Home » ਵਨ ਡੇ ਸੀਰੀਜ਼ ਦਾ ਫ਼ੈਸਲਾ, ਅੱਜ ਭਿੜਨਗੀਆਂ ਭਾਰਤ ਅਤੇ ਦੱਖਣੀ ਅਫਰੀਕਾ ਦੀਆਂ ਟੀਮਾਂ

ਵਨ ਡੇ ਸੀਰੀਜ਼ ਦਾ ਫ਼ੈਸਲਾ, ਅੱਜ ਭਿੜਨਗੀਆਂ ਭਾਰਤ ਅਤੇ ਦੱਖਣੀ ਅਫਰੀਕਾ ਦੀਆਂ ਟੀਮਾਂ

by Rakha Prabh
88 views

ਵਨ ਡੇ ਸੀਰੀਜ਼ ਦਾ ਫ਼ੈਸਲਾ, ਅੱਜ ਭਿੜਨਗੀਆਂ ਭਾਰਤ ਅਤੇ ਦੱਖਣੀ ਅਫਰੀਕਾ ਦੀਆਂ ਟੀਮਾਂ
ਨਵੀਂ ਦਿੱਲੀ, 11 ਅਕਤੂਬਰ : ਦਿੱਲੀ ’ਚ ਲਗਾਤਾਰ ਹੋ ਰਹੀ ਬਾਰਿਸ਼ ਵਿਚਾਲੇ ਭਾਰਤੀ ਟੀਮ ਮੰਗਲਵਾਰ ਨੂੰ ਦੱਖਣੀ ਅਫਰੀਕਾ ਖ਼ਿਲਾਫ਼ ਆਖ਼ਰੀ ਵਨ ਡੇ ਜਿੱਤਣ ਉਤਰੇਗੀ। ਮੰਗਲਵਾਰ ਨੂੰ ਵੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਪਹਿਲੇ ਮੈਚ ’ਚ ਥੋੜ੍ਹੇ ਫ਼ਰਕ ਨਾਲ ਹਾਰ ਤੋਂ ਬਾਅਦ ਭਾਰਤ ਦੀ ਦੂਜੇ ਦਰਜੇ ਦੀ ਟੀਮ ਨੇ ਦੂਜੇ ਵਨ ਡੇ ’ਚ ਸੱਤ ਵਿਕਟਾਂ ਨਾਲ ਜਿੱਤ ਦਰਜ ਕਰ ਕੇ ਤਿੰਨ ਮੈਚਾਂ ਦੀ ਸੀਰੀਜ਼ 1-1 ਨਾਲ ਬਰਾਬਰ ਕੀਤੀ। ਇਕ ਵਾਰ ਮੁੜ ਭਾਰਤੀ ਪ੍ਰਸ਼ੰਸਕ ਸ਼੍ਰੇਅਸ ਅਈਅਰ ਅਤੇ ਇਸ਼ਾਨ ਕਿਸ਼ਨ ਦੀ ਬਿਹਤਰੀਨ ਬੱਲੇਬਾਜ਼ੀ ਦਾ ਨਮੂਨਾ ਦੇਖਣਾ ਚਾਹੁਣਗੇ।

