ਸਿੱਧ ਖਵਾਜ਼ਾ ਗਰੀਬ ਨਵਾਜ਼ ਦਰਗਾਹ ਤੇ ਮੇਲਾ ਸ਼ਰਧਾ ਨਾਲ ਮਨਾਇਆ
ਅੰਮ੍ਰਿਤਸਰ, 26 ਮਈ (ਗੁਰਮੀਤ ਸਿੰਘ ਰਾਜਾ ) – ਸਿੱਧ ਖਵਾਜ਼ਾ ਗਰੀਬ ਨਵਾਜ਼ ਦਰਗਾਹ ਹਾਈਡ ਮਾਰਕੀਟ ਵਿਖੇ ਸਲਾਨਾ ਮੇਲਾ ਮੁੱਖ ਸੇਵਾਦਾਰ ਬਾਬਾ ਅਮਰਜੀਤ ਸਿੰਘ ਸੋਹਲ ਦੀ ਅਗਵਾਈ ਵਿਚ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ।ਜਿਸ ਵਿਚ ਅਜ਼ਮੇਰ ਸਰੀਫ਼ ਦਰਗਾਹ ਦੇ ਗਦੀਨਸ਼ੀਨ ਅਤੇ ਖਵਾਜ਼ਾ ਜੀ ਦੇ ਵੰਸ਼ਜ ਸਾਇਅਦ ਨਾਦਰ ਅਲੀ ਸ਼ਾਹ ਅਤੇ ਮੀਆਂ ਇਨਾਮ ਸਾਬਰੀ ਕਲੀਅਰ ਸਰੀਫ਼ ਵਾਲਿਆਂ ਨੇ ਚਾਦਰ ਚੜਾਉਣ ਦੀ ਰਸਮ ਅਦਾ ਕੀਤੀ। ਮੇਲੇ ਵਿੱਚ ਵਿਸ਼ੇਸ਼ ਤੌਰ ਤੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ,ਸਾਬਕਾ ਵਿਧਾਇਕ ਸੁਨੀਲ ਦੱਤੀ,ਡੀ.ਐਸ.ਪੀ ਜੰਡਿਆਲਾ ਕੁਲਦੀਪ ਸਿੰਘ,ਆਮ ਆਦਮੀ ਪਾਰਟੀ ਟ੍ਰੇਡ ਵਿੰਗ ਦੇ ਸੰਯੁਕਤ ਸਕੱਤਰ ਹਰਪ੍ਰੀਤ ਸਿੰਘ ਆਹਲੂਵਾਲੀਆ, ਭਾਜਪਾ ਪੱਛਮੀ ਦੇ ਇੰਚਾਰਜ ਐਡਵੋਕੇਟ ਅਮਿਤ ਕੁਮਾਰ,ਕਾਂਗਰਸ ਪੱਛਮੀ ਦੇ ਇੰਚਾਰਜ ਬਬੀ ਪਹਿਲਵਾਨ,‘ਆਪ‘ ਸਰਕਲ ਇੰਚਾਰਜ ਹਰਜੀਤ ਸਿੰਘ ਮਠਾਰੂ,ਸਮਾਜ ਸੇਵੀਂ ਵਿਜੇ ਸਿਕੰਦਰ ਨੇ ਪਹੁੰਚਕੇ ਸੰਗਤਾਂ ਦੇ ਦਰਸ਼ਨ ਕੀਤੇ ਅਤੇ ਪੀਰ ਜੀ ਦਾ ਆਸ਼ਿਰਵਾਦ ਲਿਆ।ਇਸ ਮੌਕੇ ਪ੍ਰਸਿਧ ਗਾਇਕ ਸੈਨ ਬ੍ਰਦਰਜ਼, ਮਨੂੰ ਮੋਨਟੂ ਅਤੇ ਵਿਜੇ ਹੰਸ ਆਦਿ ਨੇ ਅਪਣੀਆਂ ਕਵਾਲੀਆਂ ਰਾਹੀਂ ਦੂਰੋਂ ਦੂਰੋ ਆਇਆਂ ਸੰਗਤਾਂ ਨੂੰ ਝੂਮਣ ਲਈ ਮਜ਼ਬੂਰ ਕਰ ਦਿੱਤਾ। ਇਸ ਮੌਕੇ ਐਮ.ਪੀ ਔਜਲਾ ਨੇ ਕਿਹਾ ਕਿ ਇਹ ਪੀਰ,ਫਕੀਰ, ਫਕਰ ਪ੍ਰਮਾਤਮਾ ਦੇ ਵਜ਼ੀਰ ਹੁੰਦੇ ਹਨ ਅਤੇ ਇਹ ਜਗ ਨੂੰ ਤਾਰਨ ਲਈ ਹੀ ਦੁਨਿਆ ਤੇ ਆਉਂਦੇ ਹਨ। ਇਸ ਮੌਕੇ ਡੀ.ਐਸ.ਪੀ ਕੁਲਦੀਪ ਸਿੰਘ ਅਤੇ ਆਹਲੂਵਾਲੀਆ ਨੇ ਮੇੇਲੇ ਦੀ ਬਾਬਾ ਸੋਹਲ ਅਤੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ।ਬਾਬਾ ਸੋਹਲ ਨੇ ਆਇਆਂ ਪ੍ਰਮੁੱਖ ਸ਼ਖਸੀਅਤਾਂ ਨੂੰ ਸ਼ਾਲ ਦੇ ਕੇ ਸਨਮਾਨਿਤ ਕਰਦਿਆਂ ਮੇਲੇ ਤੇ ਆਉਣ ਲਈ ਜੀ ਆਇਆਂ ਆਖਿਆ।ਇਸ ਮੌਕੇ ਚੰਨਪ੍ਰੀਤ ਸਿੰਘ ਸੋਹਲ, ਚੇਤਨ ਦਾਵਰ,ਬਲਦੇਵ ਸਿੰਘ,ਸੁਨੀਲ ਅਰੋੜਾ, ਸ਼ੁਭਮ ਮਹਾਜਨ, ਮਮਤਾ ਮਹਾਜਨ,ਮੀਨੂੰ ਮਹਿਰਾ, ਰਖਸ਼ਕ ਕੁੰਦਰਾ,ਪ੍ਰਿੰਸ, ਹੀਰਾ ਸਿੰਘ, ਚੇਤਨ ਚੌਹਾਨ, ਗੌਰੀ,ਰਾਧਿਕਾ,ਗਗਨ, ਸੋਨੂੰ, ਵਿਪਨ, ਆਸ਼ੂ ਆਦਿ ਹਾਜ਼ਰ ਸਨ