Home » ਦਸਵੀਂ ਜਮਾਤ ਦੀ ਵਿਦਿਆਰਥਣ ਨਿਤਿਕਾ ਕੁਮਾਰੀ ਨੇ ਪੰਜਾਬ ਵਿਚ ਸੱਤਵਾਂ ਅਤੇ ਜਿਲ੍ਹੇ ਵਿਚ ਦੂਸਰਾ ਸਥਾਨ ਹਾਸਲ ਕਰਕੇ ਨਿਊ ਫ਼ਲਾਵਰ ਸੀ: ਸੈਕ: ਸਕੂਲ ਦਾ ਨਾਮ ਕੀਤਾ ਰੋਸ਼ਨ

ਦਸਵੀਂ ਜਮਾਤ ਦੀ ਵਿਦਿਆਰਥਣ ਨਿਤਿਕਾ ਕੁਮਾਰੀ ਨੇ ਪੰਜਾਬ ਵਿਚ ਸੱਤਵਾਂ ਅਤੇ ਜਿਲ੍ਹੇ ਵਿਚ ਦੂਸਰਾ ਸਥਾਨ ਹਾਸਲ ਕਰਕੇ ਨਿਊ ਫ਼ਲਾਵਰ ਸੀ: ਸੈਕ: ਸਕੂਲ ਦਾ ਨਾਮ ਕੀਤਾ ਰੋਸ਼ਨ

ਦਸਵੀਂ ਜਮਾਤ ਦੀ ਵਿਦਿਆਰਥਣ ਨਿਤਿਕਾ ਕੁਮਾਰੀ ਨੇ ਪੰਜਾਬ ਵਿਚ ਸੱਤਵਾਂ ਅਤੇ ਜਿਲ੍ਹੇ ਵਿਚ ਦੂਸਰਾ ਸਥਾਨ ਹਾਸਲ ਕਰਕੇ ਨਿਊ ਫ਼ਲਾਵਰ ਸੀ: ਸੈਕ: ਸਕੂਲ ਦਾ ਨਾਮ ਕੀਤਾ ਰੋਸ਼ਨ

by Rakha Prabh
40 views

ਦਸਵੀਂ ਜਮਾਤ ਦੀ ਵਿਦਿਆਰਥਣ ਨਿਤਿਕਾ ਕੁਮਾਰੀ ਨੇ ਪੰਜਾਬ ਵਿਚ ਸੱਤਵਾਂ ਅਤੇ ਜਿਲ੍ਹੇ ਵਿਚ ਦੂਸਰਾ ਸਥਾਨ ਹਾਸਲ ਕਰਕੇ ਨਿਊ ਫ਼ਲਾਵਰ ਸੀ: ਸੈਕ: ਸਕੂਲ ਦਾ ਨਾਮ ਕੀਤਾ ਰੋਸ਼ਨ

