Home » ਫਗਵਾੜਾ ਤੇ ਕਪੂਰਥਲਾ ਵਿਖੇ ਕਾਨੂੰਨ ਵਿਵਸਥਾ ਦਾ ਲਿਆ ਜਾਇਜ਼ਾ

ਫਗਵਾੜਾ ਤੇ ਕਪੂਰਥਲਾ ਵਿਖੇ ਕਾਨੂੰਨ ਵਿਵਸਥਾ ਦਾ ਲਿਆ ਜਾਇਜ਼ਾ

ਪੀ ਕੇ ਸਿਨਹਾ ( ਏ ਡੀ ਜੀ ਪੀ ) ਵਲੋਂ ਕਪੂਰਥਲਾ ਦਾ ਦੌਰਾ

by Rakha Prabh
41 views
ਫਗਵਾੜਾ/ਕਪੂਰਥਲਾ 4 ਜੂਨ (ਸ਼ਿਵ ਕੋੜਾ)
ਡਾਇਰੈਕਟਰ ਜਨਰਲ ਪੁਲਿਸ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੀ ਪੀ ਕੇ ਸਿਨਹਾ IPS) ਏ.ਡੀ.ਜੀ.ਪੀ ਸਾਇਬਰ ਕਰਾਇਮ, ਪੰਜਾਬ ਵਲੋਂ ਜਿਲਾ ਕਪੂਰਥਲਾ ਦੀ ਕਾਨੂੰਨ ਵਿਵਸਥਾ ਦਾ ਜਾਇਜਾ ਲਿਆ ਗਿਆ।ਇਸ ਮੌਕੇ ਉਨਾਂ ਕੈਪਟਨ ਕਰਨੈਲ ਸਿੰਘ ,ਡਿਪਟੀ ਕਮਿਸ਼ਨਰ ਕਪੂਰਥਲਾ, ਸ੍ਰੀ ਰਾਜਪਾਲ ਸਿੰਘ ਸੰਧੂ (IPS) ਐਸ.ਐਸ.ਪੀ ਕਪੂਰਥਲਾ ਸਮੇਤ ਸੀਨੀਅਰ ਸਿਵਲ ਅਤੇ ਪੁਲਿਸ ਅਧਿਕਾਰੀਆਂ ਨਾਲ ਵਿਸ਼ੇਸ ਮੀਟਿੰਗ ਕੀਤੀ ਗਈ। ਇਸ ਤੋਂ ਇਲਾਵਾ, ਪਬਲਿਕ ਵਿੱਚ ਸ਼ਾਂਤੀ ਅਤੇ ਸਦਭਾਵਨਾ ਬਣਾਏ ਰੱਖਣ ਲਈ ਕੀਤੇ ਗਏ ਸੁਰੱਖਿਆ ਪ੍ਰਬੰਧਾ ਦਾ ਜਾਇਜਾ ਲਿਆ ।ਉਨਾਂ ਵਲੋਂ ਪਬਲਿਕ ਨੂੰ ਅਪੀਲ ਕੀਤੀ ਗਈ ਕਿ ਕਿਸੇ ਵੀ ਤਰਾਂ ਦਾ ਭੜਕਾਊ ਭਾਸ਼ਣ ਜਾਂ ਲੋਕਾਂ ਦੀਆਂ ਭਾਵਨਾਵਾ ਨੂੰ ਠੇਸ ਪਹੁੰਚਾਉਣ ਵਾਲੀਆਂ ਪੋਸਟਾਂ ਜਾਂ ਫੋਟੋ ਸ਼ੋਸਲ ਮੀਡੀਆ ਤੇ ਵਾਇਰਲ ਨਾ ਕੀਤੀਆਂ ਜਾਣ। ਅਮਨ ਤੇ ਕਾਨੂੰਨ ਦੀ ਵਿਵਸਥਾ ਨੂੰ ਭੰਗ ਕਰਨ ਵਾਲਿਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Related Articles

Leave a Comment