ਹੁਸ਼ਿਆਰਪੁਰ 27 ਅਗਸਤ ( ਤਰਸੇਮ ਦੀਵਾਨਾ ) ਇੰਸਪੈਕਟਰ ਸਤੀਸ਼ ਕੁਮਾਰ ਨੇ ਥਾਣਾ ਸਦਰ ਹੁਸ਼ਿਆਰਪੁਰ ਦਾ ਚਾਰਜ ਸੰਭਾਲ ਲਿਆ ਹੈ ਇੰਸਪੈਕਟਰ ਸਤੀਸ਼ ਕੁਮਾਰ ਇੱਥੇ ਨਵਾਸ਼ਹਿਰ ਤੋਂ ਬਦਲ ਕੇ ਆਏ ਹਨ। ਉਹਨਾ ਕੁਝ ਚੌਣਵੇ ਪੱਤਰਕਾਰਾ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਇਲਾਕੇ ਵਿਚੋਂ ਨਸ਼ੇ ਦਾ ਖਾਤਮਾ ਕਰਨਾ ਤੇ ਅਮਨ ਸ਼ਾਂਤੀ ਬਣਾਈ ਰੱਖਣਾ ਮੇਰੀ ਪਹਿਲ ਹੋਵੇਗੀ। ਉਹਨਾਂ ਆਮ ਜਨਤਾ ਨੂੰ ਵੀ ਅਪੀਲ ਕੀਤੀ ਕਿ ਲੋਕ ਨਸ਼ਾ ਤਸਕਰਾਂ ਤੇ ਸਮਾਜ ਵਿਰੋਧੀ ਗਤੀਵਿਧਿਆਂ ਕਰਨ ਵਾਲਿਆ ਦੀ ਸੂਚਨਾ ਸਹੀ ਸਮੇ ਤੇ ਜਰੂਰ ਦੇਣ । ਉਹਨਾ ਕਿਹਾ ਕਿ ਸੂਚਨਾ ਦੇਣ ਵਾਲੇ ਦਾ ਨਾਂ ਅਤੇ ਪਤਾ ਗੁਪਤ ਰੱਖਿਆ ਜਾਵੇਗਾ। ਉਹਨਾ ਇਹ ਵੀ ਅਪੀਲ ਕੀਤੀ ਕਿ ਵਾਹਨ ਚਾਲਕ ਆਪਣੀਆ ਗੱਡੀਆਂ ਦੇ ਸਾਰੇ ਕਾਗਜਾਤ ਪੂਰੇ ਰੱਖਣ, ਟਰੈਫਿਕ ਨਿਯਮਾਂ ਦੀ ਉਲੰਘਣਾ ਨਾ ਕਰਨ ਉਹਨਾ ਕਿਹਾ ਕਿ ਟ੍ਰੈਫਿਕ ਨਿਯਮਾ ਦੀ ਉਘੰਲਣਾ ਕਰਨ ਵਾਲਿਆ ਦੇ ਚਲਾਨ ਕੱਟੇ ਜਾਣਗੇ। ਉਹਨਾ ਕਿਹਾ ਕਿ ਕੋਈ ਵੀ ਪੀੜਤ ਵਿਅਕਤੀ ਬੇਝਿਜਕ ਹੋ ਕਿ ਮੈਨੂੰ ਮਿਲ ਸਕਦਾ ਹੈ ।