ਅੰਮ੍ਰਿਤਸਰ (ਗੁਰਮੀਤ ਸਿੰਘ ਰਾਜਾ )ਪੰਜਾਬ ਸਕੂਲ ਸਿਖਿਆ ਬੋਰਡ ਦੇ ਸਲਾਨਾ ਦਸਵੀਂ ਦੀਆਂ ਪ੍ਰੀਖਿਆ ਦਾ ਨਤੀਜਾ 2023 ਆਉਣ ਤੇ ਨਿਊ ਫਲਾਵਰਜ ਪਬਲਿਕ ਸੀ.ਸੈ. ਸਕੂਲ ਦੀ ਵਿਦਿਆਰਥਣ ਨੀਤਿਕਾ ਕੁਮਾਰੀ ਪੁੱਤਰੀ ਸ. ਬਲਜੀਤ ਸਿੰਘ ਨੇ ਪੰਜਾਬ ਵਿਚ ਸੱਤਵਾਂ ਅਤੇ ਜਿਲ੍ਹੇ ਵਿਚ ਦੂਸਰਾ ਸਥਾਨ ਹਾਂਸਲ ਕੀਤਾ। ਜਦੋਂ ਇਸ ਬਾਰੇ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਕੁਲਵਿੰਦਰ ਕੌਰ ਜੀ ਨੇ ਕੰਪਿਊਟਰ ਤੇ ਆਪਣੇ ਸਕੂਲ ਦਾ ਨਤੀਜਾ ਚੈਕ ਕੀਤਾ ਤਾਂ ਮੈਰਿਟ ਸੂਚੀ ਦੇ ਵਿਚ ਆਪਣੀ ਸਕੂਲ ਦੀ ਵਿਦਿਆਰਥਣ ਦਾ ਨਾਮ ਦੇਖਿਆਂ ਤਾਂ ਸਕੂਲ ਦੀ ਪ੍ਰਿੰਸੀਪਲ ਅਤੇ ਸਕੂਲ ਮੈਨੇਜਮੈਂਟ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ
ਇਸ ਮੌਕੇ ਮੈਡਮ ਪ੍ਰਿੰਸੀਪਲ ਵਲੋਂ ਦੱਸਵੀਂ ਜਮਾਤ ਦੇ ਸਾਰੇ ਅਧਿਆਪਕਾਂ ਦੇ ਨਾਲ ਇਸ ਖੁਸ਼ੀ ਨੂੰ ਸਾਂਝਾ ਕੀਤਾ ਗਿਆ ਅਤੇ ਦਸਵੀਂ ਦੀ ਵਿਦਿਆਰਥਣ ਨਿਤਿਕਾ ਅਤੇ ਉਹਨਾਂ ਦੇ ਮਾਪਿਆਂ ਨੂੰ ਬੁਲਾ ਕੇ ਉਹਨਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਇਸ ਸਬੰਧੀ ਸਕੂਲ ਵਿਚ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਾਰਿਆਂ ਨੇ ਸਕੂਲ ਪ੍ਰਿੰਸੀਪਲ, ਸਕੂਲ ਮੈਨੇਜਮੈਂਟ, ਵਿਦਿਆਰਥਣ ਦੇ ਮਾਪਿਆਂ ਅਤੇ ਵਿਦਿਆਰਥਣ ਨੀਤਿਕਾ ਕੁਮਾਰੀ ਨੂੰ ਬਹੁਤ ਬਹੁਤ ਵਧਾਈਆਂ ਦਿੱਤੀਆਂ।
ਸਕੂਲ ਪ੍ਰਿੰਸੀਪਲ ਮੈਡਮ ਕੁਲਵਿੰਦਰ ਕੌਰ ਜੀ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਵਿਦਿਆਰਥਣ ਨਿਤਿਕਾ ਕੁਮਾਰੀ ਨੇ ਆਪਣੀ ਦਸਵੀਂ ਦੀ ਪ੍ਰੀਖਿਆ ਦੇ ਵਿਚ ਆਪਣੇ ਅਧਿਆਪਕਾਂ ਅਤੇ ਆਪਣੇ ਮਾਪਿਆਂ ਦੇ ਸਹਿਯੋਗ ਨਾਲ ਅਣਥੱਕ ਮਿਹਨਤ ਕੀਤੀ। ਜਿਸ ਦੇ ਨਤੀਜੇ ਵਜੋਂ ਪੰਜਾਬ ਚ ਸੱਤਵਾਂ ਅਤੇ ਅੰਮ੍ਰਿਤਸਰ ਜਿਲ੍ਹੇ ਵਿਚ ਦੂਸਰਾ ਸਥਾਨ ਹਾਂਸਲ ਕਰਕੇ ਵਿਦਿਆਰਥਣ ਨੀਤਿਕਾ ਕੁਮਾਰੀ ਨੇ ਸਕੂਲ ਦਾ ਆਪਣੇ ਮਾਪਿਆਂ ਅਤੇ ਅਧਿਆਪਕਾਂ ਦਾ ਨਾਮ ਰੌਸ਼ਨ ਕੀਤਾ।
ਇਸ ਮੌਕੇ ਮੈਡਮ ਪ੍ਰਿੰਸੀਪਲ ਨੇ ਇਸ ਖੁਸ਼ੀ ਮੌਕੇ ਵਿਦਿਆਰਥਣ ਦੀ ਅਗਲੇਰੀ ਪੜ੍ਹਾਈ ਬਿਲਕੁਲ ਮੁਫਤ ਕਰ ਦਿੱਤੀ ਅਤੇ ਇਸ ਵਿਦਿਆਰਥਣ ਨੂੰ ਪੜ੍ਹਾਈ ਸਬੰਧੀ ਹਰ ਪੱਖੋ ਸਹਿਯੋਗ ਦੇਣ ਦਾ ਭਰੌਸਾ ਦਿੱਤਾ ਇਸ ਮੌਕੇ ਸਕੂਲ ਦੇ ਚੇਅਰਮੈਨ ਸ. ਹਰਪਾਲ ਸਿੰਘ ਯੂ.ਕੇ. ਨੂੰ ਜਦੋਂ ਇਸ ਸਬੰਧੀ ਸੂਚਨਾ ਮਿਲੀ ਤਾਂ ਆਪ ਨੇ ਸਭ ਤੋਂ ਪਹਿਲਾ ਵਿਦਿਆਰਥਣ ਨੀਤਿਕਾ ਕੁਮਾਰੀ ਨੂੰ ਵਧਾਈ ਦਿੱਤੀ ਅਤੇ ਅੰਮ੍ਰਿਤਸਰ ਜਿਲ੍ਹੇ ਵਿਚ ਦੂਸਰਾ ਸਥਾਨ ਆਉਣ ਤੇ ਵਿਦਿਆਰਥਣ ਨੂੰ 21,000 ਦਾ ਨਗਦ ਇਨਾਮ ਦਿੱਤਾ ਗਿਆ ਜੋ ਕਿ ਉਸਦੀਆਂ ਆਉਣ ਵਾਲੀ ਸਿੱਖਿਆ ਵਿਚ ਮਦਦ ਕਰੇਗਾ। ਇਸ ਮੌਕੇ ਦੱਸਵੀਂ ਜਮਾਤ ਨੂੰ ਪੜਾਉਣ ਵਾਲੇ ਸਾਰੇ ਅਧਿਆਪਕਾਂ ਨੇ ਵਿਦਿਆਰਥਣ ਨਿਤਿਕਾ ਕੁਮਾਰੀ ਅਤੇ ਉਸਦੇ ਮਾਪਿਆਂ ਨੂੰ ਬਹੁਤ ਬਹੁਤ ਵਧਾਈ ਦਿੱਤੀ ਅਤੇ ਉਹਨਾਂ ਨੂੰ ਭਰੋਸਾ ਦਿਵਾਇਆ ਕਿ ਇਸ ਵਿਦਿਆਰਥਣ ਦੀ ਅਗਲੇਰੀ ਸਿਖਿਆ ਲਈ ਉਹ ਹਰ ਸੰਭਵ ਯਤਨ ਕਰਨ ਦੇ ਲਈ ਤਿਆਰ ਹਨ ਅਤੇ ਕਦੇ ਵੀ ਇਸ ਤੋਂ ਪਿਛੇ ਨਹੀ ਹਟਣਗੇ ਇਸ ਮੌਕੇ ਸਕੂਲ ਦੇ ਸੈਕਟਰੀ ਸ. ਲਖਵਿੰਦਰ ਸਿੰਘ ਢਿਲੋਂ ਜੀ ਵਲੋਂ ਪੱਤਰਕਾਰਾਂ ਨੂੰ ਦੱਸਿਆ ਕਿ ਸਕੂਲ ਮੈਨੇਜਮੈਂਟ ਇਸ ਬੱਚੀ ਦੇ ਆਉਣ ਵਾਲੇ ਭਵਿੱਖ ਦੇ ਹਰ ਤਰਾਂ ਦੀ ਮਦਦ ਕਰਨ ਲਈ ਤਿਆਰ ਹੈ ਅਤੇ ਵਿਦਿਆਰਥਣ ਨੂੰ 21,000 ਰੁਪਏ ਦਾ ਇਨਾਮ ਰਾਸ਼ੀ ਨਾਲ ਨਿਵਾਜਿਆ ਗਿਆ ਹੈ।ਇਸ ਮੌਕੇ ਆਪ ਨੇ ਕਿਹਾ ਕਿ ਸਕੂਲ ਮੈਨੇਜਮੈਂਟ ਇਹੋ ਜਿਹੇ ਵਿਦਿਆਰਥੀਆਂ ਨੂੰ ਹਮੇਸ਼ਾ ਸਹਿਯੋਗ ਦਿੰਦੀ ਰਹੀ ਹੈ ਅਤੇ ਸਹਿਯੋਗ ਦਿੰਦੀ ਰਹੇਗੀ।
ਪੱਤਰਕਾਰਾ ਨੇ ਜਦੋਂ ਵਿਦਿਆਰਥਣ ਨੀਤਿਕਾ ਕੁਮਾਰੀ ਨਾਲ ਗੱਲਬਾਤ ਕੀਤੀ ਤਾਂ ਉਸਨੇ ਕਿਹਾ ਕਿ ਦਸਵੀਂ ਸ਼੍ਰੇਣੀ ਦੀ ਪ੍ਰੀਖਿਆ ਲਈ ਉਸ ਨੇ ਦਿਨ ਰਾਤ ਮਿਹਨਤ ਕੀਤੀ। ਰਾਤ 2.30 -3.00 ਵਜੇ ਤੱਕ ਆਪਣੇ ਦੱਸਵੀਂ ਦੇ ਇਮਤਿਹਾਨਾਂ ਦੀ ਤਿਆਰ ਕੀਤੀ। ਬੱਚੀ ਨਾਲ ਗੱਲਬਾਤ ਕਰਨ ਤੇ ਉਸਨੇ ਦੱਸਿਆ ਕਿ ਭਵਿੱਖ ਵਿਚ ਉਹ ਆਪਣੀ ਪੜ੍ਹਾਈ ਪੂਰੀ ਕਰਕੇ ਆਈ.ਏ.ਐਸ. ਬਣਨਾ ਚਾਹੁੰਦੀ ਹੈ। ਇਸ ਸਬੰਧੀ ਸਕੂਲ ਪ੍ਰਿੰਸੀਪਲ ਮੈਡਮ ਕੁਲਵਿੰਦਰ ਕੌਰ ਜੀ ਨੇ ਵਿਦਿਆਰਥਣ ਨੂੰ ਆਪਣੇ ਲਕਸ਼ ਆਈ.ਏ.ਐਸ. ਤੱਕ ਪਹੁੰਚਾਉਣ ਦੇ ਲਈ ਪੂਰਾ ਸਹਿਯੋਗ ਦੇਣ ਦਾ ਭਰੌਸਾ ਦਿੱਤਾ।

Related Articles

Leave a Comment