Home » ਵੈੱਲਬਿੰਗ ਹੈਲਥ ਆਰਗਨਾਈਜੇਸ਼ਨ ਵੱਲੋਂ ਉਸਤਾਦ ਸੁਖਵਿੰਦਰ ਸਿੰਘ “ਵਾਰਿਸ ਪੰਜਾਬ” ਅਵਾਰਡ ਨਾਲ਼ ਸਨਮਾਨਿਤ ।

ਵੈੱਲਬਿੰਗ ਹੈਲਥ ਆਰਗਨਾਈਜੇਸ਼ਨ ਵੱਲੋਂ ਉਸਤਾਦ ਸੁਖਵਿੰਦਰ ਸਿੰਘ “ਵਾਰਿਸ ਪੰਜਾਬ” ਅਵਾਰਡ ਨਾਲ਼ ਸਨਮਾਨਿਤ ।

by Rakha Prabh
18 views

ਜ਼ੀਰਾ/ ਫਿਰੋਜ਼ਪੁਰ 26 ਸਤੰਬਰ ( ਗੁਰਪ੍ਰੀਤ ਸਿੰਘ ਸਿੱਧੂ)

You Might Be Interested In

ਬਾਬਾ ਫਰੀਦ ਜੀ ਦੇ ਆਗਮਨ ਪੁਰਬ ਦੇ ਸੰਬੰਧ ਵਿੱਚ 6ਵਾਂ ਸੁਪਰ ਸੇਵਨ ਕਬੱਡੀ ਲੀਗ, ਕਬੱਡੀ ਹਾਲ ਨਹਿਰੂ ਸਟੇਡੀਅਮ ਫਰੀਦਕੋਟ ਵਿਖੇ ਡਾ. ਵਰਿੰਦਰ ਸਿੰਘ ਭੁੱਲਰ ਸੰਸਥਾਪਕ ਵੈੱਲਬਿੰਗ ਹੈਲਥ ਆਰਗਨਾਈਜੇਸ਼ਨ ਅਤੇ 6ਵਾਂ ਸੁਪਰ ਸੇਵਨ ਕਬੱਡੀ ਲੀਗ ਸਿੰਘ ਸਮੁੱਚੀ ਟੀਮ ਵਲੋਂ ਕਬੱਡੀ ਖੇਡ ਕਾਰਵਾਈ ਗਈ। ਇਸ ਵਿੱਚ ਅਲੱਗ – ਅਲੱਗ ਟੀਮਾਂ ਅਤੇ ਰਾਜਨੀਤਿਕ, ਧਾਰਮਿਕ , ਸਮਾਜਿਕ ਜਥੇਬੰਦੀਆਂ ਨੇ ਸਿਰਕਤ ਕੀਤਾ। ਇਸ ਮੌਕੇ ਉਸਤਾਦ ਸੁਖਵਿੰਦਰ ਸਿੰਘ ਪ੍ਰਧਾਨ
ਵਿਰਾਸਤ-ਏ-ਕੌਮ ਫਾਊਂਡੇਸ਼ਨ ਜ਼ੀਰਾ ਨੂੰ ਉਨ੍ਹਾਂ ਦੀਆਂ ਪੰਜਾਬ ਵਿਚ ਚੱਲ ਰਹੀਆਂ ਸੇਵਾਵਾਂ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢ ਕੇ ਉਨ੍ਹਾਂ ਨੂੰ ਗੁਰਬਾਣੀ ਕੀਰਤਨ , ਗੱਤਕੇ ਅਤੇ ਹੋਰ ਅਨੇਕਾਂ ਚੰਗੇ ਕਾਰਜਾਂ ਨਾਲ ਜੋੜਨ ਕਰਕੇ ਵਿਸ਼ੇਸ਼ ਸਨਮਾਨ ਨਸ਼ਾ ਮੁਕਤ ਪੰਜਾਬ ਮੁਹਿੰਮ ਵਿਚ ਦਿਤੇ ਯੋਗਦਾਨ ਲਈ ,,ਵਾਰਿਸ ਪੰਜਾਬ,, ਅਵਾਰਡ ਨਾਲ਼ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਮੁੱਚੀ ਸੁਪਰ ਸੇਵਨ ਦੀ ਟੀਮ, ਸਵ. ਗੁਰਦੀਪ ਸਿੰਘ ਮੱਲੀ ਕਬੱਡੀ ਕੋਚ , ਜਰਨਲ ਸਕੱਤਰ ਪੰਜਾਬ ਕਬੱਡੀ ਐਸੋਸੀਏਸ਼ਨ ਸ੍ਰ ਅਮਨਪ੍ਰੀਤ ਸਿੰਘ ਮੱਲੀ, ਰਾਮ ਸਿੰਘ ਬਰਾੜ, ਅਮ੍ਰਿਤਪਾਲ ਸਿੰਘ, ਲਾਲਜੀਤ ਸਿੰਘ , ਸਵਰਨ ਸਿੰਘ , ਬਲਕਰਨ ਸਿੰਘ , ਅੰਗਰੇਜ਼ ਸਿੰਘ ਫਰੀਦਕੋਟ ਅਤੇ ਡਾ. ਵਰਿੰਦਰ ਸਿੰਘ ਭੁੱਲਰ , ਹਰਦੀਪ ਸਿੰਘ , ਸੁੱਚਾ ਸਿੰਘ ਐਮ ਸੀ , ਬਾਬਾ ਮਿਲਕ , ਜਥੇਦਾਰ ਗੁਰਮੀਤ ਸਿੰਘ ਪ੍ਰਧਾਨ ਆਲ ਇੰਡੀਆ ਦਸਮੇਸ਼ ਦਲ , ਮੈਡਮ ਜਗਰੂਪ ਕੌਰ ਆਦਿ ਤੋਂ ਇਲਾਵਾਂ ਸਨਮਾਨਿਤ ਸ਼ਖ਼ਸੀਅਤਾਂ ਹਾਜਰ ਸਨ । ਇਸ ਮੌਕੇ ਉਸਤਾਦ ਸੁਖਵਿੰਦਰ ਸਿੰਘ ਨੇ ,,ਵਾਰਿਸ ਪੰਜਾਬ,, ਅਵਾਰਡ ਦੇਣ ਤੇ ਡਾ. ਵਰਿੰਦਰ ਸਿੰਘ ਭੁੱਲਰ ਅਤੇ ਸੁਪਰ ਸੇਵਨ ਕਬੱਡੀ ਦੀ ਟੀਮ ਦਾ ਧੰਨਵਾਦ ਕੀਤਾ।

Related Articles

Leave a Comment