ਗੁਰਦਾਸਪੁਰ/ਧਾਰੀਵਾਲ, 18 ਅਪ੍ਰੈਲ (ਜਗਰੂਪ ਸਿੰਘ ਕਲੇਰ)
-ਆਮ ਆਦਮੀ ਪਾਰਟੀ ਦੇ ਵਫਾਦਾਰ ਸਿਪਾਹੀ ਸਿਮਰਨਜੀਤ ਸਿੰਘ ਸਾਬੀ ਬੜੋਏ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਤੋਂ ਹਰ ਵਰਗ ਖੁਸ਼ ਅਤੇ ਸੰਤੁਸ਼ਟ ਹੈ ਜਿਸ ਕਰਕੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਸਮੇਤ 13 ਲੋਕ ਸਭਾ ਹਲਕਿਆਂ ਤੋਂ ਆਪ ਦੇ ਉਮੀਦਵਾਰ ਸ਼ਾਨਦਾਰ ਜਿੱਤ ਦਰਜ ਕਰਕੇ ਇਤਿਹਾਸ ਕਾਇਮ ਕਰਨਗੇ। ਸੀਨੀਅਰ ਸਰਗਰਮ ਆਪ ਆਗੂ ਅਤੇ ਸਿਮਰਨਜੀਤ ਸਿੰਘ ਸਾਬੀ ਨੇ ਇਹ ਪ੍ਰਗਟਾਵਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰ ਅੰਦੇਸ਼ੀ ਸੋਚ ਸਦਕਾ ਪਾਰਟੀ ਦੁਆਰਾ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਲੋਕ ਭਲਾਈ ਸਕੀਮਾਂ ਹਰੇਕ ਵਰਗ ਤੱਕ ਬਿਨਾਂ ਕਿਸੇ ਭੇਦਭਾਵ ਪਹੁੰਚ ਰਹੀਆਂ ਹਨ ਜਿਸ ਕਰਕੇ ਆਮ ਆਦਮੀ ਪਾਰਟੀ ਲੋਕਾਂ ਦੀ ਆਪਣੀ ਪਾਰਟੀ ਬਣ ਚੁੱਕੀ ਹੈ। ਉਹਨਾਂ ਨੇ ਕਿਹਾ ਕਿ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਕਾਰਨ ਹੀ ਲੋਕ ਸਭਾ ਚੋਣਾਂ ਵਿੱਚ ਪਾਰਟੀ ਸ਼ਾਨਦਾਰ ਜਿੱਤਾਂ ਦਰਜ ਕਰੇਗੀ ਅਤੇ ਵਿਰੋਧੀਆਂ ਦੇ ਭੁਲੇਖੇ ਦੂਰ ਕਰੇਗੀ।
ਸਿਮਰਨਜੀਤ ਸਿੰਘ ਸਾ