ਚੰਡੀਗੜ੍ਹ, 4 ਅਪ੍ਰੈਲ ( ਰਾਖਾ ਪ੍ਰਭ ਬਿਉਰੋ)
ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਅੱਜ ‘ਆਪ’ ਦੇ ਸੀਨੀਅਰ ਆਗੂ ਸੰਜੇ ਸਿੰਘ ‘ਤੇ ਆਪਣੀ ਪਾਰਟੀ ਪ੍ਰਤੀ ਸਿਆਸੀ ਹਮਦਰਦੀ ਹਾਸਲ ਕਰਨ ਲਈ ਅਫ਼ਵਾਹਾਂ ਫੈਲਾਉਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਦਿੱਲੀ ਸ਼ਰਾਬ ਘੁਟਾਲੇ ਵਿੱਚ ਸੰਜੇ ਸਿੰਘ ਜ਼ਮਾਨਤ ’ਤੇ ਜੇਲ੍ਹ ਤੋਂ ਬਾਹਰ ਆਇਆ ਹੈ, ਉਸ ਨੂੰ ਬਰੀ ਨਹੀਂ ਕੀਤਾ ਗਿਆ।
ਤਰੁਣ ਚੁੱਘ ਨੇ ਕਿਹਾ ਕਿ ਸ਼ਰਾਬ ਨੀਤੀ ਘੁਟਾਲੇ ‘ਚ ਦੇਸ਼ ਭਰ ‘ਚ ‘ਆਪ’ ਸਰਕਾਰ ਦੇ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਹੋ ਗਿਆ ਹੈ, ਜਿਸ ਦੀਆਂ ਜੜ੍ਹਾਂ ਦਿੱਲੀ, ਪੰਜਾਬ, ਤੇਲੰਗਾਨਾ ਅਤੇ ਹੋਰ ਕਈ ਸੂਬਿਆਂ ‘ਚ ਹਨ।
ਚੁੱਘ ਨੇ ਕਿਹਾ ਕਿ ਸਿਰਫ ਭ੍ਰਿਸ਼ਟਾਚਾਰ ਹੀ ਨਹੀਂ ਸਗੋਂ ਹੋਰ ਮੋਰਚਿਆਂ ‘ਤੇ ‘ਆਪ’ ਸਰਕਾਰ ਦੀ ਨਿਰਾਸ਼ਾਜਨਕ ਅਸਫਲਤਾ ਜਨਤਾ ਨੂੰ ਚੰਗੀ ਤਰ੍ਹਾਂ ਪਤਾ ਲੱਗ ਚੁੱਕੀ ਹੈ। ਪੰਜਾਬ ਅਤੇ ਦਿੱਲੀ ਵਿੱਚ ਮੁਹੱਲਾ ਕਲੀਨਿਕਾਂ ਅਤੇ ਸਕੂਲਾਂ ‘ਤੇ ਆਪ ਦੀ ਪੂਰੀ ਮੁਹਿੰਮ ਮਸ਼ੀਨਰੀ ਵੋਟਰਾਂ ਨੂੰ ਮੂਰਖ ਬਣਾਉਣ ਲਈ ਸਿਰਫ ਇੱਕ ਧੋਖਾ ਹੈ। ਸਿਹਤ ਕਲੀਨਿਕਾਂ ਦੀ ਗੱਲ ਕਰਨ ਵਾਲੀ ‘ਆਪ’ ਸਰਕਾਰ ਨੇ ਲੋਕਾ ਦੇ ਖ਼ਜ਼ਾਨੇ ਨੂੰ ਲੁੱਟਿਆ ਤੇ ਸ਼ਰਾਬ ਕਾਰੋਬਾਰੀਆਂ ਨੂੰ ਫਾਇਦਾ ਪਹੁੰਚਾਉਣ ਲਈ ਸ਼ਰਾਬ ਨੀਤੀ ਬਣਾਈ। ਪੰਜਾਬ ‘ਚ ਇਸ ਦੇ ਸਿੱਟੇ ਸੰਗਰੂਰ ‘ਚ ਵਾਪਰੇ ਹਾਹਾਕਾਰੀ ਕਾਂਡ ‘ਚ ਸਾਫ ਦਿਖਾਈ ਦੇ ਰਹੇ ਹਨ, ਜਿਸ ‘ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਗ੍ਰਹਿ ਜ਼ਿਲੇ ‘ਚ ਦੋ ਦਰਜਨ ਤੋਂ ਵੱਧ ਲੋਕਾਂ ਦੀ ਜ਼ਹਿਰੀਲੀ ਤੇ ਗੈਰ ਕਾਨੂੰਨੀ ਸ਼ਰਾਬ ਪੀਣ ਨਾਲਾ ਮੌਤ ਹੋਈ ਹੈ।
ਤਰੁਣ ਚੁੱਘ ਨੇ ਕਿਹਾ ਕਿ ਸੰਜੇ ਸਿੰਘ ਨੂੰ ਆਜ਼ਾਦੀ ਅੰਦੋਲਨ ਜਾਂ ਕਿਸੇ ਜਨਤਕ ਸ਼ਿਕਾਇਤ ਲਈ ਜੇਲ੍ਹ ਨਹੀਂ ਭੇਜਿਆ ਗਿਆ ਹੈ। ਤੁਸੀਂ ਘੁਟਾਲੇ, ਵਿਸ਼ਵਾਸਘਾਤ ਅਤੇ ਰਿਸ਼ਵਤਖੋਰੀ ਕਾਰਨ ਜੇਲ੍ਹ ਵਿੱਚ ਗਏ ਹੋ। ਬਦਕਿਸਮਤੀ ਨਾਲ ਡਾ. ਬੀ.ਆਰ.ਅੰਬੇਦਕਰ ਅਤੇ ਸ਼ਹੀਦ ਭਗਤ ਸਿੰਘ ਦੀ ਤਸਵੀਰ ਦੇ ਸਮਾਨਾਂਤਰ ਅਰਵਿੰਦ ਕੇਜਰੀਵਾਲ ਦੀ ਤਸਵੀਰ ਰੱਖ ਕੇ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ। ਇਹ ਕਾਰਵਾਈ ਇਨ੍ਹਾਂ ਦੋਵਾਂ ਸ਼ਖ਼ਸੀਅਤਾਂ ਦਾ ਘੋਰ ਅਪਮਾਨ ਹੈ। ਇੱਕ ਪਾਸੇ ਸ਼ਰਾਬ ਘੁਟਾਲੇ ਵਿੱਚ ਸ਼ਾਮਲ ਲੋਕ ਹਨ, ਜਦਕਿ ਦੂਜੇ ਪਾਸੇ ਉਹ ਲੋਕ ਹਨ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੇ ਅੰਦੋਲਨ ਵਿੱਚ ਕਦੇ ਵੀ ਇੱਕ ਕਦਮ ਵੀ ਪਿੱਛੇ ਨਹੀਂ ਹਟਾਇਆ। ਇੱਕ ਪਾਸੇ ਸੰਵਿਧਾਨ ਬਣਾਉਣ ਵਾਲੇ ਵਿਅਕਤੀ ਹਨ ਅਤੇ ਦੂਜੇ ਪਾਸੇ ਉਹ ਵਿਅਕਤੀ ਹੈ ਜੋ ਸੰਵਿਧਾਨ ਨੂੰ ਨਹੀਂ ਮੰਨਦਾ।
ਹਰਦੇਵ ਸਿੰਘ ਉੱਭਾ, ਸੂਬਾ ਮੀਡੀਆ ਸਕੱਤਰ, ਭਾਜਪਾ ਪੰਜਾਬ
98785-49193
ਈਮੇਲ:- bjppunjabpress.hardevubha@gmail.com