Home » ਸ੍ਰੀ ਬਜਰੰਗ ਭਵਨ ਮੰਦਿਰ ਵਿਖੇ ਸ੍ਰੀ ਮਦ ਭਾਗਵਤ ਕਥਾ ਸਮਾਗਮ ਸੰਪੰਨ । ਭਗਵਾਨ ਸ੍ਰੀ ਕ੍ਰਿਸ਼ਨ ਨੇ ਆਪਣੇ ਜੀਵਨ ਕਾਲ ਦੌਰਾਨ ਸਨ ਬਹੁਤ ਸਾਰੀਆਂ ਸਿੱਖਿਆਵਾਂ ਦਿੱਤੀਆਂ : ਸਾਧਵੀ ਭਾਗਿਆ ਸ਼੍ਰੀ ਭਾਰਤੀ। ਹਲਕਾ ਵਿਧਾਇਕ ਨਰੇਸ਼ ਕਟਾਰੀਆ ਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਜੋਤੀ ਪ੍ਰਚੰਡ ਕੀਤੀ

ਸ੍ਰੀ ਬਜਰੰਗ ਭਵਨ ਮੰਦਿਰ ਵਿਖੇ ਸ੍ਰੀ ਮਦ ਭਾਗਵਤ ਕਥਾ ਸਮਾਗਮ ਸੰਪੰਨ । ਭਗਵਾਨ ਸ੍ਰੀ ਕ੍ਰਿਸ਼ਨ ਨੇ ਆਪਣੇ ਜੀਵਨ ਕਾਲ ਦੌਰਾਨ ਸਨ ਬਹੁਤ ਸਾਰੀਆਂ ਸਿੱਖਿਆਵਾਂ ਦਿੱਤੀਆਂ : ਸਾਧਵੀ ਭਾਗਿਆ ਸ਼੍ਰੀ ਭਾਰਤੀ। ਹਲਕਾ ਵਿਧਾਇਕ ਨਰੇਸ਼ ਕਟਾਰੀਆ ਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਜੋਤੀ ਪ੍ਰਚੰਡ ਕੀਤੀ

by Rakha Prabh
72 views

ਜ਼ੀਰਾ/ਫਿਰੋਜ਼ਪੁਰ 1ਅਕਤੂਬਰ ( ਗੁਰਪ੍ਰੀਤ ਸਿੰਘ ਸਿੱਧੂ)

