Home » ਕਬੱਡੀ ਮੁਕਾਬਲੇ ਦੌਰਾਨ ਹੋਈ ਗੋਲੀਬਾਰੀ, ਦੋ ਜ਼ਖ਼ਮੀ

ਕਬੱਡੀ ਮੁਕਾਬਲੇ ਦੌਰਾਨ ਹੋਈ ਗੋਲੀਬਾਰੀ, ਦੋ ਜ਼ਖ਼ਮੀ

by Rakha Prabh
84 views
ਬਠਿੰਡਾ, 31 ਮਾਰਚ, (ਯੂ.ਐਨ.ਆਈ.)- ਬੁੱਧਵਾਰ ਦੇਰ ਸਾਮ  ਜ਼ਿਲ੍ਹੇ ਦੇ  ਪਿੰਡ ਕੋਠਾ ਗੁਰੂ ਵਿੱਚ ਇੱਕ ਰੋਜਾ ਕਬੱਡੀ ਮੁਕਾਬਲਾ ਕਰਵਾਇਆ ਗਿਆ। ਇਸ ਦੌਰਾਨ  ਕੁਝ ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ।  ਘਟਨਾ ਵਿੱਚ ਦੋ ਨੌਜਵਾਨ ਜਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਭਗਤਾ ਭਾਈਕਾ ਵਿਖੇ ਦਾਖਲ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਕੋਠਾ ਵਿਖੇ ਕਬੱਡੀ ਮੁਕਾਬਲੇ ਕਰਵਾਏ ਜਾ ਰਹੇ ਸਨ। ਟੂਰਨਾਮੈਂਟ ਵਿੱਚ  ਇਕ ਖਿਡਾਰੀ ਦੇ ਭਾਰ ਨੂੰ ਲੈ ਕੇ ਖਿਡਾਰੀਆਂ ਅਤੇ ਟੂਰਨਾਮੈਂਟ ਦੇ ਪ੍ਰਬੰਧਕਾਂ ਵਿਚਾਲੇ ਝਗੜਾ ਹੋ ਗਿਆ। ਕੁਝ ਨੌਜਵਾਨਾਂ ਨੇ ਟੂਰਨਾਮੈਂਟ ਵਾਲੀ ਥਾਂ ‘ਤੇ ਪਹੁੰਚ ਕੇ ਗੋਲੀਆਂ ਚਲਾ ਦਿੱਤੀਆਂ। ਗੋਲੀਬਾਰੀ ‘ਚ 12 ਬੋਰ ਦੀ ਰਾਈਫਲ ਅਤੇ ਪਿਸਤੌਲ ਦੀ ਵਰਤੋਂ ਕੀਤੀ ਗਈ। ਗੋਲੀਬਾਰੀ ਕਾਰਨ ਟੂਰਨਾਮੈਂਟ ਦੌਰਾਨ ਇਕੱਠੇ ਹੋਏ ਖੇਡ ਪ੍ਰੇਮੀਆਂ ਵਿੱਚ ਭਗਦੜ ਮੱਚ ਗਈ। ਇਸ ਦੌਰਾਨ ਟੂਰਨਾਮੈਂਟ ਦੌਰਾਨ ਭੀੜ ਵੱਲੋਂ ਗੋਲੀ ਚਲਾਉਣ ਦੇ ਦੋਸ ਹੇਠ ਦੋ ਨੌਜਵਾਨਾਂ ਨੂੰ ਘੇਰ ਕੇ ਕੁੱਟਮਾਰ ਕਰਕੇ ਜਖਮੀ ਕਰ ਦਿੱਤਾ ਗਿਆ। ਜਾਣਕਾਰੀ ਮਿਲਦਿਆਂ ਹੀ ਪੁਲਿਸ ਮੌਕੇ ਉਤੇ ਪੁੱਜ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Articles

Leave a Comment