ਭਾਰਤ ਦੀ ਮੁੱਖ ਟੀਮ ਟੀ-20 ਵਿਸ਼ਵ ਕੱਪ ਦੀਆਂ ਤਿਆਰੀਆਂ ਲਈ ਆਸਟ੍ਰੇਲੀਆ ’ਚ ਹੈ। ਇਸ ਕਾਰਨ ਸ਼ਿਖਰ ਧਵਨ ਦੀ ਕਪਤਾਨੀ ’ਚ ਵਨ ਡੇ ਟੀਮ ਦੱਖਣੀ ਅਫਰੀਕਾ ਦੀ ਮੁੱਖ ਟੀਮ ਖ਼ਿਲਾਫ਼ ਖੇਡ ਰਹੀ ਹੈ। ਦੱਖਣੀ ਅਫਰੀਕੀ ਟੀਮ ਆਸਟ੍ਰੇਲੀਆ ਦੀ ਥਾਂ ਭਾਰਤ ’ਚ ਹੀ ਅਭਿਆਸ ਕਰ ਰਹੀ ਹੈ। ਅਗਲੇ ਸਾਲ ਭਾਰਤ ’ਚ ਹੀ ਵਨ ਡੇ ਵਿਸ਼ਵ ਕੱਪ ਹੋਣਾ ਹੈ ਅਤੇ ਇਸ ਕਾਰਨ ਇਹ ਵਨ ਡੇ ਸੀਰੀਜ਼ ਧਵਨ ਲਈ ਬਹੁਤ ਮਹੱਤਵਪੂਰਨ ਹੈ।

ਧਵਨ ਇਸ ਸਮੇਂ ਸਿਰਫ਼ ਵਨ ਡੇ ਫਾਰਮੈਟ ’ਚ ਹੀ ਭਾਰਤੀ ਟੀਮ ਦਾ ਹਿੱਸਾ ਹਨ ਅਤੇ ਉਹ ਦੌੜਾਂ ਬਣਾਕੇ ਇਸ ਫਾਰਮੈਟ ’ਚ ਬਣੇ ਰਹਿ ਸਕਦੇ ਹਨ। ਇਸ ਕਾਰਨ ਉਨ੍ਹਾਂ ਕੋਲ ਅਗਲੇ ਸਾਲ ਹੋਣ ਵਾਲੇ ਵਨ ਡੇ ਵਿਸ਼ਵ ਕੱਪ ’ਚ ਖੇਡਣ ਦੀ ਸੰਭਾਵਨਾ ਬਣੀ ਰਹੇਗੀ। ਧਵਨ ਸੀਰੀਜ਼ ’ਚ ਹੁਣ ਤਕ ਸਿਰਫ਼ 17 ਦੌੜਾਂ ਬਣਾ ਸਕੇ ਹਨ। ਗਿੱਲ ਸਿਖਰਲੇ ਨੰਬਰ ’ਚ ਮਿਲ ਰਹੇ ਮੌਕਿਆਂ ਦਾ ਪੂਰਾ ਫ਼ਾਇਦਾ ਨਹੀਂ ਉਠਾ ਪਾ ਰਹੇ ਹਨ। ਪਹਿਲੇ ਮੈਚ ’ਚ ਸਸਤੇ ’ਚ ਆਊਟ ਹੋਣ ਤੋਂ ਬਾਅਦ ਦੂਜੇ ਵਨ ਡੇ ’ਚ ਉਹ ਚੰਗੀ ਸ਼ੁਰੂਆਤ ਨੂੰ ਵੱਡੇ ਸਕੋਰ ’ਚ ਨਹੀਂ ਬਦਲ ਸਕੇ।