ਸ੍ਰੀ ਸਨਾਤਨ ਧਰਮ ਮਹਾਬੀਰ ਬਜ਼ਰੰਗ ਭਵਨ ਮੰਦਿਰ ਜ਼ੀਰਾ ਵਿਖੇ ਮੰਦਿਰ ਕਮੇਟੀ ਦੇ ਸਹਿਯੋਗ ਨਾਲ ਦਿਵਯ ਜੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਸੱਤ ਰੋਜ਼ਾ ਸ਼੍ਰੀ ਮਦ ਭਾਗਵਤ ਕਥਾ ਸਮਾਗਮ ਸ਼ਰਧਾ ਪੂਰਵਕ ਸਮਾਪਤ ਹੋਇਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਨਰੇਸ਼ ਕਟਾਰੀਆ,ਆਪ ਆਗੂ ਧਰਮਪਾਲ ਚੁੱਘ ਸਾਬਕਾ ਪ੍ਰਧਾਨ ਨਗਰ ਕੌਂਸਲ ਜ਼ੀਰਾ, ਸਮਾਜ ਸੇਵੀ ਸੁਖਦੇਵ ਬਿੱਟੂ ਵਿੱਜ ਸਾਬਕਾ ਪ੍ਰਧਾਨ ਨਗਰ ਕੌਂਸਲ, ਪ੍ਰੇਮ ਗਰੋਵਰ ਸਰਪਰਸਤ ਬਜਰੰਗ ਭਵਨ ਮੰਦਿਰ, ਵੀਰ ਸਿੰਘ ਚਾਵਲਾ ਪ੍ਰਧਾਨ ਸੇਵਾ ਭਾਰਤੀ,ਐਨ ਕੇ ਨਾਰੰਗ ਪ੍ਰਧਾਨ ਮਾਤਾ ਬਾਲ ਬ੍ਰਹਮਚਾਰੀ ਬੀਬੀ ਰਾਮ ਪਿਆਰੀ ਮੰਦਰ ਕਮੇਟੀ, ਗੁਰਪ੍ਰੀਤ ਸਿੰਘ ਸਿੱਧੂ ਪ੍ਰਧਾਨ ਸਹੀਦ ਭਗਤ ਸਿੰਘ ਨੌਜਵਾਨ ਸਭਾ, ਐਡਵੋਕੇਟ ਲਵਪ੍ਰੀਤ ਸਿੰਘ ਸਿੱਧੂ, ਨੀਰਜ਼ ਕੁਮਾਰ ਸ਼ਰਮਾ ਫਿਰੋਜਪੁਰ ਨੇ ਸਾਂਝੇ ਤੌਰ ਤੇ ਜੋਤੀ ਪ੍ਰਚੰਡ ਕੀਤੀ ਅਤੇ ਭਗਵਾਨ ਕ੍ਰਿਸ਼ਨ ਮਹਾਰਾਜ ਜੀ ਦੀ ਆਰਤੀ ਕੀਤੀ। ਇਸ ਉਪਰੰਤ ਸੰਸਥਾ ਵੱਲੋਂ ਆਈਆਂ ਸ਼ਖ਼ਸੀਅਤਾ ਨੂੰ ਸਨਮਾਨਿਤ ਕੀਤਾ ਗਿਆ।ਇਸ ਉਪਰੰਤ ਸਮਾਗਮ ਦੌਰਾਨ ਸਾਧਵੀ ਭਾਗਿਆਸ਼੍ਰੀ ਭਾਰਤੀ ਨੇ ਸੰਗਤਾਂ ਦੇ ਸਨਮੁੱਖ ਹੁੰਦੀਆਂ ‘ਵਿਪ੍ਰਧ ਕੰਸ ਵਧ ਪ੍ਰਸੰਗ ਨੂੰ ਬਿਆਨ ਕਰਦੇ ਹੋਏ ਸਾਧਵੀ ਨੇ ਦੱਸਿਆ ਕਿ ਦੁਆਪਰ ਯੁੱਗ ਵਿੱਚ ਇੱਕ ਕੰਸ ਸੀ, ਜਿਸ ਨੂੰ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਖਤਮ ਕੀਤਾ ਸੀ। ਪਰ ਅੱਜ ਮਨ ਦੇ ਪਿੱਛੇ ਤੁਰਨ ਵਾਲੇ ਬਹੁਤੇ ਲੋਕ ਕੰਸ ਦੀ ਭੂਮਿਕਾ ਬੜੀ ਆਸਾਨੀ ਨਾਲ ਨਿਭਾ ਰਹੇ ਹਨ।

