Home » ਜਲੰਧਰ ਵਿਖੇ ਜੰਗਲਾਤ ਵਰਕਰਜ਼ ਯੂਨੀਅਨ ਵੱਲੋਂ 8 ਜੁਲਾਈ ਨੂੰ ਰੋਸ ਮਾਰਚ ਕੱਢਣ ਦਾ ਐਲਾਨ

ਜਲੰਧਰ ਵਿਖੇ ਜੰਗਲਾਤ ਵਰਕਰਜ਼ ਯੂਨੀਅਨ ਵੱਲੋਂ 8 ਜੁਲਾਈ ਨੂੰ ਰੋਸ ਮਾਰਚ ਕੱਢਣ ਦਾ ਐਲਾਨ

ਪੰਜਾਬ ਸਰਕਾਰ 25 ਸਾਲ ਤੋਂ ਵੱਧ ਸਮਾਂ ਡੇਲੀਵੇਜ ਕੰਮ ਕਰਦੇ ਕਾਮਿਆਂ ਨੂੰ ਪੱਕਾ ਕਰੇ : ਆਗੂ

by Rakha Prabh
119 views

ਜ਼ੀਰਾ / ਗੁਰਪ੍ਰੀਤ ਸਿੰਘ ਸਿੱਧੂ

ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੀ ਅਹਿਮ ਮੀਟਿੰਗ ਰੇਂਜ ਦਫਤਰ ਜ਼ੀਰਾ ਵਿਖੇ ਰੇਂਜ ਪ੍ਰਧਾਨ ਜਸਵਿੰਦਰ ਰਾਜ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਜੰਗਲਾਤ ਵਰਕਰ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਨਿਸ਼ਾਨ ਸਿੰਘ ਸ਼ਹਿਜ਼ਾਦੀ , ਪੰਜਾਬ ਦੇ ਜ਼ਿਲ੍ਹਾ ਜਨਰਲ ਸਕੱਤਰ ਮਿਹਰ ਸਿੰਘ, ਗੁਰਬੀਰ ਸਿੰਘ ਸ਼ਹਿਜ਼ਾਦੀ ਸਰਕਲ ਸਕੱਤਰ, ਜਸਵਿੰਦਰ ਸਿੰਘ ਪੰਨੂੰ ਬਲਾਕ ਪ੍ਰਧਾਨ ਜ਼ੀਰਾ ਨੇ ਸ਼ਿਰਕਤ ਕੀਤੀ। ਇਸ ਮੌਕੇ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੰਗਲਾਤ ਵਰਕਰਜ ਯੂਨੀਅਨ ਪੰਜਾਬ ਵੱਲੋਂ ਵਣ ਵਿਭਾਗ ਅੰਦਰ ਕੰਮ ਕਰਦੇ ਵਰਕਰਾਂ ਦੀਆਂ ਮੰਗਾਂ ਸਬੰਧੀ ਪੰਜਾਬ ਦੇ ਜੰਗਲਾਤ ਮੰਤਰੀ ਲਾਲ ਚੰਦ ਕਟਾਰੂ ਚੱਕ ਅਤੇ ਹਰਪਾਲ ਸਿੰਘ ਚੀਮਾ ਨਾਲ 25 ਸਾਲ ਤੋਂ ਡੇਲੀਵੇਜ ਤੇ ਕੱਮ ਕਰਦੇ ਮੁਲਾਜ਼ਮ ਨੂੰ ਰੇਗੂਲਰ ਕਰਨ ਦੇ ਕੀਤੇ ਵਾਅਦਿਆਂ ਨੂੰ ਯਾਦ ਕਰਵਾਉਣ ਲਈ ਲੰਮੇ ਸਮੇਂ ਤੋਂ ਧਰਨੇ ਮੁਜ਼ਾਹਰਿਆਂ ਨਾਲ ਗੱਲਬਾਤ ਦਾ ਸੱਦਾ ਦੇਣ ਦੇ ਬਾਵਜੂਦ ਲਾਰੇ ਲੱਪੇ ਦੀ ਨੀਤੀ ਅਪਣਾਉਂਦੀਆਂ ਮੀਟਿੰਗ ਦਾ ਸਮਾਂ ਦੇ ਕੇ ਭੱਜਣ ਵਾਲੀ ਸਰਕਾਰ ਦੇ ਬਰਖਿਲਾਫ਼ ਮਿਤੀ 8 ਜੁਲਾਈ 2024 ਨੂੰ ਜਲ਼ੰਧਰ ਪੱਛਮੀ ਵਿਖੇ ਰੋਸ ਭਰਭੂਰ ਸੂਬਾ ਪੱਧਰੀ ਰੋਸ ਰੈਲੀ ਕੱਢੀ ਜਾਵੇਗੀ । ਇਸ ਮੌਕੇ ਮੀਟਿੰਗ ਵਿੱਚ ਬਲਵਿੰਦਰ ਸਿੰਘ ,ਬਚਨ ਸਿੰਘ, , ਜੀਤ ਸਿੰਘ ਗਾਮੇਵਾਲੀ , ਪ੍ਰੀਤਮ ਸਿੰਘ ਗਾਮੇਵਲੀ , ਮੁਖਤਿਆਰ ਸਿੰਘ, ਹਰਮੇਸ਼ ਸਿੰਘ, ਰਣਜੀਤ ਸਿੰਘ, ਜਰਨੈਲ ਸਿੰਘ, ਸੁਲੱਖਣ ਸਿੰਘ, ਬਲਜੀਤ ਸਿੰਘ , ਦਿਆਲ ਸਿੰਘ,ਬਲਕਾਰ ਸਿੰਘ , ਰਣਧੀਰ ਸਿੰਘ ਆਦਿ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ

Related Articles

Leave a Comment