Home » ਆਪ ਦੀ ਸਰਕਾਰ ਸੂਬੇ ਅੰਦਰ ਲੁੱਟਾਂ ਖੋਹਾਂ, ਗੈੰਗਸਟਰ ,ਤੇ ਨਸੇ ਰੋਕਣ ਵਿਚ ਅਸਫ਼ਲ ਸਾਬਤ ਹੋਈ : ਜਸਪਾਲ ਪੰਨੂ।

ਆਪ ਦੀ ਸਰਕਾਰ ਸੂਬੇ ਅੰਦਰ ਲੁੱਟਾਂ ਖੋਹਾਂ, ਗੈੰਗਸਟਰ ,ਤੇ ਨਸੇ ਰੋਕਣ ਵਿਚ ਅਸਫ਼ਲ ਸਾਬਤ ਹੋਈ : ਜਸਪਾਲ ਪੰਨੂ।

by Rakha Prabh
71 views

ਜ਼ੀਰਾ/ ਫਿਰੋਜ਼ਪੁਰ 25 ਸਤੰਬਰ ( ਜੀ ਐਸ ਸਿੱਧੂ )

ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਦੋਜਾ ਵਰਾ ਲੱਗ ਗਿਆ ਹੈ ਪੰਜਾਬ ਅੰਦਰ ਵੱਡੀ ਪੱਧਰ ਤੇ ਲੁੱਟਾਂ ਖੋਹਾਂ, ਗੈੰਗਸਟਰ ਅਤੇ ਨਸ਼ੇ ਦਾ ਭਾਰੀ ਬੋਲ ਬਾਲਾ ਹੋਇਆ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵ ਜਸਪਾਲ ਸਿੰਘ ਪੰਨੂੰ ਉਪ ਚੇਅਰਮੈਨ ਜ਼ਿਲ੍ਹਾ ਕਾਂਗਰਸ ਕਮੇਟੀ ਫਿਰੋਜ਼ਪੁਰ ਨੇ ਪੱਤਰਕਾਰਾਂ ਨਾਲ‌ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਦੀ ਪੰਜਾਬ ਅੰਦਰ ਆਮ ਆਦਮੀ ਦੀ ਸਰਕਾਰ ਬਣੀ ਹੈ ਪੰਜਾਬ ਅੰਦਰ ਦਿਨ ਦਿਹਾੜੇ‌ ਲੁਟਾਂ ਖੋਹਾਂ‌ ਅਤੇ ਨਸੇ ਦਾ ਬਹੁਤ ਵੱਡੀ ਪੱਧਰ ਤੇ‌ ਵਾਧਾ ਹੋਇਆ ਹੈ ਉਥੇ ਨੌਜਵਾਨ ਨਸ਼ੇ ਦੀ ੳਵਰ ਡੋਜ ਨਾਲ ਆਪਣੀ ਜਵਾਨੀ ਖਤਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਨਸ਼ੇ ਨਾਲ ਬਹੁਤ ਵੱਡੀ‌‍ ਪੱਧਰ ਤੇ ਨੌਜਵਾਨਾ ਦੀਆਂ ਮੌਤਾਂ ਹੋ ਰਹੀਆਂ ਹਨ ,ਦਿਨ ਦਿਹਾੜੇ ਗੈਗਸਟਰਾਂ ਵੱਲੋਂ‌ ਭਾਰੀ ਫੋਰਤੀਆਂ ਮੰਗੀਆਂ ਜਾ ਰਹੀਆਂ ਹਨ ਅਤੇ ਫਿਰੋਤੀ ਨਾ ਦੇਣ ਦੀ ਸੂਰਤ ਵਿੱਚ ਦਿਨ ਦਿਹਾੜੇ ਭਰੇ ਬਾਜ਼ਾਰ ਵਿੱਚ ਉਨ੍ਹਾਂ ਉਪਰ ਕਾਤਲਾਨਾ ਹਮਲਾ ਕਰ ਦਿੱਤਾ ਜਾਂਦਾ ਹੈ। ਇਸ ਮੌਕੇ ਪੂਰੇ ਪੰਜਾਬ ਅੰਦਰ ਕਨੂੰਨ ਦਾ ਰਾਜ ਖੰਭ ਲਾ ਕੇ ਉੱਡ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਆਮ ਨਾਗਰਿਕ ਸਹਿਮੇ‌ ਸਹਿਮੇ ਮਾਹੌਲ ਵਿੱਚ ਆਪਣੀ ਜਿੰਦਗੀ ਬਤੀਤ ਕਰ ਰਹੇ ਹਨ ਅਤੇ ਪਿਛਲੀਆਂ ਸਰਕਾਰਾਂ ਨੂੰ ਯਾਦ ਕਰ ਰਹੇ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਸਰਪੰਚ ਸਰਦੂਲ ਸਿੰਘ ਮਰਖਾਈ, ਸਰਪੰਚ ਜਨਕ ਰਾਜ ਵਾੜਾ ਪੋਹਵਿੰਡੀਆ, ਸਰਪੰਚ ਦਰਸ਼ਨ ਸਿੰਘ ਨਾਰੰਗ ਸਿੰਘ ਵਾਲਾ , ਸਰਪੰਚ ਹਰਪ੍ਰੀਤ ਸਿੰਘ ਕੋਹਾਲਾ , ਸਰਪੰਚ ਜਗਵੀਰ ਸਿੰਘ ਹੋਲਾਵਾਲੀ , ਸਰਪੰਚ ਗੁਰਮੇਲ ਸਿੰਘ ਮਨਸੂਰਵਾਲ ,ਸਰਪੰਚ ਜਸਵੀਰ ਸਿੰਘ ਹਾਮਦ ਵਾਲਾ , ਸਰਪੰਚ ਗੁਰਪੇ੍ਮ ਸਿੰਘ ਸੇਖਵਾ , ਜਗਤਾਰ ਸਿੰਘ ਲੌਗੋਦੇਵਾ, ਸਰਪੰਚ ਕਰਮਜੀਤ ਸਿੰਘ ਵਾੜਾ ਚੈਨ ਸਿੰਘ ਵਾਲਾ ਆਦਿ ਹਾਜਰ ਸਨ।

Related Articles

Leave a Comment