ਨੂਰਮਹਿਲ 15 ਜੂਨ ( ਨਰਿੰਦਰ ਭੰਡਾਲ ) ਮਲਕੀਤ ਚੁੰਬਰ ਨਵਾਂ ਪਿੰਡ ਸ਼ੌਕੀਆ ਦੇ ਸਾਬਕਾ ਸਰਪੰਚ ਮਲਕੀਤ ਚੁੰਬਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਲਾਨਾ ਜੋੜ ਮੇਲਾ ਦਰਬਾਰ ਬਾਬਾ ਭੋਲਾ ਪੀਰ ਜੀ ਦਾ ਮੇਲਾ ਹਰ ਸਾਲ ਦੀ ਤਰ੍ਹਾਂ ਦਰਬਾਰ ਦੇ ਮੁੱਖ ਸੇਵਾਦਾਰ ਸਾਈਂ ਮੰਗੇ ਸ਼ਾਹ ਦੀ ਦੇਖ ਰੇਖ ਹੇਠ ਇਸ ਵਾਰ ਵੀ 26,27 ਜੂਨ 2023 ਦਿਨ ਸੋਮਵਾਰ ਮੰਗਲਵਾਰ ਨੂੰ ਬੜੀ ਧੂਮ ਧਾਮ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਪੰਜਾਬ ਦੇ ਨਾਮਵਰ ਕਲਾਕਾਰ ਹਾਜ਼ਰੀ ਭਰਨ ਗਏ 26 ਨੂੰ ਨੂਰਾ ਸੁਲਤਾਨਾ,ਵਨੀਤ ਖਾਨ, ਸਾਈਜ਼ ਖਾਨ,ਪ੍ਰੀਤ ਸਿਸਟਰ, ਸ਼ੌਕਤ ਅਲੀ ਦੀਵਾਨਾ, ਹਾਜ਼ਰੀ ਭਰਨ ਗਏ 27 ਜੂਨ ਨੂੰ ਉਸਤਾਦ ਗੁਲਸ਼ਨ ਮੀਰ, ਜਮਨਾ ਰਸੀਲਾ,ਦੀਪਕ ਹੰਸ ,ਹੈਪੀ ਨਾਹਰ, ਬਲਵਿੰਦਰ ਬਿੰਦਾ, ਨਿਰਮਲਜੀਤ, ਨਵਾਬ ਰਾਜਾ, ਕੁਲਵਿੰਦਰ ਖੈਰਾਂ,ਇਲਾਹੀ ਸੋਹਲ,ਜੋਤੀ ਸੱਭਰਵਾਲ, ਭਾਰਤੀ ਸ਼ਰਮਾ ਹਾਜ਼ਰੀ ਭਰਨ ਗਏ ਰਾਤ ਨੂੰ ਨਕਲਾਂ ਬਾਬਾ ਬੁੱਲ੍ਹੇ ਸ਼ਾਹ ਨਕਾਲ ਪਾਰਟੀ ਨਕਲਾਂ ਪੇਸ਼ ਕਰੇਗੀ ਅਤੇ ਸਟੇਜ ਸੈਕਟਰੀ ਦੀ ਜ਼ੁਮੇਵਾਰੀ ਬੱਲੂ ਨਕੋਦਰ ਵਾਲੇ ਕਰਨ ਗਏ ਇਸ ਮੌਕੇ ਪੰਜਾਬ ਦੇ ਵੱਖ ਵੱਖ ਡੇਰਿਆਂ ਤੋਂ ਸੰਤ ਮਹਾਂਪੁਰਸ਼ ਵੀ ਪਹੁੰਚਣ ਗਏ ਮੇਲੇ ਦੌਰਾਨ ਚਾਹ ਪਕੌੜਿਆਂ ਅਤੇ ਲੰਗਰ 24 ਘੰਟੇ ਚੱਲੇਗਾ ਮੇਲੇ ਦਾ ਸਿੱਧਾ ਪ੍ਰਸਾਰਣ ਲਾਈਵ ਪੰਜਾਬ ਚੈਨਲ ਤੇ ਕੀਤਾ ਜਾਵੇਗਾ ਅਤੇ ਦਰਬਾਰ ਦੇ ਮੁੱਖ ਸੇਵਾਦਾਰ ਸਾਈਂ ਮੰਗੇ ਸ਼ਾਹ ਜੀ ਵੱਲੋਂ ਦਰਬਾਰ ਤੇ ਆਉਣ ਵਾਲੀ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਕੋਈ ਵੀ ਨਸ਼ਾ ਕਰਕੇ ਦਰਬਾਰ ਤੇ ਨਾ ਆਵੇ ਅਤੇ ਨਾ ਹੀ ਕੋਈ ਮੇਲੇ ਤੇ ਖੱਪ ਪਾਉਣ ਦੀ ਕੋਸ਼ਿਸ਼ ਕਰੇ ਮੇਲਾ ਐਨ ਆਰ ਆਈ ਵੀਰਾਂ ਅਤੇ ਪਿੰਡ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