ਹੁਸ਼ਿਆਰਪੁਰ 14 ਸਤੰਬਰ ( ਤਰਸੇਮ ਦੀਵਾਨਾ ) ਸਰਤਾਜ ਸਿੰਘ ਚਾਹਲ ਆਈ ਪੀ ਐਸ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਦੀ ਹਦਾਇਤ ਅਤੇ ਪਲਵਿੰਦਰ ਸਿੰਘ ਪੀ ਪੀ ਐਸ ਉਪ ਪੁਲਿਸ ਕਪਤਾਨ (ਸਿਟੀ) ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਾ ਤੱਸਕਰਾ ਨੂੰ ਨੱਥ ਪਾਉਣ ਲਈ ਅਤੇ ਨਸ਼ਾ ਕਰਨ ਵਾਲਿਆ ਖਿਲਾਫ ਰੋਕੂ ਕਾਰਵਾਈਆ ਕਰਨ ਲਈ ਵਿੱਢੀ ਮੁਹਿੰਮ ਤਹਿਤ ਇੰਸ: ਕਰਨੈਲ ਸਿੰਘ ਮੁੱਖ ਅਫਸਰ ਥਾਣਾ ਮਾਡਲ ਟਾਊਨ ਹੁਸਿਆਰਪੁਰ ਦੀ ਨਿਗਰਾਨੀ ਹੇਠ ਏ ਐਸ ਆਈ ਗੁਰਦੀਪ ਸਿੰਘ ਥਾਣਾ ਮਾਡਲ ਟਾਉਨ ਹੁਸ਼ਿਆਰਪੁਰ ਨੇ ਸਮੇਤ ਸਾਥੀ ਕ੍ਰਮਚਾਰੀਆ ਦੇ ਨਾਲ ਸ਼ੁਭਮ ਚੌਧਰੀ ਪੁੱਤਰ ਸੁਰਿੰਦਰ ਮੋਹਣ ਵਾਸ਼ੀ ਪੁਰਹੀਰਾ ਥਾਣਾ ਮਾਡਲ ਟਾਊਨ ਹੁਸਿਆਰਪੁਰ ਨੂੰ ਕਾਬੂ ਕੀਤਾ ਅਤੇ ਉਸ ਦੀ ਤਲਾਸ਼ੀ ਕਰਨ ਉਪਰੰਤ ਉਸ ਪਾਸੋ 97 ਗ੍ਰਾਮ ਨਸ਼ੀਲਾ ਪਦਾਰਥ ਬ੍ਰਾਮਦ ਹੋਣ ਤੇ ਉਸ ਖਿਲਾਫ ਥਾਣਾ ਮਾਡਲ ਟਾਉਨ ਹੁਸ਼ਿਆਰਪੁਰ ਵਿਖੇ ਮੁਕੱਦਮਾ ਦਰਜ ਕੀਤਾ ਗਿਆ। ਉਹਨਾ ਦੱਸਿਆ ਕਿ ਸ਼ੁਭਮ ਚੌਧਰੀ ਪੁੱਤਰ ਸੁਰਿੰਦਰ ਮੋਹਣ ਵਾਸ਼ੀ ਪੁਰਹੀਰਾ ਥਾਣਾ ਮਾਡਲ ਟਾਉਨ ਹੁਸਿਆਰਪੁਰ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇਸ ਦਾ ਰਿਮਾਡ ਹਾਸਿਲ ਕਰਕੇ ਪਤਾ ਕੀਤਾ ਜਾਵੇਗਾ ਕਿ ਇਹ ਨਸ਼ਾ ਕਿਸ ਕੋਲੋ ਖਰੀਦ ਕੇ ਲਿਆਉਦਾ ਹੈ ਅਤੇ ਕਿਸ ਕਿਸ ਨੂੰ ਵੇਚਦਾ ਹੈ ।