Home » ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੇਰਕਾ ਪਲਾਂਟ ’ਚ ਰੋਜਾਨਾ 10 ਟਨ ਮੱਖਣ ਬਣਾਉਣ ਦਾ ਪ੍ਰੋਜੈਕਟ ਲਾਂਚ

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੇਰਕਾ ਪਲਾਂਟ ’ਚ ਰੋਜਾਨਾ 10 ਟਨ ਮੱਖਣ ਬਣਾਉਣ ਦਾ ਪ੍ਰੋਜੈਕਟ ਲਾਂਚ

by Rakha Prabh
183 views

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੇਰਕਾ ਪਲਾਂਟ ’ਚ ਰੋਜਾਨਾ 10 ਟਨ ਮੱਖਣ ਬਣਾਉਣ ਦਾ ਪ੍ਰੋਜੈਕਟ ਲਾਂਚ
ਲੁਧਿਆਣਾ, 19 ਅਕਤੂਬਰ : ਪੰਜਾਬ ’ਚ ਮੱਖਣ ਦੀ ਵੱਧ ਰਹੀ ਖਪਤ ਨੂੰ ਦੇਖਦਿਆਂ ਸਹਿਕਾਰੀ ਉਤਪਾਦਕ ਕੰਪਨੀ ਵੇਰਕਾ ਵੱਲੋਂ ਮੱਖਣ ਦੇ ਉਤਪਾਦਨ ਦੀ ਸਮਰੱਥਾ ’ਚ ਵਾਧਾ ਕੀਤਾ ਗਿਆ ਹੈ। ਉਦਯੋਗਿਕ ਸ਼ਹਿਰ ਲੁਧਿਆਣਾ ਦਾ ਵੇਰਕਾ ਮਿਲਕ ਪਲਾਂਟ ਹੁਣ 10 ਟਨ ਵਾਧੂ ਮੱਖਣ ਪ੍ਰਤੀ ਦਿਨ ਪੈਦਾ ਕਰੇਗਾ। ਬੁੱਧਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੇਰਕਾ ਮਿਲਕ ਪਲਾਂਟ ਪਹੁੰਚੇ ਅਤੇ ਇਸ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ।

ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਾਡੀ ਪੰਜਾਬ ਸਰਕਾਰ ਦੀ ਟੀਮ ਇੱਕ ਪਰਿਵਾਰ ਹੈ। ਸਾਰਿਆਂ ਦਾ ਮਨੋਰਥ ਪੰਜਾਬ ਦੀ ਬਿਹਤਰੀ ਲਈ ਹੈ। ਮੈਂ ਕਿਸੇ ਦੀ ਆਲੋਚਨਾ ਨਹੀਂ ਕਰਨੀ ਹੈ। ਪੰਜਾਬ ਹੁਣ ਤਰੱਕੀ ਦੀ ਰਾਹ ’ਤੇ ਹੈ। ਪੁਰਾਣੇ ਸਿਸਟਮ ਨੂੰ ਸਾਫ ਕਰਨ ’ਚ ਸਾਨੂੰ 6 ਮਹੀਨੇ ਲੱਗ ਗਏ। 105 ਕਰੋੜ ਦੀ ਲਾਗਤ ਨਾਲ 9 ਲੱਖ ਲੀਟਰ ਦੁੱਧ ਦੀ ਪ੍ਰੋਸੈਸਿੰਗ ਕਰਨਾ ਮਾਣ ਵਾਲੀ ਗੱਲ ਹੈ। ਪੰਜਾਬ ਦੀ ਤਰੱਕੀ ਲੋਕ ਰਲ ਕੇ ਕਰਨਗੇ। ਸਾਡੇ ਕੰਮ ਲੋਕਾਂ ਲਈ ਹੈ। ਪਹਿਲਾਂ ਤਰੱਕੀ ਕਾਗਜਾਂ ’ਤੇ ਸੀ, ਹੁਣ ਅਸੀਂ ਸਭ ਕੁਝ ਜਨਤਾ ਦੇ ਸਾਹਮਣੇ ਕਰ ਰਹੇ ਹਾਂ।

ਇਸ ਪਲਾਟ ’ਚ ਦੁੱਧ ਦੀ ਸਮਰੱਥਾ ਵੀ ਵਧਾਈ ਗਈ ਹੈ। ਇਸ ’ਚ ਹੁਣ 5 ਲੱਖ ਟਨ ਦਾ ਵਾਧਾ ਕੀਤਾ ਗਿਆ ਹੈ। ਜਨਰਲ ਮੈਨੇਜਰ ਭੁਪਿੰਦਰ ਸੇਖੋਂ ਨੇ ਦੱਸਿਆ ਕਿ ਹੁਣ ਇਹ ਪਲਾਂਟ ਪੰਜਾਬ ਦੇ ਮੁੱਖ ਪਲਾਂਟ ’ਚ ਸ਼ਾਮਲ ਹੋ ਗਿਆ ਹੈ। ਅਸੀਂ ਪੰਜਾਬ ’ਚ ਸਪਲਾਈ ਦੀ ਮੰਗ ਨੂੰ ਪੂਰਾ ਕਰਨ ਦੇ ਯੋਗ ਹੋਵਾਂਗੇ। ਇਸ ਦੇ ਨਾਲ ਹੀ ਉਹ ਦਰਾਮਦ ਲਈ ਆਪਣੀ ਸਮਰੱਥਾ ਵੀ ਵਧਾ ਰਹੇ ਹਨ। ਵੇਰਕਾ ਦੇ ਉਤਪਾਦਾਂ ਦੀ ਮੰਗ ਲਗਾਤਾਰ ਵਧ ਰਹੀ ਹੈ। ਇਸ ਸਮਰੱਥਾ ’ਚ ਵਾਧੇ ਦੇ ਚੰਗੇ ਨਤੀਜੇ ਸਾਹਮਣੇ ਆਉਣਗੇ।

Related Articles

Leave a Comment