ਭਾਰਤੀ ਮੱਧਕ੍ਰਮ ਵਿਚ ਅਈਅਰ, ਕਿਸ਼ਨ ਅਤੇ ਸੰਜੂ ਸੈਮਸਨ ਸ਼ਾਮਲ ਹਨ। ਅਈਅਰ ਅਤੇ ਸੈਮਸਨ ਨੇ ਜਿੱਥੇ ਆਪਣੇ ਪ੍ਰਦਰਸ਼ਨ ’ਚ ਨਿਰੰਤਰਤਾ ਦਿਖਾਈ ਹੈ ਉਥੇ ਕਿਸ਼ਨ ਸ਼ਾਨਦਾਰ ਲੈਅ ’ਚ ਦਿਖ ਰਹੇ ਹਨ। ਭਾਰਤੀ ਟੀਮ ਮੈਨੇਜਮੈਂਟ ਜਦ ਵਨ ਡੇ ਵਿਸ਼ਵ ਕੱਪ ਲਈ ਖਿਡਾਰੀਆਂ ਨੂੰ ਅਜ਼ਮਾਅ ਰਹੀ ਹੈ ਤਦ ਇਹ ਤਿੰਨੇ ਆਪਣੀ ਲੈਅ ਕਾਇਮ ਰੱਖਣ ਦੀ ਪੂਰੀ ਕੋਸ਼ਿਸ਼ ਕਰਨਗੇ। ਗੇਂਦਬਾਜ਼ੀ ’ਚ ਮੁਹੰਮਦ ਸਿਰਾਜ ਨੇ ਜ਼ਖ਼ਮੀ ਜਸਪ੍ਰਰੀਤ ਬੁਮਰਾਹ ਦੀ ਥਾਂ ਟੀ-20 ਵਿਸ਼ਵ ਕੱਪ ਲਈ ਟੀਮ ਵਿਚ ਥਾਂ ਬਣਾਉਣ ਦਾ ਮਜ਼ਬੂਤ ਦਾਅਵਾ ਪੇਸ਼ ਕੀਤਾ ਹੈ। ਸਪਿੰਨਰ ਸ਼ਾਹਬਾਜ਼ ਅਹਿਮਦ ਅਤੇ ਰਵੀ ਬਿਸ਼ਨੋਈ ਨੇ ਵੀ ਸ਼ੁਰੂਆਤੀ ਮੈਚ ’ਚ ਚੰਗਾ ਪ੍ਰਦਰਸ਼ਨ ਕੀਤਾ।

ਦਖਣੀ ਅਫਰੀਕਾ ਲਈ ਇਹ ਸੀਰੀਜ਼ ਅਗਲੇ ਸਾਲ ਹੋਣ ਵਾਲੇ ਵਿਸ਼ਵ ਕੱਪ ਦੇ ਨਜ਼ਰੀਏ ਨਾਲ ਕਾਫੀ ਮਹੱਤਵਪੂਰਨ ਹੈ। ਉਹ ਆਈਸੀਸੀ ਕਿ੍ਰਕਟ ਵਿਸ਼ਵ ਕੱਪ ਸੁਪਰ ਲੀਗ ’ਚ ਕੁਝ ਅੰਕ ਆਪਣੇ ਖਾਤੇ ’ਚ ਜੋੜਨ ਦੀ ਪੂਰੀ ਕੋਸ਼ਿਸ਼ ਕਰੇਗਾ। ਦੱਖਣੀ ਅਫਰੀਕਾ ਅਜੇ ਰੈਂਕਿੰਗ ’ਚ 11ਵੇਂ ਨੰਬਰ ’ਤੇ ਹੈ ਅਤੇ ਉਹ 50 ਓਵਰਾਂ ਲਈ ਵਿਸ਼ਵ ਕੱਪ ਲਈ ਸਿੱਧਾ ਕੁਆਲੀਫਾਈ ਕਰਨ ਦੀ ਸਥਿਤੀ ’ਚ ਨਹੀਂ ਦਿਖਾਈ ਦੇ ਰਿਹਾ।

