Home » ਧਰਤੀ ਪਾਣੀ ਤੇ ਬਾਣੀ ਨੂੰ ਬਚਾਉਣ ਲਈ ਠੋਸ ਉਪਰਾਲੇ ਕੀਤੇ ਜਾਣ : ਸਮਾਜ ਸੇਵੀ ਸ਼ੰਮੀ

ਧਰਤੀ ਪਾਣੀ ਤੇ ਬਾਣੀ ਨੂੰ ਬਚਾਉਣ ਲਈ ਠੋਸ ਉਪਰਾਲੇ ਕੀਤੇ ਜਾਣ : ਸਮਾਜ ਸੇਵੀ ਸ਼ੰਮੀ

by Rakha Prabh
13 views

ਜ਼ੀਰਾ ਫਿਰੋਜ਼ਪੁਰ 12 ਜੂਨ ( ਗੁਰਪ੍ਰੀਤ ਸਿੰਘ ਸਿੱਧੂ ) ਜੂਨ ਮਹੀਨੇ ਦੇ ਪਹਿਲੇ ਸਪਤਾਹਿਕ ਵਾਤਾਵਰਨ ਦੀ ਸੰਭਾਲ ਲਈ ਵਿਸ਼ਵ ਪੱਧਰ ਤੇ ਵਿਸ਼ਵ ਵਾਤਾਵਰਣ ਦਿਵਸ ਭਾਰਤ ਵਿਚ ਦੇਸ਼ ਪੱਧਰ ਤੇ ਮਨਾਇਆ ਜਾਂਦਾ ਹੈ ਅਤੇ ਵਾਤਾਵਰਨ ਪ੍ਰੇਮੀ ਜ਼ੋਸੋ ਖਰੋਸ਼ ਨਾਲ ਪੌਦੇ ਲਗਾ ਕੇ ਆਪਣੇ ਫ਼ਰਜ਼ਾਂ ਦੀ ਪੂਰਤੀ ਕਰਦੇ ਹਨ ਜੋ ਸ਼ਲਾਘਾ ਯੋਗ ਉਪਰਾਲੇ ਹਨ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਉਘੇ ਸਮਾਜ ਸੇਵੀ ਅਤੇ ਉਦਯੋਗਪਤੀ ਸ਼ੰਮੀ ਜੈਨ ਪ੍ਰਧਾਨ ਸ਼ੈਲਰ ਐਸੋਸੀਏਸ਼ਨ ਜ਼ੀਰਾ ਨੇ ਰਾਖਾ ਪ੍ਰਭ ਅਖਬਾਰ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕੀਤਾ। ਸਮਾਜ ਸੇਵੀ ਸ਼ੰਮੀ ਜੈਨ ਨੇ ਕਿਹਾ ਕਿ ਪੰਜਾਬ ਦੇ ਵਿਚ ਜੋ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ ਹੋ ਜਾਂਦੀ ਹੈ ਉਹ ਸ਼ਲਾਘਾਯੋਗ ਹੈ, ਜੇਕਰ ਕਿਤੇ ਇਸ ਦੀ ਪੂਰੀ ਸਾਂਭ-ਸੰਭਾਲ ਹੋ ਜਾਵੇ ਤਾਂ ਪੰਜਾਬ ਹਰਿਆਵਲ ਸੂਬੇ ਵਜੋਂ ਵਿਕਸਤ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਗੁਰੂਆਂ ਪੀਰਾਂ ਅਤੇ ਪੰਜ ਦਰਿਆਵਾਂ ਦੀ ਧਰਤੀ ਹੈ ਪਰ ਅੱਜ ਦਾ ਇਨਸਾਨ ਆਪਣੇ ਨਿੱਜੀ ਹਿੱਤਾਂ ਲਈ ਧਰਤੀ, ਪਾਣੀ ਅਤੇ ਹਵਾ ਨੂੰ ਲਗਾਤਾਰ ਨਸ਼ਟ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਸਦਾ ਕਾਰਨ ਅੱਜ ਪੰਜਾਬ ਦੇ ਲੋਕ ਭਿਆਨਕ ਬਿਮਾਰੀਆਂ ਦੀ ਗ੍ਰਿਫ਼ਤ ਵਿੱਚ ਹਨ, ਉੱਥੇ ਔਸਤਨ ਮਨੁੱਖ ਦੀ ਉਮਰ ਲਗਾਤਾਰ ਘੱਟ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਕਿ ਇਕਜੁੱਟ ਹੋ ਕੇ ਧਰਤੀ, ਪਾਣੀ ਅਤੇ ਬਾਣੀ ਨੂੰ ਬਚਾਉਣ ਲਈ ਸਾਰਥਿਕ ਉਪਰਾਲੇ ਕਰਨੇ ਚਾਹੀਦੇ ਹਨ।

You Might Be Interested In

Related Articles

Leave a Comment