Home » ਭਗਵਾਨ ਜਗਨਨਾਥ ਯਾਤਰਾ ਦੌਰਾਨ 6 ਲੋਕਾਂ ਦੀ ਮੌਤ 16 ਗੰਭੀਰ ਜ਼ਖਮੀ

ਭਗਵਾਨ ਜਗਨਨਾਥ ਯਾਤਰਾ ਦੌਰਾਨ 6 ਲੋਕਾਂ ਦੀ ਮੌਤ 16 ਗੰਭੀਰ ਜ਼ਖਮੀ

ਰੱਥ’ ਅਚਾਨਕ 133kv ਦੀ ਓਵਰਹੈੱਡ ਕੇਬਲ ਦੇ ਸੰਪਰਕ ਵਿੱਚ ਆ ਗਿਆ ਅਤੇ ਅੱਗ ਲੱਗ ਗਈ- ਪੁਲਿਸ ਤ੍ਰਿਪੁਰਾ

by Rakha Prabh
231 views

ਤ੍ਰਿਪੁਰਾ ਦੇ ਉਨਕੋਟੀ ਜ਼ਿਲ੍ਹੇ ਵਿੱਚ ਬਿਜਲੀ ਦੀਆਂ ਤਾਰਾਂ ਦੇ ਸੰਪਰਕ ਵਿੱਚ ਆਉਣ ਕਾਰਨ ਇੱਕ ਰੱਥ ਨੂੰ ਅੱਗ ਲੱਗ ਗਈ। ਇਸ ਹਾਦਸੇ ‘ਚ 6 ਲੋਕਾਂ ਦੀ ਮੌਤ ਹੋ ਗਈ ਅਤੇ 15 ਜ਼ਖਮੀ ਹੋ ਗਏ। ਪੁਲਿਸ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਇਹ ਘਟਨਾ ਭਗਵਾਨ ਜਗਨਨਾਥ ਦੀ ‘ਉਲਟਾ ਰੱਥ ਯਾਤਰਾ’ ਤਿਉਹਾਰ ਦੌਰਾਨ ਸ਼ਾਮ ਕਰੀਬ 4.30 ਵਜੇ ਕੁਮਾਰਘਾਟ ਇਲਾਕੇ ‘ਚ ਵਾਪਰੀ।ਮੇਲੇ ਦੌਰਾਨ ਵੱਡੀ ਗਿਣਤੀ ‘ਚ ਲੋਕ ਬੜੇ ਉਤਸ਼ਾਹ ਨਾਲ ‘ਰੱਥ’ ਖਿੱਚ ਰਹੇ ਸਨ। ਇਹ ਰੱਥ ਲੋਹੇ ਦਾ ਬਣਿਆ ਹੋਇਆ ਸੀ। ਪੁਲਿਸ ਨੇ ਦੱਸਿਆ ਕਿ ਜਲੂਸ ਦੌਰਾਨ ‘ਰੱਥ’ ਅਚਾਨਕ 133kv ਦੀ ਓਵਰਹੈੱਡ ਕੇਬਲ ਦੇ ਸੰਪਰਕ ਵਿੱਚ ਆ ਗਿਆ ਅਤੇ ਅੱਗ ਲੱਗ ਗਈ।ਸਹਾਇਕ ਇੰਸਪੈਕਟਰ ਜਨਰਲ ਜੋਤਿਸ਼ਮਾਨ ਦਾਸ ਚੌਧਰੀ ਨੇ ਸਮਾਚਾਰ ਏਜੰਸੀ ਪੀਟੀਆਈ ਨੂੰ ਦੱਸਿਆ ਕਿ ਛੇ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ 15 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਸਾਰਿਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈਤ੍ਰਿਪੁਰਾ ਦੇ ਮੁੱਖ ਮੰਤਰੀ ਮਾਨਿਕ ਸਾਹਾ ਨੇ ਟਵੀਟ ਕੀਤਾ ਕਿ ਉਹ ਅਗਰਤਲਾ ਤੋਂ ਰੇਲਗੱਡੀ ‘ਚ ਕੁਮਾਰਘਾਟ ਜਾ ਰਹੇ ਹਨ ਅਤੇ ਘਟਨਾ ਸਥਾਨ ਦਾ ਮੁਆਇਨਾ ਕਰਨਗੇ, ਜਿੱਥੇ ਇਸ ਦਰਦਨਾਕ ਘਟਨਾ ‘ਚ ਕਈ ਲੋਕਾਂ ਦੀ ਜਾਨ ਚਲੀ ਗਈ ਹੈ ਉਨ੍ਹਾਂ ਕਿਹਾ, ”ਕੁਮਾਰਘਾਟ ਵਿਖੇ ਵਾਪਰੇ ਇੱਕ ਦਰਦਨਾਕ ਹਾਦਸੇ ਵਿੱਚ ‘ਉਲਤਾ ਰੱਥ’ ਨੂੰ ਖਿੱਚਦੇ ਸਮੇਂ ਬਿਜਲੀ ਦਾ ਕਰੰਟ ਲੱਗਣ ਕਾਰਨ ਕਈ ਸ਼ਰਧਾਲੂਆਂ ਦੀ ਜਾਨ ਚਲੀ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਮੈਂ ਇਸ ਘਟਨਾ ਤੋਂ ਬਹੁਤ ਦੁਖੀ ਹਾਂ। ਦੁਖੀ ਪਰਿਵਾਰ ਨਾਲ ਡੂੰਘੀ ਹਮਦਰਦੀ। ਸੂਬਾ ਸਰਕਾਰ ਇਸ ਔਖੀ ਘੜੀ ਵਿੱਚ ਉਨ੍ਹਾਂ ਦੇ ਨਾਲ ਖੜ੍ਹੀ ਹੈ।

Related Articles

Leave a Comment