Home » ਕਰਨੈਲ ਸਿੰਘ ਦੀ ਸੇਵਾ ਮੁਕਤੀ ਤੇ ਸ਼ਾਨਦਾਰ ਸਮਾਗਮ,

ਕਰਨੈਲ ਸਿੰਘ ਦੀ ਸੇਵਾ ਮੁਕਤੀ ਤੇ ਸ਼ਾਨਦਾਰ ਸਮਾਗਮ,

ਬਰੇਲ ਭਵਨ ਕੰਪਲੈਕਸ ਦੇ ਸਾਰੇ ਦਫ਼ਤਰਾਂ ਵੱਲੋਂ ਕੀਤਾ ਗਿਆ ਸਨਮਾਨ

by Rakha Prabh
17 views
ਲੁਧਿਆਣਾ ( ਕਰਨੈਲ ਸਿੰਘ ਐੱਮ ਏ) ਸਥਾਨਕ ਬਰੇਲ ਭਵਨ ਕੰਪਲੈਕਸ ਚੰਡੀਗੜ੍ਹ ਰੋਡ ਜਮਾਲਪੁਰ ਲੁਧਿਆਣਾ ਵਿਖੇ ਕਰਨੈਲ ਸਿੰਘ ਦੀ ਸੇਵਾ ਮੁਕਤੀ ਤੇ ਸ਼ਾਨਦਾਰ ਸਮਾਗਮ ਦਾ ਆਯੋਜਨ ਕੀਤਾ ਗਿਆ। ਸਮਾਗਮ ਦੇ ਮੁੱਖ ਮਹਿਮਾਨ ਕਰਨੈਲ ਸਿੰਘ ਅਤੇ ਪ੍ਰਧਾਨਗੀ ਮੈਨੇਜਰ ਅਮਨਦੀਪ ਸਿੰਘ ਨੇ ਕੀਤੀ। ਕਰਨੈਲ ਸਿੰਘ ਨਾਲ ਸਟੇਜ ਤੇ ਉਹਨਾਂ ਦੀ ਧਰਮ ਪਤਨੀ ਅਮਰਜੀਤ ਕੌਰ, ਵੱਡੇ ਭਰਾਤਾ ਸੰਪੂਰਨ ਸਿੰਘ, ਪ੍ਰਿੰਸੀਪਲ ਗੁਰਬਚਨ ਸਿੰਘ ਰਿਟਾਇਰਡ, ਲੈਕਚਰਾਰ ਬਲਵਿੰਦਰ ਸਿੰਘ ਕੋਟਕਪੂਰਾ, ਹਰਪਾਲ ਸਿੰਘ, ਗੁਰਮੀਤ ਕੌਰ  ਹਾਜ਼ਰ ਸਨ। ਪ੍ਰੋਗਰਾਮ ਦਾ ਆਗਾਜ਼ ਨੇਤਰਹੀਣਾਂ ਲਈ ਸਰਕਾਰੀ ਸਕੂਲ ਦੇ ਬੱਚਿਆਂ ਵੱਲੋਂ ਸ਼ਬਦ ਗਾਇਨ ਨਾਲ ਕੀਤਾ ਗਿਆ। ਜਗਜੀਤ ਸਿੰਘ ਨੇ ਲੋਕ ਗੀਤ ਸੁਣਾ ਕੇ ਸੋਹਣਾ ਰੰਗ ਬੰਨ੍ਹਿਆ। ਲੈਕਚਰਾਰ ਬਲਵਿੰਦਰ ਸਿੰਘ ਨੇ ਸੇਵਾ ਦੇ ਸੰਕਲਪ ਬਾਰੇ ਅਤੇ  ਵੱਡੇ ਵੀਰ  ਕਰਨੈਲ ਸਿੰਘ ਬਾਰੇ ਸੰਖੇਪ ਵਿੱਚ ਜ਼ਿਕਰ ਕੀਤਾ। ਰਸਾਲ ਸਿੰਘ ਨੇ ਕਰਨੈਲ ਸਿੰਘ ਦੀ ਤੰਦਰੁਸਤੀ ਦੀ ਕਾਮਨਾ ਕਰਦੇ ਹੋਏ ਉਹਨਾਂ ਨੂੰ ਵਿਦਿਆਰਥੀਆਂ ਦੀ ਭਲਾਈ ਲਈ ਬਰੇਲ ਪ੍ਰੈਸ, ਆਡੀਓ ਕੈਸਿਟ ਰਿਕਾਰਡਿੰਗ ਸਟੂਡੀਓ ਲਈ  ਭਵਿੱਖ ਵਿੱਚ ਵੀ ਸਹਿਯੋਗ ਕਰਨ ਦੀ ਅਪੀਲ ਕੀਤੀ । ਕਰਨੈਲ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਨੇਤਰਹੀਣਾਂ ਨੂੰ ਜ਼ਿੰਦਗੀ ਵਿੱਚ ਇੱਕ ਨਹੀਂ, ਬਹੁਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਉਹ ਨੇਤਰਹੀਣਾਂ ਦੀਆਂ ਸਮੱਸਿਆਵਾਂ  ਨੂੰ ਆਪਣੀਆਂ ਸਮੱਸਿਆਵਾਂ ਸਮਝ ਕੇ ਹੱਲ ਕਰਦਾ ਸੀ। ਉਹਨਾਂ ਬਰੇਲ ਪ੍ਰੈਸ ਅਤੇ ਆਡੀਓ ਕੈਸਿਟ ਰਿਕਾਰਡਿੰਗ ਸਟੂਡੀਓ ਲਈ ਤਰੱਕੀ ਦੀ ਅਰਦਾਸ ਕੀਤੀ ਅਤੇ ਨੇਤਰਹੀਣਾਂ ਨੂੰ ਇਸ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਕਿਹਾ। ਮਲਕੀਤ ਸਿੰਘ ਨੇ ਕਰਨੈਲ ਸਿੰਘ ਨੂੰ ਕਾਬਲ ਕਰਮਚਾਰੀ ਦੱਸਦੇ ਹੋਏ ਕਿਹਾ ਕਿ ਉਹਨਾਂ ਨੇਤਰਹੀਣਾਂ ਲਈ ਤਨ ਮਨ ਤੇ ਧਨ ਨਾਲ ਸੇਵਾ ਕੀਤੀ, ਉਹਨਾਂ ਦੇ ਚੰਗੇਰੇ ਭਵਿੱਖ ਲਈ ਅਰਦਾਸ ਕੀਤੀ। ਇਸ ਮੌਕੇ ਦਵਿੰਦਰ ਸਿੰਘ ਨੇ ਕਿਹਾ ਕਰਨੈਲ ਸਿੰਘ ਨੇਤਰਹੀਣਾਂ ਲਈ ਬਹੁਤ ਮਿਹਨਤ ਕਰਦੇ ਰਹੇ ਹਨ । ਜਿਸ ਸਮੇਂ ਬਰੇਲ ਭਵਨ ਕੰਪਲੈਕਸ ਵਿੱਚ ਅਖੰਡ ਪਾਠ ਸਾਹਿਬ ਕਰਵਾਇਆ ਗਿਆ ਸੀ, ਉਸ ਸਮੇਂ ਕਰਨੈਲ ਸਿੰਘ ਨੇ ਦਿਨ ਰਾਤ ਤਨ ਮਨ ਤੇ ਧਨ ਨਾਲ ਸੇਵਾ ਕੀਤੀ। ਉਹਨਾਂ ਕਿਹਾ ਕਿ ਅਸੀਂ ਜਦੋਂ ਵੀ ਸਮਾਗਮ ਲਈ ਯਾਦ ਕਰਾਂਗੇ ਤਾਂ ਉਹ ਪਹਿਲਾਂ ਦੀ ਤਰ੍ਹਾਂ ਹੀ ਸਾਨੂੰ ਸਹਿਯੋਗ ਦਿੰਦੇ ਰਹਿਣਗੇ। ਮੰਚ ਸੰਚਾਲਨ ਦੇ ਫ਼ਰਜ਼ ਰਸਾਲ ਸਿੰਘ ਨਰੇਟਰ ਵੱਲੋਂ ਨਿਭਾਏ ਗਏ। ਕਰਨੈਲ ਸਿੰਘ ਸਹਾਇਕ ਲਾਇਬਰੇਰੀਅਨ ਨੂੰ ਮੈਨੇਜਰ ਬਰੇਲ ਪ੍ਰੈਸ/ਲਾਇਬਰੇਰੀ ਫਾਰ ਦੀ ਬਲਾਈਂਡਜ਼, ਮੁੱਖ ਅਧਿਆਪਕਾ ਨੇਤਰਹੀਣਾਂ ਲਈ ਸਰਕਾਰੀ ਸਕੂਲ, ਸੁਪਰਡੈਂਟ ਚਿਲਡਰਨ ਹੋਮ, ਸੁਪਰਡੈਂਟ ਐਮ ਆਰ  ਅਤੇ ਟੀ. ਸੀ. ਟੀ. ਵੀ .ਐਚ. ਦੇ ਸਮੂਹ ਸਟਾਫ ਮੈਂਬਰਾਂ ਵੱਲੋਂ ਸਨਮਾਨ ਚਿੰਨ, ਯਾਦਗਾਰੀ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਗਿਆ। ਕਰਨੈਲ ਸਿੰਘ ਨੇ ਆਪਣੀ ਸੇਵਾ ਮੁਕਤੀ ਤੇ ਬਰੇਲ ਭਵਨ ਕੰਪਲੈਕਸ ਦੇ ਦਰਜਾ ਚਾਰ ਕਰਮਚਾਰੀਆਂ ਨੂੰ ਆਪਣੇ ਵੱਲੋਂ ਤੋਹਫ਼ੇ ਦਿੱਤੇ ਅਤੇ ਨੇਤਰਹੀਣਾਂ ਨੂੰ ਫੋਲਡਿੰਗ ਸਟਿੱਕਾਂ  ਵੰਡੀਆਂ। ਸਮਾਗਮ ਵਿੱਚ ਕਮਲਜੀਤ ਸਿੰਘ ਸੁਪਰਡੈਂਟ, ਪਰਮਜੀਤ ਕੌਰ ਮੁੱਖ ਅਧਿਆਪਕਾ, ਕ੍ਰਿਸ਼ਨ ਗੋਪਾਲ ਲੈਕਚਰਾਰ, ਅਜੀਤਪਾਲ ਸਿੰਘ, ਜਗਜੀਤ ਸਿੰਘ, ਲਾਲ ਚੰਦ ਡੋਗਰਾ , ਗੁਰਮੇਲ ਸਿੰਘ, ਦੇਵਕੀ ਦਾਸ, ਅਸ਼ੀਸ਼ ਅਗਰਵਾਲ, ਅਵਤਾਰ ਸਿੰਘ, ਬਲਬੀਰ ਸਿੰਘ, ਮਾਸਟਰ ਇਕਬਾਲ ਸਿੰਘ  ਸਮੇਤ ਸਾਰੇ ਦਫਤਰਾਂ ਦੇ ਕਰਮਚਾਰੀ , ਸਮੂਹ ਸਟਾਫ ਮੈਂਬਰ ਅਤੇ ਬੁਢਲਾਡਾ, ਫਤਿਹਗੜ੍ਹ ਸਾਹਿਬ  ਤੇ ਹੋਰ ਕਈ ਸ਼ਹਿਰਾਂ  ਤੋਂ ਨੇਤਰਹੀਣ ਹਾਜ਼ਰ ਸਨ ।

Related Articles

Leave a Comment