 ਗੋਲਡ, 2 ਸਿਲਵਰ ਅਤੇ 3 ਬਰੋਂਜ਼ ਮੈਡਲ ਜਿੱਤ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਖੇਡ ਅਧਿਕਾਰੀ ਸੰਜੇ ਨੇ ਦੱਸਿਆ ਕਿ ਪੂਰੇ ਮੈਚ ਦੇ ਦੌਰਾਨ ਖਿਡਾਰੀਆਂ ਦਾ ਹੌਸਲਾ ਬੁਲੰਦ ਰਿਹਾ। ਉਹਨਾਂ ਅੱਗੇ ਦੱਸਿਆ ਕਿ ਗੋਲਡ, ਸਿਲਵਰ ਅਤੇ ਬ੍ਰੋਂਜ਼ ਮੈਡਲ ਦੇ ਨਾਲ ਨਾਲ ਬੱਚਿਆਂ ਨੇ ਓਵਰਆਲ ਟਰਾਫੀਆਂ ਵੀ ਜਿੱਤੀਆਂ। ਦੋ ਖਿਡਾਰੀ ਅੰਮ੍ਰਿਤਪਾਲ ਕੌਰ ਅਤੇ ਹਰਜਾਪ ਸਿੰਘ ਰਾਜ ਪੱਧਰੀ ਚੈਂਪੀਅਨਸ਼ਿਪ ਲਈ ਚੁਣੇ ਗਏ।ਜੇਤੂ ਖਿਡਾਰੀਆਂ ਦੇ ਨਾਂ ਹੇਠਾਂ ਦਿੱਤੇ ਜਾ ਰਹੇ ਹਨ।

ਗੋਲਡ ਮੈਡਲ:
1. ਲੜਕੀਆਂ ਵਿੱਚ ਅੰਮ੍ਰਿਤਪਾਲ ਕੌਰ ਅੰਡਰ-19 ਵਰਗ
2. ਲੜਕਿਆਂ ਵਿੱਚ ਹਰਜਾਪ ਸਿੰਘ ਅੰਡਰ-14 ਵਰਗ

ਸਿਲਵਰ ਮੈਡਲ:
1. ਕੰਨਿਆਤ ਕੌਰ ਅੰਡਰ-19 ਵਰਗ ਲੜਕੀਆਂ
2. ਤਰਨਪ੍ਰੀਤ ਸਿੰਘ ਅੰਡਰ-19 ਵਰਗ ਲੜਕੇ

ਬ੍ਰੋਂਜ਼ ਮੈਡਲ:
1.ਸ਼ਰਨਜੀਤ ਕੌਰ ਅੰਡਰ-19 ਵਰਗ ਲੜਕੀਆਂ
2. ਮਹਿਕਪ੍ਰੀਤ ਕੌਰ ਅੰਡਰ-19 ਵਰਗ ਲੜਕੀਆਂ
3. ਪਾਰਸ ਡੋਗਰਾ ਅੰਡਰ-14 ਵਰਗ ਲੜਕੇ

ਓਵਰਆਲ ਟਰਾਫੀਆਂ
1. ਲੜਕਿਆਂ ਦੇ ਅੰਡਰ-14 ਵਰਗ ਵਿੱਚ ਦੂਜੇ ਸਥਾਨ ਦੀ ਟਰਾਫੀ।
2. ਲੜਕੀਆਂ ਦੇ ਅੰਡਰ 19 ਵਰਗ ਵਿੱਚ ਤੀਜੇ ਸਥਾਨ ਦੀ ਟਰਾਫੀ।

ਐਮਬਰੋਜ਼ੀਅਲ ਪਬਲਿਕ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਤੇਜ ਸਿੰਘ ਠਾਕੁਰ ਅਤੇ ਚੇਅਰਮੈਨ ਸਰਦਾਰ ਸਤਨਾਮ ਸਿੰਘ ਬੁੱਟਰ ਨੇ ਖਿਡਾਰੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਰਾਜ ਪੱਧਰ ‘ਤੇ ਵਧੀਆ ਪ੍ਰਦਰਸ਼ਨ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਪ੍ਰਬੰਧਕਾਂ ਨੇ ਸਕੂਲ ਦੇ ਖੇਡ ਵਿਭਾਗ ਦੇ ਅਧਿਕਾਰੀਆਂ ਸ਼੍ਰੀ ਸੰਜੇ ਕੁਮਾਰ, ਮਿਸ ਰੇਣੂਕਾ ਠਾਕੁਰ, ਸ਼੍ਰੀ ਅਸ਼ਵਨੀ ਕੁਮਾਰ, ਸ਼੍ਰੀ ਅਸ਼ੋਕ ਕੁਮਾਰ ਅਤੇ ਸ਼੍ਰੀ ਸੁਨੀਲ ਕੁਮਾਰ ਨੂੰ ਵੀ ਵਧਾਈ ਦਿੱਤੀ। ਉਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ।

ਇਸ ਮੌਕੇ ਤੇ ਸਕੂਲ ਦੇ ਕੁਆਰਡੀਨੇਟਰਜ਼ ਮਿਸਿਜ਼ ਰੀਨਾ ਠਾਕੁਰ, ਮਿਸਟਰ ਸੁਰਿੰਦਰ ਕਟੋਚ, ਮਿਸਟਰ ਦੀਪਕ ਸੇਖਰੀ ਅਤੇ ਮਿਸਿਜ਼ ਅਨੂਪਮਾ ਠਾਕੁਰ ਵੀ ਮੌਜੂਦ ਸਨ।

Related Articles

Leave a Comment