ਫਿਰੋਜ਼ਪੁਰ 28 ਜੁਲਾਈ ( ਗੁਰਪ੍ਰੀਤ ਸਿੰਘ ਸਿੱਧੂ)
ਪ ਸ ਸ ਫ ਪੰਜਾਬ ਦੀ ਫੈਡਰਲ ਕੌਂਸਲ ਮੀਟਿੰਗ ਦੇ ਫੈਸਲੇ ਅਨੁਸਾਰ ਜੁਲਾਈ ਤੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਜਾਇਜ ਅਤੇ ਹੱਕੀ ਮੰਗਾਂ ਨੂੰ ਪੂਰਾ ਕਰਵਾਉਣ ਲਈ ਬਲਾਕ/ ਤਹਿਸੀਲ ਪੱਧਰੀ ਅਤੇ ਜਿਲ੍ਹਾ ਪੱਧਰੀ ਰੈਲੀਆ ਕੀਤੀਆਂ ਜਾਣਗੀਆਂ ਇਸੇ ਪ੍ਰੋਗਰਾਮ ਦੀ ਲੜੀ ਤਹਿਤ ਅੱਜ ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸ਼ਨ ਜ਼ਿਲਾ ਇਕਾਈ ਫਿਰੋਜ਼ਪੁਰ ਦੀ ਅਹਿਮ ਮੀਟਿੰਗ ਗੁਰਦੇਵ ਸਿੰਘ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਰੇਲਵੇ ਮੁਲਾਜ਼ਮ ਯੂਨੀਅਨ ਦਫਤਰ ਫਿਰੋਜ਼ਪੁਰ ਵਿਖੇ ਹੋਈ। ਮੀਟਿੰਗ ਵਿੱਚ ਪ ਸ ਸ ਫ ਦੇ ਜ਼ਿਲ੍ਹਾ ਜਨਰਲ ਸਕੱਤਰ ਇੰਜ਼ ਜਗਦੀਪ ਸਿੰਘ ਮਾਂਗਟ, ਸੀਨੀਅਰ ਮੀਤ ਪ੍ਰਧਾਨ ਰਜੀਵ ਹਾਂਡਾ, ਦਰਸ਼ਨ ਸਿੰਘ ਭੁੱਲਰ ਗੁਰੂ ਹਰਸਾਏ, ਕੌਰ ਸਿੰਘ ਜੀਰਾ, ਨਿਸ਼ਾਨ ਸਿੰਘ ਸ਼ਹਿਜ਼ਾਦੀ , ਗੁਰਮੀਤ ਸਿੰਘ ਪ੍ਰੈਸ ਸਕੱਤਰ ਆਦਿ ਵਿਸ਼ੇਸ਼ ਤੌਰ ਤੇ ਪਹੁੰਚੇ। ਮੀਟਿੰਗ ਦੀ ਸ਼ੁਰੂਆਤ ਦੌਰਾਨ ਬੀਤੇ ਦਿਨੀ ਅਕਾਲ ਚਲਾਣਾ ਕਰ ਗਏ ਮੁਲਾਜ਼ਮ ਆਗੂ ਰਣਬੀਰ ਸਿੰਘ ਢਿੱਲੋ , ਨਰੇਸ਼ ਖੰਨਾ ਅਤੇ ਯੂਪੀ ਐਸਸੀ ਕਰੋਲ ਬਾਗ ਦਿੱਲੀ ਵਿਖੇ ਹੋਏ ਹਾਦਸਾ ਗ੍ਰਸਤ ਵਿਦਿਆਰਥੀਆਂ ਨੂੰ ਦੋ ਮਿੰਟ ਮੌਨ ਧਾਰ ਕੇ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ । ਇਸ ਦੌਰਾਨ ਬਲਾਕ ਤਹਿਸੀਲ ਅਤੇ ਜ਼ਿਲ੍ਹਾ ਪੱਧਰੀ ਰੈਲੀਆਂ ਮਿਤੀਆਂ ਦਾ ਐਲਾਨ ਕਰਦਿਆਂ ਗੁਰੂ ਹਰਸਾਏ ਵਿਖੇ ਬਲਾਕ ਪੱਧਰੀ ਰੈਲੀ 6 ਅਗਸਤ , ਬਲਾਕ ਫਿਰੋਜ਼ਪੁਰ 17 ਅਗਸਤ , ਬਲਾਕ ਘੱਲ ਖੁਰਦ 6 ਸਤੰਬਰ, ਬਲਾਕ ਜ਼ੀਰਾ18 ਸਤੰਬਰ ਅਤੇ ਫਿਰੋਜ਼ਪੁਰ ਵਿਖੇ 27 ਸਤੰਬਰ ਨੂੰ 2 ਵਜੇ ਜ਼ਿਲ੍ਹਾ ਪੱਧਰੀ ਰੋਸ ਰੈਲੀ ਡੀਸੀ ਦਫ਼ਤਰ ਅੱਗੇ ਕੀਤੀ ਜਾਵੇਗੀ। ਇਸ ਮੌਕੇ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਵਾਅਦਾ ਕਰਕੇ ਮੁਕਰ ਰਹੀ ਹੈ ਅਤੇ ਟਾਲ ਮਟੋਲ ਦੀ ਨੀਤੀ ਅਪਣਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਮੰਗਾਂ ਜਲਦੀ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਸੰਘਰਸ਼ ਤਿੱਖਾ ਕਰਾਂਗੇ। ਇਸ ਮੌਕੇ ਮੀਟਿੰਗ ਵਿੱਚ ਮਹਿੰਦਰ ਸਿੰਘ ਧਾਲੀਵਾਲ ਸੂਬਾ ਪ੍ਰਧਾਨ ਪੈਨਸ਼ਨਰ ਐਸੋਸੀਏਸ਼ਨ ਮਹੀਨੇ, ਗੁਰਪ੍ਰੀਤ ਸਿੰਘ, ਜੋਗਿੰਦਰ ਸਿੰਘ ਕੰਡਿਆਲ ਗੌਰਮਿੰਟ ਟੀਚਰਜ਼ ਯੂਨੀਅਨ , ਅਮਰਜੀਤ ਸਿੰਘ, ਜਸਵਿੰਦਰ ਸਿੰਘ ਜੰਗਲਾਤ ਵਰਕਰ ਯੂਨੀਅਨ , ਸੁਲੱਖਣ ਸਿੰਘ ਪੀਡਬਲੂਡੀ ਫੀਲਡ ਵਰਕਸ਼ਾਪ ਵਰਕਰ ਯੂਨੀਅਨ , ਬਲਵੀਰ ਸਿੰਘ ਸਮਾਧ ਹੁਸੈਨੀਵਾਲਾ ਮੁਲਾਜ਼ਮ ਯੂਨੀਅਨ , ਰਾਮਪਾਲ ਮਿਊਨਸੀਪਲ ਮੁਲਾਜ਼ਮ ਯੂਨੀਅਨ,, ਰਮੇਸ਼ ਕੁਮਾਰ ਫਾਇਰ ਬ੍ਰਿਗੇਡ ਆਦਿ ਹਾਜ਼ਰ ਸਨ।