ਜ਼ੀਰਾ/ ਫਿਰੋਜ਼ਪੁਰ 1 ਅਕਤੂਬਰ (ਜੀ ਐਸ ਸਿੱਧੂ/ ਸ਼ਮਿੰਦਰ ਰਾਜਪੂਤ )
ਸ਼ਹੀਦ ਗੁਰਦਾਸ ਰਾਮ ਸਰਕਾਰੀ ਕੰਨਿਆ ਸੀਨੀਅਰ ਸੈਕੈਂਡਰੀ ਸਕੂਲ ਜ਼ੀਰਾ ਵਿਖੇ ਤਿੰਨ ਰੋਜ਼ਾ ਸੂਬਾ ਪੱਧਰੀ ਮੁਕੇਬਾਜ਼ੀ ਮੁਕਾਬਲੇ ਪ੍ਰਿੰਸੀਪਲ ਰਾਕੇਸ਼ ਸ਼ਰਮਾ ਦੀ ਅਗਵਾਈ ਹੇਠ ਕਰਵਾਏ ਗਏ। ਇਸ ਮੌਕੇ ਮੁਕੇਬਾਜ਼ੀ ਮੁਕਾਬਿਲਆਂ ਵਿੱਚ ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਚਮਕੌਰ ਸਿੰਘ ਸਰਾਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਨ੍ਹਾਂ ਮੁਕਾਬਲਿਆਂ ਵਿੱਚ ਸੂਬੇ ਭਰ ਦੀਆਂ ਮੁਕੇਬਾਜ਼ ਮਹਿਲਾ ਖਿਡਾਰੀਆਂ ਨੇ ਵੱਡੀ ਪੱਧਰ ਤੇ ਹਿਸਾ ਲਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਵਸਦਾ ਰਹੇ ਪੰਜਾਬ ਐਸੋਸੀਏਸ਼ਨ ਦੇ ਸੂਬਾ ਵਾਇਸ ਪ੍ਰਧਾਨ ਭੁਪਿੰਦਰ ਸਿੰਘ ਗੋਲਡੀ ਵਿਰਕ ਅਤੇ ਦਲਜੀਤ ਸਿੰਘ ਭਿੰਡਰ ਦੀ ਅਗਵਾਈ ਹੇਠ ਐਸੋਸੀਏਸ਼ਨ ਦੇ ਚੇਅਰਮੈਨ ਸੁਖਦੇਵ ਬਿੱਟੂ ਵਿੱਜ ਸਾਬਕਾ ਪ੍ਰਧਾਨ ਨਗਰ ਕੌਂਸਲ ਜ਼ੀਰਾ, ਪ੍ਰਧਾਨ ਬਲਜੀਤ ਸਿੰਘ ਲੱਕੀ ਅਹੂਜਾ, ਅਮਰੀਕ ਸਿੰਘ ਅਹੂਜਾ ਡਾਇਰੈਕਟਰ ਰਾਖਾ ਪ੍ਰਭ ਅਖਬਾਰ ਤੋਂ ਇਲਾਵਾਂ ਰਵਿੰਦਰ ਸਿੰਘ ਸੰਧੂ,ਇਛਪਾਲ ਸਿੰਘ ਹਨੀ, ਯੋਗੇਸ਼ ਛਾਪੜਾ, ਪਰਮਜੀਤ ਸਿੰਘ ਡੀ ਪੀ , ਡਾ ਦੀਪ ਗਗਨ ਗੁਪਤਾ ਤੋਂ ਇਲਾਵਾਂ ਮੈਂਬਰਾਂ ਨੇ ਸ਼ਮੂਲੀਅਤ ਕੀਤੀ । ਇਸ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਚਮਕੌਰ ਸਿੰਘ ਸਰਾਂ ਅਤੇ ਪ੍ਰਿੰਸੀਪਲ ਰਾਕੇਸ਼ ਸ਼ਰਮਾ ਨੇ ਵੱਸਦਾ ਰਹੇ ਪੰਜਾਬ ਐਸੋਸੀਏਸ਼ਨ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਸਦਾ ਰਹੇ ਪੰਜਾਬ ਐਸੋਸੀਏਸ਼ਨ ਬਹੁਤ ਹੀ ਵਧੀਆ ਢੰਗ ਨਾਲ ਲੋਕਾਂ ਲਈ ਕੰਮ ਕਰ ਰਹੀ ਹੈ ਜੋ ਸ਼ਲਾਘਾਯੋਗ ਉਪਰਾਲਾ ਹੈ। ਇਸ ਦੌਰਾਨ ਸਮੂਹ ਆਗੂਆਂ ਅਤੇ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ।