ਚੰਡੀਗੜ੍ਹ 5 ਜੁਲਾਈ (ਜੀ ਐਸ ਸਿੱਧੂ ਸਿੰਘ ਸਿੱਧੂ/ ਜੇ ਐਸ ਸੋਢੀ )
ਪੀ ਡਬਲਿਊ ਡੀ ਫ਼ੀਲਡ ਤੇ ਵਰਕਸ਼ਾਪ ਵਰਕਰਜ ਯੂਨੀਅਨ ਪੰਜਾਬ ਵਲੋਂ ਸੂਬਾ ਪ੍ਰਧਾਨ ਸਾਥੀ ਮੱਖਣ ਸਿੰਘ ਵਾਹਿਦਪੁਰੀ,ਜਨਰਲ ਸਕੱਤਰ ਅਨਿਲ ਕੁਮਾਰ ਬਰਨਾਲਾ ਤੇ ਵਿੱਤ ਸਕੱਤਰ ਗੁਰਬਿੰਦਰ ਸਿੰਘ ਚੰਡੀਗੜ੍ਹ ਦੀ ਅਗਵਾਈ ਹੇਠ ਸ੍ਰੀ ਹਰਦੀਪ ਸਿੰਘ ਮਹਿੰਦੀਰੱਤਾ ਮੁੱਖ ਇੰਜੀਨੀਅਰ ਜਲ ਸਰੋਤ ਵਿਭਾਗ ਪੰਜਾਬ ਨਾਲ ਜਲ ਸਰੋਤ ਦਫ਼ਤਰ ਸੈਕਟਰ 18 ਚੰਡੀਗੜ੍ਹ ਵਿਖੇ ਮੁਲਾਜ਼ਮ ਮੰਗਾਂ ਤੇ ਮੀਟਿੰਗ ਕੀਤੀ ਗਈ। ਇਸ ਮੌਕੇ ਮੀਟਿੰਗ ਵਿੱਚ ਐਸ ਈ ਹੈਡਕੁਆਰਟਰ, ਦਫ਼ਤਰ ਵਲੋਂ ਐਨ ਜੀ ਈ-2, ਬ੍ਰਾਂਚ ਦੇ ਸੁਪਰਡੈਂਟ ਬਲਵਿੰਦਰ ਸਿੰਘ ਟਿਵਾਣਾ, ਸੀਨੀਅਰ ਸਹਾਇਕ ਰਜਿੰਦਰ ਕੁਮਾਰ,ਐਨ ਜੀ ਈ 3, ਬ੍ਰਾਂਚ ਦੇ ਸੁਪਰਡੈਂਟ ਕਮਲ ਕਿਸ਼ੋਰ, ਸੁਪਰਡੈਂਟ ਬਜਟ ਸੁੱਖਵਿੰਦਰ ਸਿੰਘ, ਸੁਪਰਡੈਂਟ ਪੈਨਸ਼ਨ ਹਰਪ੍ਰੀਤ ਕੌਰ ਸ਼ਾਮਲ ਹੋਏ। ਆਗੂਆਂ ਨੇ ਪੰਜਾਬ ਕਿ ਮੁੱਖ ਮੰਗਾਂ ਵਿੱਚ ਦਰਜ਼ਾ ਚਾਰ ਤੇ ਤਿੰਨ ਮੁਲਾਜ਼ਮਾਂ ਨੂੰ ਵਰਦੀਆਂ ਸਬੰਧੀ ਸੂਚਨਾ ਫ਼ੀਲਡ ਤੋਂ ਇੱਕਤਰ ਕਰਕੇ ਵਿੱਤ ਵਿਭਾਗ ਤੋਂ ਮੰਨਜ਼ੂਰੀ ਲਈ ਭੇਜੀ ਗਈ ਹੈ ਜਲਦੀ ਹੀ ਮਨਜ਼ੂਰੀ ਮਿਲਣ ਦੀ ਆਸ ਹੈ, ਫ਼ੀਲਡ ਅੰਦਰ ਕੰਮ ਕਰਦੇ ਮੁਲਾਜ਼ਮਾਂ ਨੂੰ ਸੇਵਾ ਮੁਕਤੀ ਮੌਕੇ ਨਿਯਮਾਂ ਅਨੁਸਾਰ ਛੁੱਟੀਆਂ ਦੇ ਪੈਸੇ ਦਿੱਤੇ ਜਾਣਗੇ, ਕਰਮਚਾਰੀਆਂ ਦੇ ਮੈਡੀਕਲ ਬਿੱਲ ਪਾਸ ਕਰ ਦਿੱਤੇ ਗਏ ਹਨ, ਜਿਨਾਂ ਕਰਮਚਾਰੀਆਂ ਦੀ ਤਨਖ਼ਾਹ ਐਸ ਐਨ ਈ ਕਰਕੇ ਨਹੀਂ ਮਿਲੀ ਜਲਦੀ ਹੀ ਦੇ ਦਿੱਤੀ ਜਾਵੇਗੀ,ਵੱਖ ਵੱਖ ਖੇਤਰੀ ਦਫ਼ਤਰਾਂ ਨੂੰ ਖਾਲੀ ਪਈਆਂ ਅਸਾਮੀਆਂ ਭਰਨ ਲਈ ਪੱਤਰ ਲਿਖਿਆ ਜਾਵੇਗਾ,ਨਾਇਬ ਸਿੰਘ ਤਾਰ ਬਾਬੂ ਬਠਿੰਡਾ ਮੰਡਲ, ਅੰਗਰੇਜ਼ ਸਿੰਘ ਬੇਲਦਾਰ, ਜੰਡਿਆਲਾ ਮੰਡਲ,ਕਾਲਾ ਰਾਮ ਸਫਾਈ ਸੇਵਕ ਪਠਾਨਕੋਟ, ਰਮੇਸ਼ ਗੇਜਰੀਡਰ ਮਾਧੋਪੁਰ ਮੰਡਲ ਗੁਰਦਾਸਪੁਰ ਦੀਆਂ ਬਦਲੀਆਂ ਮੌਕੇ ਤੇ ਕਰਨ ਦਾ ਫੈਸਲਾ ਕੀਤਾ ਗਿਆ, ਜਿਹੜੇ ਸਟਾਫ਼ ਜਿਵੇਂ ਗੇਜਰੀਡਰ ਆਦਿ ਦੀਆਂ ਰੈਸਟਾਂ/ਗਜ਼ਟਿਡ ਛੁੱਟੀਆਂ ਲੱਗਦੀਆਂ ਹਨ ਉਨਾਂ ਨੂੰ ਬਦਲਵੀਆਂ ਰੈਸਟਾ ਦੇਣ ਦਾ ਪੱਤਰ ਜਾਰੀ ਕੀਤਾ ਜਾਵੇਗਾ, ਦਰਜ਼ਾ ਚਾਰ ਤੋਂ ਗੇਜਰੀਡਰ/ਮੇਟ ਬਣਾਉਣ ਵੇਲੇ ਇੱਕ ਇੰਕਰੀਮੈਂਟ ਦਿੱਤੀ ਜਾਵੇਗੀ,ਇਸ ਤੋਂ ਇਲਾਵਾ ਜਿਹੜੀਆਂ ਕੈਟਾਗਰੀਆਂ ਡਾਈਗ ਕੇਡਰ ਵਿੱਚ ਹੋਣ ਕਾਰਨ ਕਿਸੇ ਵੀ ਲਾਭ ਤੋ ਵੰਚਿਤ ਹੋਈਆਂ ਹਨ ਉਨ੍ਹਾਂ ਲਈ ਪ੍ਰੱਮੁਖ ਸਕੱਤਰ ਜਲ ਸਰੋਤ ਵਿਭਾਗ ਪੰਜਾਬ ਨਾਲ ਮੀਟਿੰਗ ਫਿਕਸ ਕਰਾਉਣ ਲਈ ਮੁੱਖ ਇੰਜੀਨੀਅਰ ਨੂੰ ਬੇਨਤੀ ਕੀਤੀ ਗਈ ਤੇ ਅੰਤ ਵਿੱਚ ਇੱਕ ਮਹੀਨੇ ਤੋਂ ਬਾਅਦ ਮੁੜ ਮੁੱਖ ਇੰਜੀਨੀਅਰ ਜਲ ਸਰੋਤ ਨਾਲ ਰੀਵਿਊ ਮੀਟਿੰਗ ਕੀਤੀ ਜਾਵੇਗੀ ਆਦਿ ਫੈਸਲੇ ਕੀਤੇ ਗਏ । ਇਸ ਮੌਕੇ ਮੀਟਿੰਗ ਵਿੱਚ ਜੱਥੇਬੰਦੀ ਦੇ ਆਗੂ ਪੁਸ਼ਪਿੰਦਰ ਕੁਮਾਰ ਜਲੰਧਰ,ਹੰਸ ਰਾਜ ਬੀਜਵਾ ਬਠਿੰਡਾ, ਸੁਖਚੈਨ ਸਿੰਘ, ਕੁਲਵਿੰਦਰ ਸਿੰਘ ਸੀਵਰੇਜ ਬੋਰਡ, ਸੁੱਖਦੇਵ ਸਿੰਘ ਜਾਜਾ ਹੁਸ਼ਿਆਰਪੁਰ, ਸਤਨਾਮ ਸਿੰਘ,ਮਾਨ ਸਿੰਘ, ਸਰਬਜੀਤ ਸਿੰਘ, ਰਮੇਸ਼ ਸਿੰਘ, ਸੁਰਿੰਦਰ ਸਿੰਘ ਗੁਰਦਾਸਪੁਰ, ਲੱਖਵਿੰਦਰ ਸਿੰਘ ਪਟਿਆਲਾ, ਗੁਰਦੇਵ ਸਿੰਘ ਸਿੱਧੂ ਫ਼ਿਰੋਜ਼ਪੁਰ ਤੋਂ ਇਲਾਵਾਂ ਹੋਰ ਸਾਥੀ ਹਾਜ਼ਰ ਸਨ।