Home » ਪਿੰਗਲਵਾੜਾ ਸੰਸਥਾ ਦੇ ਸੰਸਥਾਪਕ ਭਗਤ ਪੂਰਨ ਸਿੰਘ ਜੀ ਦੀ 31ਵੀਂ ਬਰਸੀ 29 ਜੁਲਾਈ ਅਤੇ 02 ਤੋਂ 05 ਅਗਸਤ, 2023

ਪਿੰਗਲਵਾੜਾ ਸੰਸਥਾ ਦੇ ਸੰਸਥਾਪਕ ਭਗਤ ਪੂਰਨ ਸਿੰਘ ਜੀ ਦੀ 31ਵੀਂ ਬਰਸੀ 29 ਜੁਲਾਈ ਅਤੇ 02 ਤੋਂ 05 ਅਗਸਤ, 2023

by Rakha Prabh
57 views

ਲੁਧਿਆਣਾ, 27 ਜੁਲਾਈ, (ਕਰਨੈਲ ਸਿੰਘ ਐਮ.ਏ.)— ਪਿੰਗਲਵਾੜਾ ਮੁਖ ਦਫ਼ਤਰ ਵਿਖੇ ਭਗਤ ਪੂਰਨ ਸਿੰਘ ਜੀ ਦੀ 31ਵੀਂ ਬਰਸੀ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਦੇ ਆਰੰਭ ਨਾਲ ਹੋਈ। ਡਾ.ਇੰਦਰਜੀਤ ਕੌਰ ਨੇ ਬਰਸੀ ਦੇ ਪ੍ਰੋਗਰਾਮ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 29 ਜੁਲਾਈ ਨੂੰ ਪਿੰਗਲਵਾੜੇ ਦੇ ਛੋਟੇ ਬੱਚਿਆਂ ਅਤੇ ਮਰੀਜ਼ਾਂ ਵੱਲੋਂ ਤਿਆਰ ਕੀਤਾ ਗਿਅੲ ਸੱਭਿਆਚਾਰਕ ਪੋਰਗਰਾਮ ਪੇਸ਼ ਕੀਤਾ ਜਾਵੇਗਾ। ਮਿਤੀ 2 ਅਗਸਤ 2023 ਨੂੰ ਪਿੰਗਲਵਾੜੇ ਦੇ ਸਮੂਹ ਵਿਦਿਅਕ ਅਦਾਰਿਆਂ ਦਾ ਇਨਾਮ ਵੰਡ ਸਮਾਗਮ ਹੋਵੇਗਾ। ਮਿਤੀ 3 ਅਗਸਤ 2023 ਨੂੰ ਗੁਰਮਤਿ ਫਲਸਫੇ ਦੇ ਅਲੱਗ-ਅਲੱਗ ਪਹਿਲੂਆਂ ਬਾਰੇ ਵਿਚਾਰ ਗੋਸ਼ਟੀ ਕੀਤੀ ਜਾਵੇਗੀ। ਮਿਤੀ 4 ਅਗਸਤ 2023 ਨੂੰ ਮਾਨਾਂਵਾਲਾ ਬ੍ਰਾਂਚ ਵਿਖੇ ਖੂਨ-ਦਾਨ ਕੈਪ ਲਗਾਇਆ ਜਾਏਗਾ। ਮਿਤੀ 5 ਅਗਸਤ 2023 ਨੂੰ ਮੁਖ ਦਫ਼ਤਰ ਵਿਖੇ ਸ੍ਰੀ ਸਹਿਜ ਪਾਠ ਸਾਹਿਬ ਭੋਗ ਉਪਰੰਤ ਗੁਰਬਾਣੀ ਕੀਰਤਨ ਹੋਵੇਗਾ। ਭਗਤ ਪੂਰਨ ਸਿੰਘ ਜੀ ਦੇ ਜੀਵਨ ਸੰਬੰਧੀ ਅਤੇ ਵਾਤਾਵਰਣ ਸੰਬੰਧੀ ਵਿਚਾਰਾਂ ਹੋਣਗੀਆਂ ਜਿਸ ਵਿਚ ਉੱਘੇ ਧਾਰਮਿਕ , ਸਮਾਜਿਕ ਅਤੇ ਵਾਤਾਵਰਣ ਪੇਰਮੀ ਬੁਲਾਰੇ ਅਤੇ ਡਾ. ਨਸੀਰ ਅਖਤਰ ਚੇਅਰ-ਮੈਨ ਸਿੱਖ-ਮੁਸਲਿਮ ਸਾਂਝਾ ਫਰੰਟ ਆਪਣੇ ਵਿਚਾਰ ਦੇਣਗੇ। ਵਾਹਿਗੁਰੂ ਜੀ ਵੱਲੋਂ ਬਖ਼ਸ਼ੀਆਂ ਹੋਈਆਂ ਬੇਅੰਤ ਮਿਹਰਾਂ ਦੇ ਪਾਤਰ, ਨਿਮਰਤਾ ਦੇ ਪੁੰਜ ਅਤੇ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦੇ ਉਪਾਸ਼ਕ “ਲ਼ੋਸਟ ?