ਕੋਟ ਈਸੇ ਖਾਂ-25 ਸਤੰਬਰ ( ਜੀ ਐਸ ਸਿੱਧੂ )
ਪਾਥਵੇਜ਼ ਗਲੋਬਲ ਸਕੂਲ ਕੋਟ ਈਸੇ ਖਾਂ ਜੋ ਇਲਾਕੇ ਦਾ ਨਾਮਵਾਰ ਆਈ ਸੀ ਐਸ ਈ ਦਿੱਲੀ ਬੋਰਡ ਤੋ ਮਾਨਤਾ ਪ੍ਰਾਪਤ ਸਕੂਲ ਹੈ ਅਤੇ ਵਿਦਿਆਰਥੀਆਂ ਨੂੰ ਵਰਲਡ ਕਲਾਸ ਦੀ ਐਜੂਕੇਸ਼ਨ ਦੇ ਰਿਹਾ ਹੈ, ਵਿਖੇ” ਹਾਕੀ ਦੀ ਟੀਮ ਦੇ ਖਿਡਾਰੀ ਸੀ.ਆਈ .ਐਸ .ਸੀ.ਈ. ਦੇ ਨੈਸ਼ਨਲ ਪੱਧਰ ਦੇ ਹਾਕੀ ਟੂਰਨਾਮੈਂਟ ਖੇਡਣ ਲਈ ਬੜੀ ਸ਼ਾਨੋ ਸ਼ੋਕਤ ਨਾਲ ਉੜੀਸਾ ਰਵਾਨਾ ਹੋਏ। ਇਸ ਵਿੱਚ ਰੀਜਨਲ ਪੱਧਰ ਚੋਂ ਜੇਤੂ ਖਿਡਾਰੀ ਹੀ ਮੁਕਾਬਲਿਆਂ ਵਿੱਚ ਭਾਗ ਲੈਣਗੇ। ਇਹ ਮੁਕਾਬਲੇ ਉੜੀਸਾ ਦੇ ਜੋਸਫ ਸਰਪੀਰਸਦਮ ਐਸ.ਵੀ.ਡੀ.ਸਕੂਲ ਵਿੱਚ ਕਰਵਾਏ ਜਾ ਰਹੇ ਹਨ। ਇਸ ਸਮੇਂ ਸਕੂਲ ਦੇ ਸਰਪ੍ਰਸਤ ਚੇਅਰਮੈਨ ਸਰਦਾਰ ਸੁਰਜੀਤ ਸਿੰਘ ਸਿੱਧੂ ਜੀ ਨੇ ਨੈਸ਼ਨਲ ਪੱਧਰ ਤੇ ਹਾਕੀ ਖੇਡਣ ਜਾ ਰਹੇ ਖਿਡਾਰੀਆਂ ਦਾ ਹੌਸਲਾ ਵਧਾਇਆ ਅਤੇ ਜਿੱਤ ਦੀ ਪ੍ਰਾਪਤੀ ਲਈ ਪ੍ਰੇਰਿਤ ਕੀਤਾ। ਸਕੂਲ ਦੇ ਵਾਈਸ ਚੇਅਰਮੈਨ ਸਰਦਾਰ ਅਵਤਾਰ ਸਿੰਘ ਸੋਂਦ ਅਤੇ ਪ੍ਰੈਜ਼ੀਡੈਂਟ ਡਾਕਟਰ ਅਨਿਲਜੀਤ ਕੰਬੋਜ ਜੀ ਨੇ ਉੜੀਸਾ ਜਾ ਰਹੇ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਬੜੀ ਆਸ ਨਾਲ ਕਿਹਾ ਕਿ ਇਹ ਖਿਡਾਰੀ ਇਸ ਸੰਸਥਾ ਦਾ,ਮਾਤਾ ਪਿਤਾ ਦਾ, ਕੋਚ ਸਾਹਿਬਾਨਾਂ ਦਾ ਅਤੇ ਇਲਾਕੇ ਦਾ ਨਾਮ ਜ਼ਰੂਰ ਰੌਸ਼ਨ ਕਰਨਗੇ। ਸਕੂਲ ਦੇ ਮਾਣਯੋਗ ਪ੍ਰਿੰਸੀਪਲ ਸ. ਹਰਵੰਤ ਸਿੰਘ ਜੀ ਨੇ ਖਿਡਾਰੀਆਂ ਦੇ ਮਾਤਾ ਪਿਤਾ ਨਾਲ ਉਚੇਚੇ ਤੌਰ ਤੇ ਮੁਲਾਕਾਤ ਕੀਤੀ ਅਤੇ ਕੁਝ ਸਾਵਧਾਨੀਆਂ ਵੀ ਦੱਸੀਆਂ। ਸਾਰੇ ਹੀ ਮਾਤਾ-ਪਿਤਾ ਦੇ ਚਿਹਰਿਆਂ ਦੀ ਖੁਸ਼ੀ ਉਨ੍ਹਾਂ ਦੀ ਸਹਿਮਤੀ ਬਿਆਨ ਕਰ ਰਹੀ ਸੀ। ਮਾਤਾ ਪਿਤਾ ਅਤੇ ਖਿਡਾਰੀਆਂ ਵਿੱਚ ਕੁੱਝ ਪ੍ਰਾਪਤ ਕਰਨ ਦੀ ਆਸ ਦੇਖ ਕੇ ਸੰਸਥਾ ਦੇ ਸਰਪ੍ਰਸਤ ਚੇਅਰਮੈਨ ਸਰਦਾਰ ਸੁਰਜੀਤ ਸਿੰਘ ਸਿੱਧੂ ਨੇ ਇਸ ਜਿੱਤ ਦਾ ਸਿਹਰਾ ਡੀ. ਪੀ. ਈ. ਗੁਰਪ੍ਰੀਤ ਸਿੰਘ , ਡੀ. ਪੀ. ਈ. ਦਲਜੀਤ ਕੌਰ , ਡੀ. ਪੀ. ਈ. ਪਰਮਿੰਦਰ ਕੌਰ , ਡੀ. ਪੀ. ਈ. ਅਮਨਦੀਪ ਸਿੰਘ, ਡੀ. ਪੀ. ਈ. ਰਾਜਵੀਰ ਸਿੰਘ ਅਤੇ ਵਿਦਿਆਥੀਆਂ ਦੀ ਸਖ਼ਤ ਮਿਹਨਤ ਦੇ ਸਿਰ ਕੀਤਾ ਅਤੇ ਵਿਦਿਆਥੀਆਂ ਦਾ ਹੌਂਸਲਾ ਵਧਾਇਆ।