ਅੱਜ ਦੇ ਸਮੇਂ ਵਿੱਚ ਹਰ ਮਨੁੱਖ ਦਾ ਮਨ ਕਾਮ, ਕ੍ਰੋਧ, ਲੋਭ, ਮੋਹ ਆਦਿ ਵਿਕਾਰਾਂ ਦੀ ਅੱਗ ਵਿੱਚ ਸੜ ਰਿਹਾ ਹੈ। ਇਸ ਲਈ ਭਗਵਾਨ ਸ਼੍ਰੀ ਕ੍ਰਿਸ਼ਨ ਵਰਗੇ ਗੁਰੂ ਦੀ ਲੋੜ ਹੈ, ਜੋ ਸਾਡੇ ਬੁਰੇ ਮਨ ਰੂਪੀ ਕੰਸ ਨੂੰ ਮਾਰ ਕੇ ਸਾਡੇ ਜੀਵਨ ਵਿੱਚ ਧਰਮ ਦੀ ਸਥਾਪਨਾ ਕਰ ਸਕੇ। ਸਾਧਵੀ ਜੀ ਨੇ ਧਰਮ ਦਾ ਅਰਥ ਸਮਝਾਉਂਦੇ ਹੋਏ ਕਿਹਾ ਕਿ ਧਰਮ ਸੰਸਕ੍ਰਿਤ ਦੇ ਮੂਲ ਧ੍ਰੀ ਤੋਂ ਬਣਿਆ ਹੈ, ਜਿਸ ਦਾ ਅਰਥ ਹੈ ਧਾਰਨ ਕਰਨਾ। ਜਦੋਂ ਹਰ ਮਨੁੱਖ ਬ੍ਰਹਮ ਗਿਆਨ ਦੁਆਰਾ ਉਸ ਪ੍ਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਧਾਰਣ ਕਰੇਗਾ ਤਾਂ ਸਾਡੇ ਸਮਾਜ ਵਿੱਚ ਆਪਣੇ ਆਪ ਹੀ ਸ਼ਾਂਤੀ ਆ ਜਾਏਗੀ। ਉਨ੍ਹਾਂ ਕਿਹਾ ਕਿ ਬ੍ਰਹਮ ਗਿਆਨ ਨਾਲ ਜੁੜੇ ਤਾਂ ਕਿ ਸਾਡਾ ਜਨਮ ਸਫਲ ਹੋ ਸਕੇ। ਇਸ ਮੌਕੇ ਕਥਾ ਸਮਾਗਮ ਵਿੱਚ ਪ੍ਰੇਮ ਕੁਮਾਰ ਗਰੋਵਰ ਸਰਪਰਸਤ ਸ੍ਰੀ ਬਜਰੰਗ ਭਵਨ ਮੰਦਿਰ, ਪ੍ਰਧਾਨ ਪਰਮਜੀਤ ਪੰਮਾ, ਉਘੇ ਸਮਾਜ ਸੇਵੀ ਸੁਖਦੇਵ ਬਿੱਟੂ ਵਿੱਜ ਸਾਬਕਾ ਪ੍ਰਧਾਨ ਨਗਰ ਕੌਂਸਲ ਜ਼ੀਰਾ, ਰਜਿੰਦਰ ਬੰਸੀਵਾਲ,ਮਾਸਟਰ ਸੁਭਾਸ਼ ਗੁਪਤਾ, ਵਿਜੈ ਸ਼ਰਮਾ, ਰਾਮੇਸ਼ ਸੰਦੀਪ ਗੋਇਲ, ਜਨਕ ਰਾਜ ਝਾਂਬ ਡਾਇਰੈਕਟਰ ਰਾਖਾ ਪ੍ਰਭ ਅਖਬਾਰ, ਨੀਲੂ ਬਜਾਜ, ਚੰਦਰ ਫਾਰਮਾਸਿਸਟ, ਭਾਜਪਾ ਆਗੂ ਪ੍ਰਵੀਨ ਉਪਲ , ਵਿਕਾਸ ਗਰੋਵਰ ਲਾਡੀ, ਰਜਿੰਦਰ ਪਾਲ ਵਿੱਜ ਜੋਟੀ ਵਿੱਜ,ਵੰਸ਼ ਵਿੱਜ,ਐਡਵੋਕੇਟ ਵਿਜੇ ਕੁਮਾਰ ਬਾਂਸਲ,ਦੀਪਕ ਕੁਮਾਰ ਵਿਜ,ਰੀਮਾ ਵਿਜ, ਰੀਤਿਕਾ ਵਿੱਜ,ਸੰਦੀਪ ਕੁਮਾਰ ਆਦਿ ਤੋਂ ਇਲਾਵਾਂ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀਆਂ ਭਰੀਆ।

Related Articles

Leave a Comment