Home » ਬਾਬਾ ਮੁਰਕੀ ਸ਼ਾਹ ਜੀ ਦੇ ਦਰਬਾਰ ਤੇ ਸਲਾਨਾ ਮੇਲਾ 25, 26 ਅਤੇ 27 ਜੂਨ ਨੂੰ – ਗੱਦੀ ਨਸ਼ੀਨ ਸਾਈ ਸੋਢੀ ਸ਼ਾਹ ਜੀ

ਬਾਬਾ ਮੁਰਕੀ ਸ਼ਾਹ ਜੀ ਦੇ ਦਰਬਾਰ ਤੇ ਸਲਾਨਾ ਮੇਲਾ 25, 26 ਅਤੇ 27 ਜੂਨ ਨੂੰ – ਗੱਦੀ ਨਸ਼ੀਨ ਸਾਈ ਸੋਢੀ ਸ਼ਾਹ ਜੀ

by Rakha Prabh
58 views

ਨੂਰਮਹਿਲ, 15 ਜੂਨ ( ਨਰਿੰਦਰ ਭੰਡਾਲ ) ਇਥੋਂ ਦੇ ਪ੍ਰਸਿੱਧ ਧਾਰਮਿਕ ਅਸਥਾਨ ਬਾਬਾ ਮੁਰਕੀ ਸ਼ਾਹ ਜੀ, ਨੇੜੇ ਬਿਜਲੀ ਘਰ ,ਤੇ ਸਲਾਨਾ ਜੋੜ ਮੇਲਾ 25 ,26 ਅਤੇ 27 ਜੂਨ ਨੂੰ ਬੜੀ ਸ਼ਰਧਾ ਪੂਰਵਕ ਮਨਾਇਆ ਜਾ ਰਿਹਾ ਹੈ । ਮੇਲੇ ਸੰਬੰਧੀ ਜਾਣਕਾਰੀ ਦਿੰਦਿਆ ਗੱਦੀ ਨਸ਼ੀਨ ਸਾਈਂ ਸੋਢੀ ਸ਼ਾਹ ਜੀ ਨੇ ਦੱਸਿਆ ਕਿ 25 ਜੂਨ ਨੂੰ ਮਹਿੰਦੀ ਦੀ ਰਸਮ, 26 ਜੂਨ ਸ਼ਾਮ ਨੂੰ ਕਵਾਲੀਆਂ ਹੋਣਗੀਆਂ ਜਿਸ ਵਿਚ ਪੰਜਾਬ ਦੇ ਪ੍ਰਸਿੱਧ ਕਵਾਲ ਕਵਾਲੀਆਂ ਪੇਸ਼ ਕਰਨਗੇ ਅਤੇ 27 ਜੂਨ ਨੂੰ ਚਾਦਰ ਦੀ ਰਸਮ ਉਪਰੰਤ ਧਾਰਮਿਕ ਤੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਜਿਸ ਵਿਚ ਪੰਜਾਬ ਭਰ ਤੋਂ ਕਲਾਕਾਰ ਆਪੋ – ਆਪਣਾ ਪ੍ਰੋਗਰਾਮ ਪੇਸ਼ ਕਰਨਗੇ । ਇਸ ਮੇਲੇ ਵਿੱਚ ਵੱਖ ਵੱਖ ਦਰਬਾਰਾਂ ਤੋਂ ਸਾਧੂ ਮਹਾਤਮਾ ਤੇ ਸੰਤ ਸ਼ਿਰਕਤ ਕਰਨਗੇ । ਮੇਲੇ ਦੇ ਤਿੰਨੋ ਦਿਨ ਦਰਬਾਰ ਦਾ ਲੰਗਰ ਅਤੇ ਚਾਹ ਦਾ ਲੰਗਰ ਅਤੁੱਟ ਵਰਤਾਇਆ ਜਾਵੇਗਾ।

Related Articles

Leave a Comment