Home » ਜ਼ੀਰਾ ਵਿਖੇ ਪ.ਸ.ਸ.ਫ ਦੀ ਅਗਵਾਈ ਹੇਠ ਮੁਲਾਜ਼ਮਾਂ ਨੇ ਮਨਾਇਆ ਬਲਾਕ ਪੱਧਰੀ ਕੌਮੀ ਵਿਰੋਧ ਦਿਵਸ। ।

ਜ਼ੀਰਾ ਵਿਖੇ ਪ.ਸ.ਸ.ਫ ਦੀ ਅਗਵਾਈ ਹੇਠ ਮੁਲਾਜ਼ਮਾਂ ਨੇ ਮਨਾਇਆ ਬਲਾਕ ਪੱਧਰੀ ਕੌਮੀ ਵਿਰੋਧ ਦਿਵਸ। ।

ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਆਮ ਆਦਮੀ ਡਾਢਾ ਪ੍ਰੇਸ਼ਾਨ: ਆਗੂ ।

by Rakha Prabh
15 views

ਜ਼ੀਰਾ /ਫਿਰੋਜ਼ਪੁਰ 26 ਸਤੰਬਰ (ਗੁਰਪ੍ਰੀਤ ਸਿੰਘ ਸਿੱਧੂ)

ਕੁੱਲ ਹਿੰਦ ਰਾਜ ਸਰਕਾਰੀ ਮੁਲਾਜ਼ਮ ਫੈਡਰੇਸ਼ਨ ਦੀ ਦੇਸ਼ ਵਿਆਪੀ ਕੌਮੀ ਵਿਰੋਧ ਦਿਵਸ ਪ.ਸ.ਸ.ਫ 1406-22- ਚੰਡੀਗੜ੍ਹ ਬਲਾਕ ਪ੍ਰਧਾਨ ਕੌਰ ਸਿੰਘ ਬਲਾਕ ਪ੍ਰਧਾਨ ਜ਼ੀਰਾ ਦੀ ਅਗਵਾਈ ਹੇਠ ਵੱਖ ਵੱਖ ਸਰਕਾਰੀ ਵਿਭਾਗਾਂ ਦੀਆਂ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਕੌਮੀ ਵਿਰੋਧ ਦਿਵਸ ਜੰਗਲਾਤ ਵਿਭਾਗ ਦੇ ਦਫ਼ਤਰ ਜ਼ੀਰਾ ਮਨਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਜ਼ਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਸਿੱਧੂ , ਕਵਰਜੀਤ ਸਿੰਘ ਪ੍ਰਧਾਨ ਫੋਰੈਸਟ ਆਫਿਸਰ ਐਸੋਸੀਏਸ਼ਨ , ਅਮਨਦੀਪ ਸਿੰਘ ਦਰਗਣ ਸੂਬਾ ਪ੍ਰਧਾਨ ਮਿਊਸਪਲ ਮੁਲਾਜ਼ਮ ਯੂਨੀਅਨ, ਜੋਗਿੰਦਰ ਸਿੰਘ ਬਲਾਕ ਪ੍ਰਧਾਨ ਪੀ ਡਬਲਯੂ ਡੀ ਵਰਕਰ ਯੂਨੀਅਨ , ਪਵਨ ਕੁਮਾਰ ਪ੍ਰਧਾਨ ਜਲ ਸਰੋਤ ਪਟਵਾਰ ਯੂਨੀਅਨ, ਰਾਮੇਸ਼ ਕੁਮਾਰ ਕੰਬੋਜ ਬ੍ਰਾਂਚ ਪ੍ਰਧਾਨ ਸੁਲੱਖਣ ਸਿੰਘ ਜਨਰਲ ਸਕੱਤਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਮੰਗਾਂ ਸਬੰਧੀ ਮੀਟਿੰਗ ਦਾ ਸਮਾਂ ਦੇ ਕੇ ਉਨ੍ਹਾਂ ਨਾਲ ਮੀਟਿੰਗ ਨਾ ਕਰਕੇ ਕੋਝਾ ਮਜ਼ਾਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਧਰ ਕੇਂਦਰ ਸਰਕਾਰ ਵੀ ਮੁਲਾਜ਼ਮ ਤੇ ਪੈਨਸ਼ਨਰਜ਼ ਵਰਗ ਨਾਲ ਉਨ੍ਹਾਂ ਦੀਆਂ ਮੰਗਾਂ ਸਬੰਧੀ ਕੋਈ ਧਿਆਨ ਨਹੀ ਦੇ ਰਹੀ,ਜਿਸ ਨੂੰ ਲੈ ਕੇ ਆਲ ਇੰਮਪਲਾਈਜ ਫੈਡਰੇਸ਼ਨ ਵੱਲੋਂ ਦੇਸ਼ ਵਿਆਪੀ ਕੌਮੀ ਵਿਰੋਧ ਦਿਵਸ ਮਨਾਉਣਾ ਪਿਆ ਹੈ । ਆਗੂਆਂ ਨੇ ਕਿਹਾ ਕਿ ਹਰਿਆਣੇ ਦੀਆਂ ਚੋਣਾਂ ਦੌਰਾਨ 2 ਅਕਤੂਬਰ 2024 ਨੂੰ ਅੰਬਾਲਾ ਵਿਖੇ ਸਾਂਝਾ ਫਰੰਟ ਵੱਲੋਂ ਕੰਢੇ ਜਾ ਰਹੇ ਰੋਸ ਮਾਰਚ ਵਿੱਚ ਪ.ਸ.ਸ.ਫ ਫਿਰੋਜ਼ਪੁਰ ਦੇ ਸਾਥੀ ਭਰਵੀਂ ਗਿਣਤੀ ਵਿਚ ਸ਼ਮੂਲੀਅਤ ਕਰਨਗੇ । ਇਸ ਮੌਕੇ ਫੋਰੈਸਟ ਆਫਿਸਰ ਐਸੋਸੀਏਸ਼ਨ ਦੇ ਆਗੂ ਜਸਬੀਰ ਸਿੰਘ ਬਲਾਕ ਅਫਸਰ , ਕੰਵਰਜੀਤ ਸਿੰਘ ਬਲਾਕ ਅਫਸਰ, ਸਿਮਰਨਜੀਤ ਸਿੰਘ ਵਣ ਗਾਰਡ , ਜਸਪ੍ਰੀਤ ਸਿੰਘ ਵਣ ਗਾਰਡ ,ਜਸਬੀਰ ਕੌਰ ਵਣ ਗਾਰਡ, ਨੀਰਜ ਸ਼ਰਮਾ, ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੇ ਰੇਂਜ ਪ੍ਰਧਾਨ ਜਸਵਿੰਦਰ ਰਾਜ ਸ਼ਰਮਾ, ਜਸਵਿੰਦਰ ਸਿੰਘ ਪੰਨੂ ਬਲਾਕ ਪ੍ਰਧਾਨ, ਪ੍ਰੀਤਮ ਸਿੰਘ ਸੀਨੀਅਰ ਮੀਤ ਪ੍ਰਧਾਨ, ਹਰਮੇਸ਼ ਸਿੰਘ ਪ੍ਰੈਸ ਸਕੱਤਰ,ਪੀ ਡਬਲਯੂ ਡੀ ਵਰਕਰ ਯੂਨੀਅਨ ਸਤਪਾਲ ਸਿੰਘ, ਮੱਖਣ ਸਿੰਘ, ਪਿੱਪਲ ਸਿੰਘ, ਸੁਲੱਖਣ ਸਿੰਘ ਮੇਟ ਡਰੇਨਜ ਆਦਿ ਹਾਜ਼ਰ ਸਨ।

Related Articles

Leave a Comment