ਕਪਤਾਨ ਤੇਂਬਾ ਬਾਵੁਮਾ ਖ਼ਰਾਬ ਲੈਅ ’ਚ ਚੱਲ ਰਹੇ ਹਨ। ਉਨ੍ਹਾਂ ਨੂੰ ਬਿਮਾਰ ਹੋਣ ਕਾਰਨ ਦੂਜੇ ਵਨ ਡੇ ’ਚ ਆਰਾਮ ਦਿੱਤਾ ਗਿਆ ਸੀ ਅਤੇ ਦੇਖਣਾ ਪਵੇਗਾ ਕਿ ਉਹ ਫ਼ੈਸਲਾਕੁਨ ਮੈਚ ’ਚ ਵਾਪਸੀ ਕਰਦੇ ਹਨ ਜਾਂ ਨਹੀਂ। ਕਾਰਜਕਾਰੀ ਕਪਤਾਨ ਕੇਸ਼ਵ ਮਹਾਰਾਜ ਨੇ ਦੂਜੇ ਵਨ ਡੇ ’ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਗ਼ਲਤ ਫ਼ੈਸਲਾ ਕੀਤਾ ਕਿਉਂਕਿ ਬਾਅਦ ’ਚ ਗੇਂਦਬਾਜ਼ੀ ਕਰਦੇ ਹੋਏ ਤਰੇਲ ਕਾਰਨ ਦੱਖਣੀ ਅਫਰੀਕੀ ਗੇਂਦਬਾਜ਼ਾਂ ਨੂੰ ਕਾਫੀ ਪਰੇਸ਼ਾਨੀ ਹੋਈ ਸੀ। ਇਸ ਦੇ ਬਾਵਜੂਦ ਦੱਖਣੀ ਅਫਰੀਕਾ ਵੀ ਫ਼ੈਸਲਾਕੁਨ ਮੈਚ ’ਚ ਕਿਸੇ ਤਰ੍ਹਾਂ ਦੀ ਕਸਰ ਨਹੀਂ ਛੱਡੇਗਾ। ਉਸ ਵੱਲੋਂ ਬੱਲੇਬਾਜ਼ੀ ’ਚ ਅਜੇ ਤਕ ਕਵਿੰਟਨ ਡਿਕਾਕ, ਏਡੇਨ ਮਾਰਕਰੈਮ ਤੇ ਡੇਵਿਡ ਮਿਲਰ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ।

ਭਾਰਤ : ਸ਼ਿਖਰ ਧਵਨ (ਕਪਤਾਨ), ਸ਼ੁਭਮਨ ਗਿੱਲ, ਰੁਤੂਰਾਜ ਗਾਇਕਵਾੜ, ਇਸ਼ਾਨ ਕਿਸ਼ਨ, ਸ਼੍ਰੇਅਸ ਅਈਅਰ, ਸੰਜੂ ਸੈਮਸਨ, ਸ਼ਾਰਦੁਲ ਠਾਕੁਰ, ਕੁਲਦੀਪ ਯਾਦਵ, ਆਵੇਸ਼ ਖ਼ਾਨ, ਰਵੀ ਬਿਸ਼ਨੋਈ, ਮੁਹੰਮਦ ਸਿਰਾਜ, ਵਾਸ਼ਿੰਗਟਨ ਸੁੰਦਰ, ਮੁਕੇਸ਼ ਕੁਮਾਰ, ਰਜਤ ਪਾਟੀਦਾਰ, ਸ਼ਾਹਬਾਜ਼ ਅਹਿਮਦ ਤੇ ਰਾਹੁਲ ਤਿ੍ਪਾਠੀ।

ਦੱਖਣੀ ਅਫਰੀਕਾ : ਤੇਂਬਾ ਬਾਵੁਮਾ (ਕਪਤਾਨ), ਜੇਨਮਨ ਮਲਾਨ, ਕਵਿੰਟਨ ਡਿਕਾਕ, ਏਡੇਨ ਮਾਕਰੈਮ, ਹੈਨਰਿਕ ਕਲਾਸੇਨ, ਡੇਵਿਡ ਮਿਲਰ, ਵੇਨ ਪਾਰਨੇਲ, ਕੇਸ਼ਵ ਮਹਾਰਾਜ, ਕੈਗਿਸੋ ਰਬਾਦਾ, ਲੁੰਗੀ ਨਗੀਦੀ, ਤਬਰੇਜ਼ ਸ਼ਮਸੀ, ਰੀਜਾ ਹੈਂਡਿ੍ਕਸ, ਮਾਰਕੋ ਜੇਨਸੇਨ, ਐਨਰਿਚ ਨਾਰਤਜੇ ਤੇ ਏਂਦਿਲ ਫੇਲੁਕਵਾਇਓ।

Related Articles

Leave a Comment