ਫਿਰੋਜ਼ਪੁਰ, ( ਲਵਪ੍ਰੀਤ ਸਿੰਘ ਸਿੱਧੂ) ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਏਸ਼ਨ ਫਿਰੋਜ਼ਪੁਰ ਦੀ ਅਹਿਮ ਮੀਟਿੰਗ ਪ੍ਰਧਾਨ ਖਜਾਨ ਸਿੰਘ ਦੀ ਪ੍ਰਧਾਨਗੀ ਹੇਠ ਡੀ ਸੀ ਕੰਪਲੈਕਸ ਪੈਨਸ਼ਨਰਜ਼ ਐਸੋਸੀਏਸ਼ਨ ਦੇ ਦਫਤਰ ਫਿਰੋਜ਼ਪੁਰ ਵਿਖੇ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੁਬੇਗ ਸਿੰਘ ਕੋਆਰਡੀਨੇਟਰ ਸਾਂਝਾ ਫਰੰਟ , ਖਜਾਨ ਸਿੰਘ ਪ੍ਰਧਾਨ ,ਜਨਰਲ ਸਕੱਤਰ ਅਜੀਤ ਸਿੰਘ ਸੋਢੀ, ਸੁਰਿੰਦਰ ਕੁਮਾਰ ਜੋਸ਼ਨ ਵਿਤ ਸਕੱਤਰ , ਸਵਰਨਜੀਤ ਸਿੰਘ , ਬੂਟਾ ਸਿੰਘ ਅਤੇ ਜੂਡੀਸਨ ਦੇ ਪੈਨਸ਼ਨਰਜ਼ ਮੁਲਾਜ਼ਮਾਂ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਕੋਈ ਵੀ ਮੰਨੀਆਂ ਗਈਆਂ ਮੰਗਾਂ ਅਜੇ ਤੱਕ ਲਾਗੂ ਨਹੀਂ ਕੀਤੀਆਂ। ਉਨ੍ਹਾਂ ਕਿਹਾ ਡੀ ਏ ਦਾ ਗਿਆਰਾਂ ਪ੍ਰਤੀਸ਼ਤ ਬਕਾਇਆ ਅਤੇ ਸੇਵਾ ਮੁਕਤ ਮੁਲਾਜ਼ਮਾਂ ਦੀਆਂ ਅਦਾਲਤ ਰਾਹੀਂ ਜਿੱਤੇ ਹੋਏ ਫੈਸਲੇ ਵੀ ਲਾਗੂ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ ਪੈਨਸ਼ਨਰਾਂ ਵੱਲੋਂ ਸੂਬਾ ਸਰਕਾਰ ਖਿਲਾਫ ਚੰਡੀਗੜ੍ਹ ਮੁਹਾਲੀ ਵਿਖੇ ਕੀਤੀਆਂ ਗਈਆਂ ਰੈਲੀਆਂ ਦੇ ਬਾਵਜੂਦ ਵੀ ਸਰਕਾਰ ਦੇ ਕੰਨਾਂ ਤੇ ਜੂਨ ਤੱਕ ਨਹੀਂ ਸਰਕੀ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਹੋ ਰਹੀਆਂ ਚਾਰ ਜ਼ਿਮਣੀ ਚੌਣਾਂ ਵਿੱਚ ਸਾਂਝਾ ਫਰੰਟ ਦੇ ਐਲਾਨ ਮੁਤਾਬਕ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਖਿਲਾਫ ਰੋਸ ਰੈਲੀਆ ਕੀਤੀਆਂ ਜਾਣਗੀਆਂ ਅਤੇ ਪੈਨਸ਼ਨਰਾਂ ਵੱਲੋਂ ਗਿਦੜਬਾਹਾ ਵਿਧਾਨ ਸਭਾ ਹਲਕਾ ਦੇ ਪਿੰਡ ਪਿੰਡ ਵਿੱਚ 17 ਨਵੰਬਰ ਨੂੰ ਨੁੱਕੜ ਮੀਟਿੰਗਾਂ, ਰੋਸ਼ ਮਾਰਚ ਅਤੇ ਝੱਡਾ ਮਾਰਚ ਕਰਕੇ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਹਲਕੇ ਦੇ ਲੋਕਾਂ ਨੂੰ ਜਾਣੂ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਗਿੱਦੜਬਾਹਾ ਤੋਂ ਚੋਣ ਲੜ , ਰਹੇ ਖਾਲੀ ਪੀਪਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਿਰੁੱਧ ਵੀ ਭੰਡੀ ਪ੍ਰਚਾਰ ਕੀਤਾ ਜਾਵੇ। ਇਸ ਮੌਕੇ ਮੀਟਿੰਗ ਵਿੱਚ ਸੁਰਿੰਦਰ ਸਿੰਘ ਬਾਹੀਆ, ਰਜਿੰਦਰ ਸਿੰਘ ਮੋਂਗਾ, ਹਰਜੀਤ ਸਿੰਘ, ਹਰਕ੍ਰਿਸ਼ਨ ਸਿੰਘ, ਦਰਸ਼ਨ ਸਿੰਘ,ਓ ਪੀ ਗੁੰਬਰ, ਕਸ਼ਮੀਰ ਸਿੰਘ, ਗੁਰਪ੍ਰਤਾਪ ਸਿੰਘ ,ਦਰਸ਼ਨ ਸਿੰਘ ਆਦਿ ਹਾਜ਼ਰ ਸਨ।