ਫਗਵਾੜਾ 8 ਜੂਨ (ਸ਼ਿਵ ਕੋੜਾ)
ਐਂਟੀ ਕੁਰੱਪਸ਼ਨ ਫਾਊਂਡੇਸ਼ਨ ਆਫ ਇੰਡੀਆ ਦੇ ਸਟੇਟ ਡਾਇਰੈਕਟਰ ਅਤੇ ਲਾਇਨਜ਼ ਇੰਟਰਨੈਸ਼ਨਲ 321-ਡੀ ਦੇ ਜ਼ਿਲ੍ਹਾ ਚੇਅਰਪਰਸਨ (ਸਾਈਟ ਫਸਟ) ਲਾਇਨ ਗੁਰਦੀਪ ਸਿੰਘ ਕੰਗ ਨੇ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਆਪਣਾ ਜਨਮ ਦਿਨ ਸਮਾਜ ਸੇਵਾ ਨੂੰ ਸਮਰਪਿਤ ਕਰਕੇ ਮਨਾਇਆ। ਉਨ੍ਹਾਂ ਸਥਾਨਕ ਜੋਸ਼ੀਆਂ ਮੁਹੱਲਾ ਸਥਿਤ ਸ਼ਿਵ ਸ਼ਕਤੀ ਮਾਤਾ ਮੰਦਿਰ ਵਿਖੇ ਵੀਹ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ। ਰਾਸ਼ਨ ਦੀ ਵੰਡ ਕਰਨ ਦਾ ਉਦਘਾਟਨ ਵਿਸ਼ੇਸ਼ ਤੌਰ ’ਤੇ ਪਹੁੰਚੇ ਥਾਣਾ ਸਦਰ ਦੇ ਇੰਚਾਰਜ ਅਮਨਦੀਪ ਨਾਹਰ ਅਤੇ ਮੰਦਿਰ ਕਮੇਟੀ ਦੀ ਪ੍ਰਧਾਨ ਚੰਚਲ ਸੇਠ ਨੇ ਸਾਂਝੇ ਤੌਰ ’ਤੇ ਕੀਤਾ। ਉਨ੍ਹਾਂ ਗੁਰਦੀਪ ਸਿੰਘ ਕੰਗ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੀਆਂ ਖੁਸ਼ੀਆਂ ਸਾਂਝੀਆਂ ਕਰਨੀਆਂ ਚਾਹੀਦੀਆਂ ਹਨ। ਇਸ ਤਰ੍ਹਾਂ ਕਰਨ ਨਾਲ ਜਿੱਥੇ ਲੋੜਵੰਦਾਂ ਦੀ ਮੱਦਦ ਹੁੰਦੀ ਹੈ, ਉੱਥੇ ਹੀ ਖੁਸ਼ੀ ਦਾ ਮੌਕਾ ਪੁੰਨ ਪ੍ਰਾਪਤੀ ਦਾ ਸਾਧਨ ਵੀ ਬਣਦਾ ਹੈ। ਗੁਰਦੀਪ ਸਿੰਘ ਕੰਗ ਨੇ ਦੱਸਿਆ ਕਿ ਉਹ ਹਰ ਸਾਲ ਇਸ ਤਰ੍ਹਾਂ ਸਮਾਜ ਸੇਵਾ ਕਰਕੇ ਆਪਣਾ ਜਨਮ ਦਿਨ ਮਨਾਉਂਦੇ ਹਨ। ਸਟੇਜ ਦਾ ਸੰਚਾਲਨ ਲਾਇਨ ਸੁਸ਼ੀਲ ਸ਼ਰਮਾ ਨੇ ਕੀਤਾ। ਗੁਰਦੀਪ ਸਿੰਘ ਕੰਗ ਨੂੰ ਵਧਾਈ ਦੇਣ ਵਾਲਿਆਂ ਵਿੱਚ ਅਧਿਆਪਕ ਆਗੂ ਵਰਿੰਦਰ ਸਿੰਘ ਕੰਬੋਜ, ਪੰਜਾਬ ਪ੍ਰਦੇਸ਼ ਧਾਰਮਿਕ ਕਮੇਟੀ ਦੇ ਪ੍ਰਧਾਨ ਮਨੀਸ਼ ਕਨੌਜੀਆ, ਮੰਦਿਰ ਕਮੇਟੀ ਦੀ ਮੀਤ ਪ੍ਰਧਾਨ ਮੀਨਾ ਗੁਪਤਾ, ਅਤੁਲ ਜੈਨ ਤੋਂ ਇਲਾਵਾ ਲਾਇਨਜ਼ ਕਲੱਬ ਫਗਵਾੜਾ ਸਿਟੀ ਦੇ ਪ੍ਰਧਾਨ ਸੁਨੀਲ ਢੀਂਗਰਾ, ਆਸ਼ੂ ਮਾਰਕੰਡਾ, ਸੰਜੀਵ ਲਾਂਬਾ, ਜੁਗਲ ਬਵੇਜਾ, ਆਸ਼ੂ ਕਰਵਲ, ਵਿਪਨ ਕੁਮਾਰ, ਜਸਬੀਰ ਮਾਹੀ, ਵਿਜੇ ਅਰੋੜਾ, ਮਨੂ ਬੰਗਾ, ਬਿੱਟੂ ਭਮਰਾ, ਸਤਪਾਲ ਕੋਛੜ, ਰਾਜਕੁਮਾਰ ਬਸਰਾ, ਵਿਪਨ ਠਾਕੁਰ, ਪੰਕਜ ਜੁਨੇਜਾ, ਧਰਮਪਾਲ ਨਿਸ਼ਚਲ, ਵਿਸ਼ਾਲ ਜੁਨੇਜਾ, ਅਜੇ ਕੁਮਾਰ, ਵਿਨੇ ਕੁਮਾਰ ਬਿੱਟੂ, ਸੰਜੀਵ ਸੂਰੀ, ਸੰਜੇ ਤ੍ਰੀਹਨ ਆਦਿ ਸ਼ਾਮਲ ਸਨ।