ਅੰਮ੍ਰਿਤਸਰ ( ਰਣਜੀਤ ਸਿੰਘ ਮਸੌਣ )
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਪਿੰਡ ਬਰਾੜ ਵਿਖੇ ਆਮ ਲੋਕਾਂ ਨੂੰ ਘੱਟ ਰੇਟ ਤੇ ਸਸਤੀਆਂ ਮੈਡੀਕਲ ਸਹੂਲਤਾਂ ਦੇਣ ਲਈ ਡਾ.ਗੁਰਜੰਟ ਸਿੰਘ ਵੱਲੋਂ ਨਵਾਂ ਕਲੀਨਿਕ ਖੋਲਿਆਂ ਗਿਆ। ਡਾ. ਗੁਰਜੰਟ ਸਿੰਘ ਬਰਾੜ ਦੀ ਨਵੀਂ ਬਣੀ ਕਲੀਨਿਕ ਦਾ ਫੀਤਾ ਕੱਟਕੇ ਰਸਮੀ ਉਦਘਾਟਨ ਮੈਡੀਕਲ ਪਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ, ਜਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਡਾ. ਅਰਜਿੰਦਰ ਸਿੰਘ ਕੋਹਾਲੀ ਵੱਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਮੀਤ ਪ੍ਰਧਾਨ ਡਾ. ਸਤਪਿੰਦਰ ਸਿੰਘ, ਸਲਾਹਕਾਰ ਡਾ. ਗੁਰਪ੍ਰੀਤ ਸਿੰਘ, ਐਗਜੈਕਟਿਵ ਕਮੇਟੀ ਦੇ ਮੈਂਬਰ ਡਾ. ਪਰਗਟ ਸਿੰਘ ਚਵਿੰਡਾ, ਡਾ. ਜਸਬੀਰ ਸਿੰਘ ਖਿਆਲਾ, ਡਾ.ਗੁਰਪ੍ਤਾਪ ਸਿੰਘ ਕੱਕੜ ਤੇ ਡਾ. ਦਲਜੀਤ ਸਿੰਘ ਕੌਲੋਵਾਲ ਆਦਿ ਮੈਂਬਰ ਹਾਜ਼ਰ ਸਨ।