ਜ਼ੀਰਾ ਫਿਰੋਜ਼ਪੁਰ 24 ਫਰਵਰੀ ( ਗੁਰਪ੍ਰੀਤ ਸਿੰਘ ਸਿੱਧੂ )ਸ੍ਰੀ ਗੁਰੂ ਰਵਿਦਾਸ ਜੀ ਦੇ 669ਵੇਂ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਸ੍ਰੀ ਗੁਰੂ ਰਵਿਦਾਸ ਸਭਾ ਜ਼ੀਰਾ ਦੇ ਉਪਰਾਲੇ ਸਦਕਾ ਅਤੇ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਜ਼ੀਰਾ ਵਿਖੇ ਪਾਏ ਗਏ। ਇਸ ਦੌਰਾਨ ਰਾਗੀ ਕਵੀਸ਼ਰੀ ਅਤੇ ਢਾਡੀ ਜਥਿਆਂ ਵੱਲੋਂ ਇਲਾਹੀ ਬਾਣੀ ਅਤੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ਫਲਸਫ਼ੇ ਤੇ ਚਾਨਣਾ ਪਾਇਆ। ਇਸ ਮੌਕੇ ਆਈਆਂ ਸੰਗਤਾਂ ਦਾ ਸ੍ਰੀ ਗੁਰੂ ਰਵਿਦਾਸ ਸਭਾ ਜ਼ੀਰਾ ਦੇ ਪ੍ਰਧਾਨ ਹਰੀ ਦਾਸ ਚੋਹਾਨ ਨੇ ਵਧਾਈਆਂ ਦਿੱਤੀਆਂ ਅਤੇ ਧੰਨਵਾਦ ਕੀਤਾ। ਇਸ ਮੌਕੇ ਸੰਗਤਾਂ ਵਿੱਚ ਡੀਐਸਪੀ ਰਾਮ ਸਿੰਘ, ਹਰੀਦਾਸ ਚੌਹਾਨ,ਜੇਈ ਦਿਲਬੀਰ ਸਿੰਘ, ਅਮਰੀਕ ਸਿੰਘ ਅਹੂਜਾ, ਧਰਮਿੰਦਰ ਸਿੰਘ ਕੌਰੀ, ਗੁਰਸੇਵਕ ਸਿੰਘ ਮੱਟੂ, ਕਾਨੂੰਨਗੋ ਗੁਰਦੀਪ ਸਿੰਘ, ਸੁਖਵਿੰਦਰ ਸਿੰਘ ਚੌਹਾਨ , ਦਿਲਬਾਗ ਸਿੰਘ ਪ੍ਰਧਾਨ ਪੈਡੂ ਮਜ਼ਦੂਰ ਯੂਨੀਅਨ ਆਦਿ ਤੋਂ ਇਲਾਵਾਂ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ। ਇਸ ਮੌਕੇ ਆਈਆਂ ਸੰਗਤਾਂ ਲਈ ਅਤੁੱਟ ਲੰਗਰ ਵਰਤਾਰੇ ਗਏ।