ਭੋਗਪੁਰ 25 ਜੂਨ (  ਸੁਖਵਿੰਦਰ ਜੰਡੀਰ ) ਭਾਰਤ ਸਰਕਾਰ ਵੱਲੋ ਚਲਾਏ ਗਏ ਸਵੱਛ ਭਾਰਤ ਮਿਸ਼ਨ ਅਧੀਨ ਸਵੱਸ਼ਤਾ ਡਰਾਈਵ ਪੰਦਰਵਾੜਾ ਮਹਿੰਮ ਤਹਿਤ ਅੱਜ ਦਫ਼ਤਰ ਨਗਰ ਕੌਂਸਲ ਭੋਗਪੁਰ ਵੱਲੋਂ ਸ਼ਹਿਰ ਅੰਦਰ ਸ੍ਰੀ ਰਾਜੀਵ ਉਬਰਾਏ ਕਾਰਜ ਸਾਧਕ ਅਫਸਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਮੱਛਰ ਤੋਂ ਹੋਣ ਵਾਲੀਆਂ ਬਿਮਾਰੀਆਂ ਡੇਂਗੂ  ਮਲੇਰੀਆ ਆਦਿ ਬਿਮਾਰੀਆਂ ਤੋਂ ਬਚਣ ਲਈ ਪਲਾਸਟਿਕ ਦੀ ਵਰਤੋਂ ਨਾ ਕਰਨ ਸਬੰਧੀ ਸ਼ਹਿਰ ਅੰਦਰ ਜਾਗਰੂਕ ਰੈਲੀ ਕੱਢੀ ਗਈ, ਪਬਲਿਕ ਨੂੰ ਅਪੀਲ ਕੀਤੀ ਗਈ ਮੱਛਰਾਂ ਦੇ ਪਦਾਇਥੀ ਸਥਾਨਾਂ  ਜਿਵੇਂ ਕਿ ਗ਼ਮਲੇ,ਟਾਇਰ,ਟੀਨਾ,ਟੱਪ ਵਗੈਰਾ ਆਦਿ ਵਿਚ ਪਾਣੀ ਨਾ ਇਕੱਠਾ ਹੋਣ ਦਿੱਤਾ ਜਾਵੇ, ਸ਼ੁਕਰਵਾਰ ਨੂੰ ਡਰਾਈ ਡੇ ਮਨਾਇਆ ਜਾਵੇ, ਇਸ ਮੌਕੇ ਤੇ ਜੀਤ ਲਾਲ ਭੱਟੀ ਹਲਕਾ ਇੰਚਾਰਜ, ਸੰਜੀਵ ਅਗਰਵਾਲ ਪ੍ਰਧਾਨ, ਸੂਬੇਦਾਰ ਹੰਸ ਰਾਜ, ਵਿਦਵੰਤ ਕੌਰ ਉਰਮਰਾ ਭੱਟੀ, ਦਿਨੇਸ਼ ਕੁਮਾਰ,ਸਨੀਤਾ ਰਾਣੀ,ਅਭਸ਼ੇਕ ਮਹਾਜਨ,ਪਰਮਵੀਤ ਸਿੰਘ, ਰੋਹੀਤ, ਕੁਲਦੀਪ ਛਿੱਬਰ, ਹਰਿਮੰਦਰ ਕੋਰ,ਜਗਦੀਸ਼ ਕੌਰ, ਸਰੋਜ ਰਾਣੀ,ਗੁਰਪ੍ਰੀਤ ਕੌਰ, ਗੁਰਮੇਲ ਸਿੰਘ,ਵਿਜੇ ਕੁਮਾਰ,ਹਰਜਿੰਦਰ ਕੁਮਾਰ ਅਤੇ ਹੋਰ ਦਫ਼ਤਰੀ ਸਟਾਫ਼ ਹਾਜ਼ਰ ਸਨ