Home » ਸਿੱਖ ਗੁਰਦੁਆਰਾ ਐਕਟ ਚ ਕੀਤੀ ਸੋਧ ਨੂੰ ਰੱਦ ਕਰਨ ਲਈ ਅੱਜ ਦਿੱਤਾ ਜਾਵੇਗਾ ਯਾਦ ਪੱਤਰ : ਸਿੰਗੜੀਵਾਲਾ

ਸਿੱਖ ਗੁਰਦੁਆਰਾ ਐਕਟ ਚ ਕੀਤੀ ਸੋਧ ਨੂੰ ਰੱਦ ਕਰਨ ਲਈ ਅੱਜ ਦਿੱਤਾ ਜਾਵੇਗਾ ਯਾਦ ਪੱਤਰ : ਸਿੰਗੜੀਵਾਲਾ

by Rakha Prabh
8 views
ਹੁਸ਼ਿਆਰਪੁਰ 2  ਜੁਲਾਈ (ਤਰਸੇਮ ਦੀਵਾਨਾ ) ਜਿਵੇਂ ਪਿਛਲੇ ਸਮੇਂ ਦੌਰਾਨ ਕੇਂਦਰ ਅਤੇ ਸਟੇਟ ਦੀਆਂ ਸਰਕਾਰਾਂ ਨੇ ਦਿੱਲੀ ਅਤੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਦਖਲ ਦੇ ਕੇ ਸਿੱਖ ਕੌਮ ਦੇ ਧਾਰਮਕ ਕੰਮਾਂ ਵਿਚ ਦਖ਼ਲ ਦੇਣ ਦੀ ਗੁਸਤਾਖੀ ਕੀਤੀ ਹੈ ਉਸ ਨਾਲ ਸਿੱਖ ਕੌਮ ਦਾ ਭਰੋਸਾ ਇਨ੍ਹਾਂ ਤੋਂ ਖਤਮ ਹੁੰਦਾ ਜਾ ਰਿਹਾ ਹੈ ਉਸੇ ਤਰਜਤੇ ਪੰਜਾਬ ਵਿੱਚ ਭਗਵੰਤ ਮਾਨ ਸਰਕਾਰ ਦੀ ਕੈਬਨਿਟ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਸੰਸਥਾਵਾਂ ਦੀ ਸਲਾਹ ਤੋਂ ਬਗ਼ੈਰ ਸਿੱਖ ਗੁਰਦੁਆਰਾ ਐਕਟ ਵਿੱਚ ਸੋਧ ਕਰਕੇ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰਨ ਅਤੇ ਉਹਨਾਂ ਉੱਤੇ ਕਬਜ਼ਾ ਕਰਨ ਦੀ ਜੋ ਖੇਡ ਖੇਡੀ ਹੈ ਉਸ ਨੂੰ ਰੱਦ ਕਰਵਾਉਣ ਲਈ 3 ਜੁਲਾਈ ਨੂੰ ਜ਼ਿਲਾ ਹੈੱਡ ਕੁਆਟਰ ਤੇ ਡਿਪਟੀ ਕਮਿਸ਼ਨਰ ਨੂੰ ਯਾਦ ਪੱਤਰ ਦਿੱਤਾ ਜਾਵੇਗਾ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਨਾਮ ਸਿੰਘ ਸਿੰਗੜੀਵਾਲਾ ਜ਼ਿਲਾ ਜਰਨਲ ਸਕੱਤਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਸਰਕਾਰ ਦੀ ਇਸ ਕਾਰਵਾਈ ਦਾ ਸਖਤ ਵਿਰੋਧ ਕਰਦਿਆਂ ਹੋਇਆ ਕੀਤਾ ਉਨ੍ਹਾਂ ਇਸ ਸਮੇਂ ਕਿਹਾ ਕਿ ਪੰਜਾਬ ਸਰਕਾਰ ਮਿਆਦ ਖਤਮ ਹੋ ਚੁੱਕੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਉਣ ਦੀ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਬਜਾਏ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਕਰਨ ਦੇ ਵਿਵਾਦ ਦੀ ਆੜ ਵਿਚ ਸਰਕਾਰ ਦੀ ਇਹ ਕਾਰਵਾਈ ਵੱਡੀਆਂ ਕੁਰਬਾਨੀਆਂ ਨਾਲ ਹੋਂਦ ਵਿੱਚ ਆਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਕਿਸੇ ਵੀ ਸਰਕਾਰ ਲਈ ਮਨ ਮਰਜੀ ਦਾ ਰਾਹ ਖੋਲ੍ਹ ਦੇਵੇਗੀ ਜਿਸ ਨੂੰ ਸਿੱਖ ਕੌਮ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕਰੇਗੀ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਿੱਖ ਸੰਸਥਾਵਾਂ ਦੀ ਸਲਾਹ ਤੋਂ ਬਗ਼ੈਰ ਕੇਂਦਰ ਅਤੇ ਪੰਜਾਬ ਦੀਆਂ ਸਰਕਾਰਾਂ ਲਈ ਕਿਸੇ ਵੀ ਮਨ ਮਰਜੀ ਦੀ ਤਬਦੀਲੀ ਨੂੰ ਸਿੱਖ ਕੌਮ ਪ੍ਰਵਾਨ ਨਹੀਂ ਕਰੇਗੀ ਅਤੇ ਇਸ ਦਾ ਸਖਤੀ ਨਾਲ ਵਿਰੋਧ ਕਰੇਗੀ ਉਨ੍ਹਾਂ ਇਸ ਸਮੇਂ ਕਿਹਾ ਕਿ ਸਿੱਖ ਕੌਮ ਵਿਰੋਧੀ ਕੇਂਦਰ ਅਤੇ ਪੰਜਾਬ ਦੀਆਂ ਸਰਕਾਰਾਂ ਨੇ ਪਹਿਲਾਂ ਹੀ ਸਮੇਂ ਸਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਾਂ ਕਰਵਾ ਕੇੇ ਸਿੱਖ ਕੌਮ ਦੀ ਜਮਹੂਰੀਅਤ ਨੂੰ ਭੰਗ ਕੀਤਾ ਹੋਇਆ ਹੈਂ ਅਸੀਂ ਉਹਨਾਂ ਚੋਣਾਂ ਨੂੰ ਤੁਰੰਤ ਕਰਵਾਉਣ ਦੀ ਮੰਗ ਕਰਦੇ ਹਾਂ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਮੈਂਬਰ ਪਾਰਲੀਮੈਂਟ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੀ ਇਸ ਕਾਰਵਾਈ ਦਾ ਸਖ਼ਤ ਵਿਰੋਧ ਕਰਦੇ ਹੋਏ ਗੈਰ ਜਮਹੂਰੀ ਢੰਗ ਨਾਲ ਪਾਸ ਕੀਤੇ ਐਕਟ ਨੂੰ ਰੱਦ ਕਰਨ ਲਈ ਮਜਬੂਰ ਕਰ ਦਿਆਂਗੇ

Related Articles

Leave a Comment