Home » ਸਕੂਲਾਂ ਵਿੱਚ ਧੜਾਧੜ ਆ ਰਹੀਆਂ ਗਰਾਂਟਾਂ ਨੂੰ 31 ਮਾਰਚ ਤੱਕ ਖਰਚਣ ਦੇ ਫੁਰਮਾਨਾਂ ਨੇ ਅਧਿਆਪਕਾਂ ਨੂੰ ਪਾਇਆ ਵਖਤ

ਸਕੂਲਾਂ ਵਿੱਚ ਧੜਾਧੜ ਆ ਰਹੀਆਂ ਗਰਾਂਟਾਂ ਨੂੰ 31 ਮਾਰਚ ਤੱਕ ਖਰਚਣ ਦੇ ਫੁਰਮਾਨਾਂ ਨੇ ਅਧਿਆਪਕਾਂ ਨੂੰ ਪਾਇਆ ਵਖਤ

ਪੰਜਾਬ ਨੂੰ ਸਿੱਖਿਆ ਵਿੱਚ ਮੋਹਰੀ ਸੂਬਾ ਬਣਾਉਣ ਲਈ ਅਧਿਆਪਕਾਂ ਨੂੰ ਗੈਰ ਵਿੱਦਿਅਕ ਕੰਮਾਂ ਤੋਂ ਹਟਾ ਕੇ ਉਹਨਾਂ ਦੇ ਹੱਥਾਂ ਵਿੱਚ ਸਿਰਫ ਚਾਕ ਅਤੇ ਡਸਟਰ ਫੜਾਏ ਜਾਣ

by Rakha Prabh
318 views

ਜ਼ੀਰਾ 27 ਮਾਰਚ ( ਗੁਰਪ੍ਰੀਤ ਸਿੱਧੂ ) ਵਿੱਤੀ ਵਰ੍ਹੇ ਦੇ ਆਖਰੀ ਮਹੀਨੇ ਸਕੂਲਾਂ ਵਿੱਚ ਧੜਾਧੜ ਆ ਰਹੀਆਂ ਗਰਾਂਟਾਂ ਨੇ ਅਧਿਆਪਕਾਂ ਨੂੰ ਵਕਤ ਪਾ ਰੱਖਿਆ ਹੈ। ਸਕੂਲਾਂ ਵਿੱਚ ਮਾਰਚ ਦੇ ਮਹੀਨੇ ਦੇ ਆਖਰੀ ਦਿਨਾਂ ਵਿੱਚ ਵੱਖਰੀਆਂ-ਵੱਖਰੀਆਂ ਮੱਦਾਂ ਲਈ ਗਰਾਂਟਾਂ ਦੇ ਵਰਤੋਂ ਸਰਟੀਫਿਕੇਟ ਵੀ 31 ਮਾਰਚ ਤੱਕ ਮੰਗੇ ਜਾ ਰਹੇ ਹਨ। ਅਧਿਆਪਕ 31 ਮਾਰਚ ਨੂੰ ਗਰਾਂਟਾਂ ਦੇ ਵਰਤੋਂ ਸਰਟੀਫਿਕੇਟ ਦੇਣ ਦੇ ਨਾਦਰਸ਼ਾਹੀ ਫੁਰਮਾਨਾਂ ਦੇ ਦਬਾਅ ਹੇਠ ਸੰਬੰਧਤ ਸਮਾਨ ਨੂੰ ਬਹੁਤ ਜਾਂਚ ਪਰਖ ਕੇ ਨਹੀਂ ਖਰੀਦ ਪਾ ਰਹੇ, ਜਿਸ ਕਾਰਨ ਖਰੀਦੇ ਸਮਾਨ ਦੀ ਗੁਣਵਤਾ ਵਿੱਚ ਕਮੀਆਂ ਰਹਿ ਸਕਦੀਆਂ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੌਰਮਿੰਟ ਟੀਚਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਜਨਰਲ ਸਕੱਤਰ ਕੁਲਦੀਪ ਸਿੰਘ ਦੌੜਕਾ ਅਤੇ ਬਲਵਿੰਦਰ ਸਿੰਘ ਭੁੱਟੋ ਜਥੇਬੰਦਕ ਸਕੱਤਰ ਪੰਜਾਬ ਨੇ ਕਿਹਾ ਹੈ ਕਿ ਮਾਰਚ ਦਾ ਮਹੀਨਾ ਅਧਿਆਪਕਾਂ ਅਤੇ ਵਿਿਦਆਰਥੀਆਂ ਲਈ ਬਹੁਤ ਅਹਿਮ ਹੁੰਦਾ ਹੈ ਪਰ ਸ਼ੈਸ਼ਨ ਦੇ ਆਖਰੀ ਦਿਨਾਂ ਨੂੰ ਨਾ ਤਾਂ ਸਿੱਖਿਆ ਵਿਭਾਗ ਨੇ ਅਤੇ ਨਾ ਹੀ ਰਾਜ ਸਰਕਾਰ ਨੇ ਕਦੇ ਅਹਿਮ ਮੰਨਿਆਂ ਹੈ। ਪੱਕੀ ਫਸਲ ਦੇ ਅਖਰੀਲੇ ਦਿਨਾਂ ਵਿੱਚ ਜਿਸ ਤਰ੍ਹਾਂ ਕਿਸਾਨ ਫਸਲ ਦਾ ਵੱਧ ਝਾੜ ਲੈਣ ਲਈ ਆਸਵੰਦ ਹੁੰਦਾ ਹੈ ਉਸੇ ਤਰ੍ਹਾਂ ਇੱਕ ਅਧਿਆਪਕ ਵੀ ਆਸਵੰਦ ਹੁੰਦਾ ਹੈ ਕਿ ਉਸ ਦੇ ਪੜ੍ਹਾਏ ਵਿਦਿਆਰਥੀ ਚੰਗੇ ਨੰਬਰ ਲੈ ਕੇ ਅਗਲੀ ਜਮਾਤ ਵਿੱਚ ਦਾਖਲਾ ਲੈਣ। ਪਰ ਸਿੱਖਿਆ ਵਿਭਾਗ ਦੀਆਂ ਗਲਤ ਨੀਤੀਆਂ ਅਤੇ ਗੈਰ ਵਿੱਦਿਅਕ ਕੰਮਾਂ ਨੇ ਅਧਿਆਪਕ ਨੂੰ ਉਸ ਦੇ ਮੂਲ ਕੰਮ ਤੋਂ ਕੋਹਾਂ ਦੂਰ ਕਰ ਰੱਖਿਆ ਹੈ। ਮੌਜੂਦਾ ਸਮੇਂ ਪੰਜਾਬ ਦਾ ਸਮੁੱਚਾ ਅਧਿਆਪਕ ਵਰਗ ਆਈਆਂ ਗਰਾਂਟਾਂ ਨੂੰ ਖਰਚਣ ਦੇ ਕੰਮਾਂ ਤੇ ਹੀ ਲੱਗਿਆ ਹੋਇਆ ਹੈ। ਚਾਹੀਦਾ ਤਾਂ ਇਹ ਸੀ ਕਿ ਨਵੇਂ ਸੈਸ਼ਨ ਲਈ ਸਰਕਾਰੀ ਸਕੂਲਾਂ ਵਿੱਚ ਦਾਖਲਾ ਵਧਾਉਣ ਲਈ ਸੂਬਾ ਪੱਧਰ ਤੇ ਸਿੱਖਿਆ ਵਿਭਾਗ ਵੱਲੋਂ ਦਾਖਲਾ ਮੁਹਿੰਮ ਆਰੰਭੀ ਜਾਂਦੀ। ਆਗੂਆਂ ਨੇ ਨਵੀਂ ਬਣੀ ਸਰਕਾਰ ਦੇ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਤੋਂ ਮੰਗ ਕਰਦਿਆਂ ਕਿਹਾ ਹੈ ਕਿ ਅਧਿਆਪਕਾਂ ਨੂੰ ਗੈਰ ਵਿੱਦਿਅਕ ਕੰਮਾਂ ਵਿੱਚ ਉਲਝਾਉਣਾ ਬੰਦ ਕਰਕੇ ਉਹਨਾਂ ਦੇ ਹੱਥ ਵਿੱਚ ਸਿਰਫ ਚਾਕ ਤੇ ਡਸਟਰ ਫੜਾਏ ਜਾਣ। ਉਨ੍ਹਾਂ ਮੰਗ ਕੀਤੀ ਕਿ ਮਾਰਚ ਦੇ ਵਿੱਚ ਆ ਰਹੀਆਂ ਗਰਾਂਟਾਂ ਨੂੰ ਵਰਤਣ ਲਈ ਘੱਟੋ-ਘੱਟ ਤਿੰਨ ਮਹੀਨੇ ਦਾ ਸਮਾਂ ਦਿੱਤਾ ਜਾਵੇ।

Related Articles

Leave a Comment