ਮਾਨਸਾ, 30 ਜੂਨ ਸਿਵਲ ਸਰਜਨ ਡਾ. ਅਸ਼ਵਨੀ ਕੁਮਾਰ ਦੀ ਮੌਜੂਦਗੀ ਵਿਚ
ਡਾ.ਰਣਜੀਤ ਸਿੰਘ ਰਾਏ ਨੇ ਅੱਜ ਬਤੌਰ ਜ਼ਿਲ੍ਹਾ ਸਿਹਤ ਅਫਸਰ ਮਾਨਸਾ ਆਪਣਾ ਅਹੁਦਾ ਸੰਭਾਲ
ਲਿਆ ਹੈ। ਇਸ ਤੋਂ ਪਹਿਲਾ ਉਹ ਜ਼ਿਲ੍ਹਾ ਸਕੂਲ ਹੈਲਥ ਅਫਸਰ, ਦਫਤਰ ਸਿਵਲ ਸਰਜਨ ਮਾਨਸਾ
ਦੇ ਨਾਲ ਨਾਲ ਡਿਪਟੀ ਮੈਡੀਕਲ ਕਮਿਸ਼ਨਰ, ਸਹਾਇਕ ਸਿਵਲ ਸਰਜਨ ਆਦਿ ਅਹੁਦਿਆਂ ’ਤੇ
ਆਪਣੀਆਂ ਸੇਵਾਵਾਂ ਨਿਭਾਅ ਰਹੇ ਸਨ।
ਇਸ ਮੌਕੇ ਉਨਾਂ ਲੋਕਾਂ ਨੂੰ ਵਧੀਆ ਤੇ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ
ਮਕਸਦ ਨਾਲ ਸਿਹਤ ਵਿਭਾਗ ਦੇ ਕੰਮਾਂ ਨੂੰ ਇਮਾਨਦਾਰੀ ਅਤੇ ਪਾਰਦਸ਼ਤਾ ਨਾਲ ਕੰਮ ਕਰਨ ਦਾ
ਵਾਅਦਾ ਕੀਤਾ। ਸਿਹਤ ਸਹੂਲਤਾਂ ਆਮ ਲੋਕਾਂ ਤੱਕ ਪਹੁੰਚਣ ਦੀ ਗੱਲ ਕਰਦਿਆਂ ਉਨ੍ਹਾਂ ਪੰਜਾਬ
ਸਰਕਾਰ ਵੱਲੋਂ ਪ੍ਰਾਪਤ ਆਦੇਸ਼ਾਂ ਅਨੁਸਾਰ ਕੰਮ ਕਰਨ ਦੀ ਗੱਲ ਕਹੀ। ਇਥੇ ਇਹ ਵੀ ਦਸਣਯੋਗ
ਹੈ ਕਿ ਸਾਲ 2021 ਕਰੋਨਾ ਕਾਲ ਦੌਰਾਨ ਉਨਾਂ ਵੱਲੋ ਬਤੌਰ ਨੋਡਲ ਅਫਸਰ ਮ੍ਰਿਤਕਾਂ ਦੇ
ਸਸਕਾਰ ਕਰਨ ਦੀ ਡਿਊਟੀ ਵੀ ਨਿਭਾਈ ਹੈ।
ਇਸ ਮੌਕੇ ਸਿਹਤ ਵਿਭਾਗ ਦੇ ਅਧਿਕਾਰੀਆ ਤੋਂ ਇਲਾਵਾ ਆਈ ਐਮ ਏ
ਤੌਂ ਡਾ.ਜਨਕ ਰਾਜ, ਡਾ.ਸ਼ੇਰਜੰਗ ਸਿੰਘ ਸਿੱਧੂ, ਡਾ. ਹਰਪਾਲ ਸਿੰਘ ਸਰਾਂ, ਡਾ ਨਿਸਾਨ
ਸਿੰਘ ਕੋਲਧਾਰ, ਕਿਸਾਨ ਯੂਨੀਅਨ ਤੋਂ ਰਾਮ ਸਿੰਘ ਭੈਣੀ, ਸਮਾਜ ਸੇਵੀ ਸੰਸਥਾਵਾਂ ਤੋਂ
ਸੰਜੀਵ ਪਿੰਕਾ, ਗੁਰਚੇਤ ਸਿੰਘ ਫੱਤਾ, ਬਲਵਿੰਦਰ ਸਿੰਘ ਧਾਲੀਵਾਲ, ਸੁੁਰੇਸ਼ ਕੁਮਾਰ ਸਿੰਘ
ਐਜੂਕੇਸ਼ਨ ਸੈਲ, ਅਵਤਾਰ ਸਿੰਘ ਡੀ.ਪੀ.ਐਮ., ਮਾਸ ਮੀਡੀਆ ਵਿੰਗ ਵੱਲੋਂ ਵਿਜੈ ਕੁਮਾਰ
ਜ਼ਿਲ੍ਹਾ ਮਾਸ ਮੀਡੀਆ ਅਫਸਰ, ਦਰਸ਼ਨ ਸਿੰਘ ਅਤੇ ਕ੍ਰਿਸ਼ਨ ਕੁਮਾਰ ਡਿਪਟੀ ਮਾਸ ਮੀਡੀਆ
ਅਫਸਰ, ਜਗਦੇਵ ਸਿੰਘ ਡੀ.ਸੀ.ਐਮ ਅਤੇ ਵਿਭਾਗ ਦੇ ਹੋਰ ਕਰਮਚਾਰੀ ਵੀ ਮੌਜੂਦ ਸਨ