ਟੀਮ ਆਸ਼ੂ ਦਾ ਮੁੱਖ ਮੈਂਬਰ ਕੌਂਸਲਰ ਸੰਨੀ ਭੱਲਾ ਵਿਜੀਲੈਂਸ ਹਿਰਾਸਤ ’ਚ
ਲੁਧਿਆਣਾ, 12 ਅਕਤੂਬਰ : ਵਿਜੀਲੈਂਸ ਬਿਊਰੋ ਦੀ ਟੀਮ ਵੱਲੋਂ ਅੱਜ ਬਾਅਦ ਦੁਪਹਿਰ ਟੀਮ ਆਸ਼ੂ ਦੇ ਮੁੱਖ ਮੈਂਬਰ ਅਤੇ ਕੌਂਸਲਰ ਸੰਨੀ ਭੱਲਾ ਨੂੰ ਬਹੁ-ਕਰੋੜੀ ਟੈਂਡਰ ਘੁਟਾਲੇ ’ਚ ਹਿਰਾਸਤ ’ਚ ਲਿਆ ਗਿਆ ਹੈ।
ਸੰਨੀ ਭੱਲਾ ਟੀਮ ਆਸ਼ੂ ਦਾ ਸਰਗਰਮ ਅਤੇ ਮੁੱਖ ਮੈਂਬਰ ਹੈ। ਵਿਜੀਲੈਂਸ ਅਧਿਕਾਰੀ ਉਸ ਨੂੰ ਹਿਰਾਸਤ ’ਚ ਲੈਣ ਦੀ ਪੁਸ਼ਟੀ ਕਰ ਰਹੇ ਹਨ, ਪਰ ਅਧਿਕਾਰਤ ਤੌਰ ’ਤੇ ਉਸ ਦੀ ਗਿ੍ਰਫ਼ਤਾਰੀ ਬਾਰੇ ਅਧਿਕਾਰੀਆਂ ਵੱਲੋਂ ਕੁਝ ਵੀ ਕਹਿਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ।