ਫਿਰੋਜ਼ਪੁਰ, 4 ਸਤੰਬਰ 2023.
ਮਾਡਲ ਕੈਰੀਅਰ ਸੈਂਟਰ/ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਬਿਊਰੋ ਫ਼ਿਰੋਜ਼ਪੁਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ 6 ਸਤੰਬਰ 2023 (ਬੁੱਧਵਾਰ) ਨੂੰ ਜ਼ਿਲ੍ਹਾ ਪੱਧਰੀ ਰੋਜ਼ਗਾਰ ਮੇਲਾ ਲਗਾਇਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਲੇਸਮੈਂਟ ਅਫਸਰ ਮਾਡਲ ਕੈਰੀਅਰ ਸੈਂਟਰ/ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਫਿਰੋਜ਼ਪੁਰ ਸ਼੍ਰੀ ਗੁਰਜੰਟ ਸਿੰਘ ਨੇ ਦੱਸਿਆ ਕਿ ਇਸ ਰੋਜ਼ਗਾਰ ਕੈਂਪ ਵਿੱਚ ਸੱਤਿਆ ਮਾਈਕਰੋ ਫਾਇਨਾਂਸ ਲਿਮਟਿਡ ਵੱਲੋਂ ਫੀਲਡ ਅਫ਼ਸਰ ਲਈ ਇੰਟਰਵਿਊ ਕੀਤੀ ਜਾਵੇਗੀ। ਇਸ ਕੰਪਨੀ ਵਿੱਚ ਬਾਰਵੀਂ ਪਾਸ ਲੜਕੇ ਭਾਗ ਲੈ ਸਕਦੇ ਹਨ ਅਤੇ ਉਮੀਦਵਾਰ ਦੀ ਉਮਰ 19 ਸਾਲ ਤੋਂ ਵੱਧ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਸਵਤੰਤਰਤਾ ਮਾਈਕਰੋਫ਼ਿਨ ਪ੍ਰਾਈਵੇਟ ਲਿਮ. ਕੰਪਨੀ ਵਲੋਂ ਵੀ ਫੀਲਡ ਅਫ਼ਸਰ ਲਈ ਇੰਟਰਵਿਊ ਕੀਤੀ ਜਾਵੇਗੀ ਅਤੇ ਇਸ ਇੰਟਰਵਿਊ ਲਈ ਉਮਰ 20 ਤੋਂ 28 ਸਾਲ ਤੱਕ ਹੋਣੀ ਚਾਹੀਦੀ ਹੈ।
ਉਨ੍ਹਾਂ ਦੱਸਿਆ ਕਿ ਇੰਟਰਵਿਊ ਵਿੱਚ ਭਾਗ ਲੈਣ ਵਾਲੇ ਉਮੀਦਵਾਰਾਂ ਲਈ ਆਪਣੀ ਵਿਦਿਅਕ ਯੋਗਤਾ ਦੇ ਸਰਟੀਫਿਕੇਟ, ਰੀਜਿਊਮ, ਆਧਾਰ ਕਾਰਡ, ਪੈਨ ਕਾਰਡ, ਡਰਾਇਵਿੰਗ ਲਾਇਸੰਸ ਅਤੇ ਇਨ੍ਹਾਂ ਦਸਤਾਵੇਜਾਂ ਦੀਆਂ ਫੋਟੋ ਕਾਪੀਆਂ ਨਾਲ ਲੈ ਕੇ ਆਉਣਾ ਲਾਜ਼ਮੀ ਹੋਵੇਗਾ। ਉਨ੍ਹਾਂ ਦੱਸਿਆ ਕਿ ਇਹ ਕੈਂਪ ਸਵੇਰੇ 09:30 ਵਜੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫ਼ਿਰੋਜ਼ਪੁਰ ਦੇ ਆਈ-ਬਲਾਕ, ਦੂਜੀ ਮੰਜਿਲ ਵਿਖੇ ਸਥਿਤ ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਬਿਊਰੋ ਫਿਰੋਜ਼ਪੁਰ ਵਿਖੇ ਲਗਾਇਆ ਜਾਵੇਗਾ। ਇਸ ਰੋਜ਼ਗਾਰ ਮੇਲੇ ਸਬੰਧੀ ਵਧੇਰੇ ਜਾਣਕਾਰੀ ਲਈ ਪ੍ਰਾਰਥੀ ਹੈਲਪਲਾਈਨ ਨੰਬਰ 94654-74122 ‘ਤੇ ਸੰਪਰਕ ਕਰ ਸਕਦੇ ਹਨ।