ਹੲਰਟਿੳਗੲ ੋਡ ਟਹੲ ਸ਼ਕਿਹ ਲ਼ੲਗੳਚੇ”ਨਿ ਫੳਕਸਿਟੳਨ ਦੇ ਲੇਖਕ ਅਤੇ ਫੋਟੋਗਰਾਫਰ ਗੁਰੂ ਨਾਨਕ ਦੇਵ ਜੀ ਦੇ ਪਂੈਡਿਆਂ ਦੀ ਰੂਹਾਨੀ ਛਾਪ ਨੂੰ 24 ਦਸਤਾਵੇਜ਼ੀ ਫ਼ਿਲਮਾਂ ਬਣਾਉਣ ਵਾਲੇ ਨਿਰਮਾਤਾ ਸਰਦਾਰ ਅਮਰਦੀਪ ਸਿੰਘ ਅਤੇ ਸਰਦਾਰਨੀ ਵਿਨਿੰਦਰ ਕੌਰ ਨੂੰ ਭਗਤ ਪੂਰਨ ਸਿੰਘ ਮਾਨਵ ਸੇਵਾ ਸਨਮਾਨ ਪ੍ਰਦਾਨ ਕੀਤਾ ਜਾਵੇਗਾ। ਇਸ ਮੌਕੇ ਸ੍ਰੀ ਦਵਿੰਦਰ ਸ਼ਰਮਾ ਜੀ ਦੀ ਲਿਖੀ ਕਿਤਾਬ ਘਰੋੁਨਦ ?ਰੲੳਲਟਿੇ ਰਿਲੀਜ਼ ਕੀਤੀ ਜਾਵੇਗੀ।
ਡਾ. ਇੰਦਰਜੀਤ ਕੌਰ ਜੀ ਨੇ ਇਹ ਵੀ ਦੱਸਿਆ ਕਿ ਭਗਤ ਪੂਰਨ ਸਿੰਘ ਜੀ ਦੀ ਬਰਸੀ ਨੂੰ ਸਮਰਪਿਤ ਹੜ੍ਹ ਪੀੜਤਾਂ ਦੀ ਮਦਦ ਲਈ ਪਿੰਗਲਵਾੜਾ ਮੇਨ ਬ੍ਰਾਂਚ ਅੰਮ੍ਰਿਤਸਰ, ਸੰਗਰੂਰ ਬ੍ਰਾਂਚ ਅਤੇ ਪਲਸੌਰਾ ਬ੍ਰਾਂਚ ਤੋਂ ਵੱਖ-ਵੱਖ ਜਗਹਾਂ ਤੇ ਜ਼ਰੂਰੀ ਸਮਾਨ ਵੰਡਿਆ ਗਿਆ ਅਤੇ ਮੈਡੀਕਲ ਕੈਂਪ ਲਗਾਏ ਗਏ। ਪਿੰਗਲਵਾੜਾ ਸੰਗਰੂਰ ਬ੍ਰਾਂਚ ਵੱਲੋਂ ਸੰਗਰੂਰ ਵਿਖੇ ਅੰਗਹੀਣਾਂ ਲਈ ਮਸਨੂਈ ਅੰਗ ਕੈਂਪ ਲਗਾਇਆ ਇਸ ਦੌਰਾਨ ਜਿਸ ਵਿਚ 17 ਮਰੀਜ਼ਾਂ ਦੇਖੇ ਗਏ, ਜਿਹਨਾਂ ਨੂੰ ਮਸਨੂਈ ਅੰਗ ਲਗਾਏ ਜਾਣਗੇ। ਪਮਾਲੀ ਬ੍ਰਾਂਚ (ਜ਼ਿਲ੍ਹਾ ਲੁਧਿਆਣਾ) ਵੱਲੋਂ ਅੱਖਾਂ ਦਾ ਕੈਂਪ ਲਗਾਇਆ ਜਿਸ ਵਿਚ 144 ਮਰੀਜ਼ਾਂ ਦੀ ਅੱਖਾਂ ਦੀ ਜਾਂਚ ਕੀਤੀ ਗਈ। ਇਸ ਪੈਸ ਕਾਨਫਰੰਸ ਵਿਚ ਪਿੰਗਲਵਾੜਾ ਸੋਸਾਇਟੀ ਦੇ ਮੁਖ ਸੇਵਾਦਾਰ ਡਾ. ਇੰਦਰਜੀਤ ਕੌਰ, ਮੀਤ ਪ੍ਰਧਾਨ ਡਾ. ਜਗਦੀਪਕ ਸਿੰਘ, ਆਨਰੇਰੀ ਸਕੱਤਰ ਸ. ਮੁਖਤਾਰ ਸਿੰਘ ਗੁਰਾਇਆ, ਸ੍ਰ. ਰਾਜਬੀਰ ਸਿੰਘ, ਮੈਂਬਰ ਪਿੰਗਲਵਾੜਾ ਸੋਸਾਇਟੀ ਸ੍ਰ. ਹਰਜੀਤ ਸਿੰਘ ਅਰੋੜਾ ਮੈਂਬਰ ਪਿੰਗਲਵਾੜਾ ਸੋਸਾਇਟੀ, ਬੀਬੀ ਪ੍ਰੀਤਇੰਦਰਜੀਤ ਕੌਰ, ਮੈਂਬਰ ਪਿੰਗਲਵਾੜਾ ਸੋਸਾਇਟੀ, ਕਰਨਲ ਦਰਸ਼ਨ ਸਿੰਘ ਬਾਵਾ ਪ੍ਰਸ਼ਾਸਕ, ਪਰਮਿੰਦਰਜੀਤ ਸਿੰਘ ਭੱਟੀ ਸਹਿ-ਪ੍ਰਸ਼ਾਸਕ, ਜਨਰਲ ਮੈਨੇਜਰ ਸ਼੍ਰੀ ਤਿਲਕ ਰਾਜ, ਸ੍ਰ. ਹਰਪਾਲ ਸਿੰਘ ਸੰਧੂ ਅਤੇ ਕਈ ਹੋਰ ਪਤਵੰਤੇ ਸ਼ਾਮਿਲ ਸਨ ।

Related Articles

Leave a Comment