ਫਗਵਾੜਾ 28 ਜੂਨ (ਸ਼ਿਵ ਕੋੜਾ) ਰੋਟਰੀ ਕਲੱਬ ਫਗਵਾੜਾ ਜੇਮਸ ਵੱਲੋਂ ਲੇਬਰ ਕਲਿਆਣ ਪ੍ਰੋਜੈਕਟ ਤਹਿਤ ਸਥਾਨਕ ਬੰਗਾ ਰੋਡ ਫਗਵਾੜਾ ਵਿਖੇ ਬਣੀ ਬਹੁਮੰਜ਼ਿਲਾ ਪਾਰਕਿੰਗ ਇਮਾਰਤ ‘ਚ ਬੈਠਣ ਲਈ ਵਾਟਰ ਕੂਲਰ ਅਤੇ ਬੈਂਚ ਲਗਾਏ ਗਏ ਹਨ। ਰੋਟੇਰੀਅਨ ਦੇ ਪ੍ਰਧਾਨ ਡਾ: ਚਿਮਨ ਅਰੋੜਾ ਅਤੇ ਇਸ ਪ੍ਰੋਜੈਕਟ ਦੇ ਡਾਇਰੈਕਟਰ ਰੋਟੇਰੀਅਨ ਅਤੇ ਜੁਆਇੰਟ ਪ੍ਰੋਜੈਕਟ ਡਾਇਰੈਕਟਰ ਰੋਟੇਰੀਅਨ ਅਸ਼ੋਕ ਗੁਪਤਾ ਦੀ ਦੇਖ-ਰੇਖ ਹੇਠ ਕਰਵਾਏ ਗਏ ਸਮਾਗਮ ਵਿੱਚ ਏ.ਡੀ.ਸੀ.ਕਮ ਨਗਰ ਨਿਗਮ ਕਮਿਸ਼ਨਰ ਡਾ: ਨਯਨ ਜੱਸਲ ਅਤੇ ਪੰਜਾਬ ਦੇ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਉਹਨਾਂ ਨੇ ਵਾਟਰ ਕੂਲਰ ਅਤੇ ਬੈਂਚਾਂ ਦਾ ਉਦਘਾਟਨ ਕਰਦਿਆਂ ਰੋਟਰੀ ਕਲੱਬ ਫਗਵਾੜਾ ਜੇਮਸ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਕਲੱਬ ਸਕੱਤਰ ਰੋਟੇਰੀਅਨ ਸੁਰਿੰਦਰ ਚਾਵਲਾ ਨੇ ਕਲੱਬ ਦੀ ਰਿਪੋਰਟ ਪੜ੍ਹੀ। ਕਲੱਬ ਦੇ ਮੁਖੀ ਡਾ: ਚਿਮਨ ਅਰੋੜਾ ਨੇ ਪਤਵੰਤਿਆਂ ਦਾ ਧੰਨਵਾਦ ਕਰਦਿਆਂ ਕਲੱਬ ਦੀਆਂ ਗਤੀਵਿਧੀਆਂ ਤੋਂ ਜਾਣੂ ਕਰਵਾਉਂਦਿਆਂ ਸਮੂਹ ਪਤਵੰਤਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਸੰਸਥਾ ਭਵਿੱਖ ਵਿੱਚ ਵੀ ਸਮਾਜ ਸੇਵਾ ਨਾਲ ਸਬੰਧਤ ਅਜਿਹੇ ਪ੍ਰੋਜੈਕਟ ਕਰਦੀ ਰਹੇਗੀ। ਇਸ ਮੌਕੇ ਬੰਗਾ ਰੋਡ ਕਲਾਥ ਮਰਚੈਂਟ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਕੁਲਥਮ, ਦਵਿੰਦਰ ਕੁਲਥਮ, ਅਸ਼ੋਕ ਸੇਠੀ, ਰੋਟੇਰੀਅਨ ਆਈ.ਪੀ.ਖੁਰਾਣਾ, ਰੋਟੇਰੀਅਨ ਸਤੀਸ਼ ਜੈਨ, ਸਾਬਕਾ ਡਿਸਟ੍ਰਿਕਟ ਗਵਰਨਰ ਰੋਟੇਰੀਅਨ ਐਸ.ਪੀ.ਸੇਠੀ, ਰੋਟੇਰੀਅਨ ਡਾ.ਜੀ.ਪੀ.ਸਿੰਘ, ਰੋਟੇਰੀਅਨ ਨਿਖਿਲ ਗੁਪਤਾ, ਰੋਟੇਰੀਅਨ ਦੇਸਰਾਜ, ਰੋਟੇਰੀਅਨ ਸੁਨੀਲ ਚਮ, ਰੋਟੇਰੀਅਨ ਦੇਸਰਾਜ, ਡਾ. ਸੰਜੀਵ ਸਰੋਆ, ਤੋਂ ਇਲਾਵਾ ਰੋਟੇਰੀਅਨ ਨਵੀਨ ਅਗਰਵਾਲ, ਰੋਟੇਰੀਅਨ ਰਾਕੇਸ਼ ਸੂਦ, ਰਮਨ ਨਹਿਰਾ ਸੋਨੀ ਜੌੜਾ ਆਦਿ ਹਾਜ਼ਰ ਸਨ।
ਰੋਟਰੀ ਕਲੱਬ ਫਗਵਾੜਾ ਜੇਮਸ ਵੱਲੋਂ ਬੰਗਾ ਰੋਡ ਦੀ ਪਾਰਕਿੰਗ ਵਿੱਚ ਵਾਟਰ ਕੂਲਰ ਅਤੇ ਬੈਠਣ ਲਈ ਬੈਂਚ ਲਗਾਏ ਗਏ
previous post