Home » ਭ੍ਰਿਸ਼ਟਾਚਾਰ ਵਿੱਚ ਲਿਪਤ ਬੰਦੇ ਦੀ ਫੋਟੋ ਸ਼ਹੀਦ ਭਗਤ ਸਿੰਘ ਜੀ ਅਤੇ ਬਾਬਾ ਅੰਬੇਡਕਰ ਜੀ ਬਰਾਬਰ ਲਗਾਉਣਾ ਮੰਦਭਾਗਾ : ਗੋਸ਼ਾ

ਭ੍ਰਿਸ਼ਟਾਚਾਰ ਵਿੱਚ ਲਿਪਤ ਬੰਦੇ ਦੀ ਫੋਟੋ ਸ਼ਹੀਦ ਭਗਤ ਸਿੰਘ ਜੀ ਅਤੇ ਬਾਬਾ ਅੰਬੇਡਕਰ ਜੀ ਬਰਾਬਰ ਲਗਾਉਣਾ ਮੰਦਭਾਗਾ : ਗੋਸ਼ਾ

by Rakha Prabh
26 views

ਲੁਧਿਆਣਾ/ ਸਾਹਨੇਵਾਲ 4 ਅਪ੍ਰੈਲ ( ਸਵਰਨਜੀਤ ):

ਭਾਜਪਾ ਮੀਡੀਆ ਪੈਨਲਿਸਟ ਪੰਜਾਬ ਗੁਰਦੀਪ ਸਿੰਘ ਗੋਸ਼ਾ ਨੇ ਪ੍ਰੈਸ ਜਾਰੀ ਕਰਦਿਆਂ ਕਿਹਾ ਸ਼ਹੀਦ ਭਗਤ ਸਿੰਘ ਜੀ, ਜਿਹਨਾਂ ਨੇ ਦੇਸ਼ ਵਾਸਤੇ ਆਪਣੇ ਆਪ ਨੂੰ ਕੁਰਬਾਨ ਕੀਤਾ ਅਤੇ ਦੂਜੇ ਪਾਸੇ ਬਾਬਾ ਅਬੇਂਦਕਰ (ਅੰਬੇਡਕਰ )ਸਾਹਿਬ ਜੀ, ਜਿਹਨਾਂ ਨੇ ਭਾਰਤ ਦੇਸ਼ ਦਾ ਸੰਵਿਧਾਨ ਸਿਰਜਿਆ , ਓਹਨਾ ਦੀ ਫੋਟੋ ਦੇ ਨਾਲ ਕਰਪਸ਼ਨ ਘਪਲਿਆਂ ਵਿੱਚ ਲਿਪਤ ਅਰਵਿੰਦ ਕੇਜਰੀਵਾਲ ਦੀ ਫੋਟੋ ਬਰਾਬਰ ਲਗਾਉਣਾ ਮੁਖਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਵਲੋਂ ਇਕ ਬਹੁਤ ਵੱਡੀ ਦੀ ਮਾੜੀ ਤੇ ਮੰਦਭਾਗੀ ਹੈ ।
ਗੁਰਦੀਪ ਗੋਸ਼ਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਦੀ ਧਰਮ ਪਤਨੀ ਸੁਨੀਤਾ ਕੇਜਰੀਵਾਲ ਵਲੋ ਇਸ ਲਈ ਸਮੁੱਚੇ ਦੇਸ਼ ਤੋ ਮਾਫੀ ਮੰਗਣੀ ਚਾਹੀਦੀ ਹੈ, ਕਿਉਕਿ ਸ਼ਹੀਦ ਭਗਤ ਸਿੰਘ ਅਤੇ ਬਾਬਾ ਭੀਮ ਰਾਓ ਅੰਬੇਦਕਰ ਜੀ ਦੇ ਨਾਲ ਭ੍ਰਿਸ਼ਟ ਬੰਦੇ ਦੀ ਫੋਟੋ ਲਗਾ ਕੇ ਲੋਕਾਂ ਦੀ ਭਾਵਨਾ ਨੂੰ ਬਹੁਤ ਵੱਡੀ ਸੱਟ ਲੱਗੀ ਹੈ। ਆਮ ਆਦਮੀ ਪਾਰਟੀ ਹਮੇਸ਼ਾ ਹੀ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਕੇ ਸਿਰਫ ਵੋਟ ਬਟੋਰਨ ਦੀ ਰਾਜਨੀਤੀ ਕਰਦੀ ਹੈ, ਪਰ ਹੁਣ ਲੋਕ ਕਰੱਪਟ ਤੇ ਝੂੱਠੀ ਆਮ ਆਦਮੀ ਪਾਰਟੀ ਨੂੰ ਮੂੰਹ ਨਹੀਂ ਲਗਾਉਣਗੇ ਅਤੇ ਇਸਦਾ ਜਵਾਬ ਭਾਰਤ ਸਮੇਤ ਪੰਜਾਬ ਦੀ ਜਨਤਾ ਨੂੰ ਵੀ ਆਮ ਆਦਮੀ ਪਾਰਟੀ ਨੂੰ ਦੇਣਾ ਪਵੇਗਾI ਇਸ ਗੱਲ ਦੀ ਮਾਫ਼ੀ ਸੁਨੀਤਾ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਨੂੰ ਮੰਗਨੀ ਪਵੇਗੀ ਨਹੀਂ ਤਾਂ ਇਸਦੇ ਗੰਭੀਰ ਸਿੱਟੇ ਨਿਕਲਣਗੇ

Related Articles

Leave a Comment