Home » ਸਿਡਾਨਾ ਇੰਸਟੀਚਿਊਟ ਆਫ਼ ਐਜੂਕੇਸ਼ਨ ਖਿਆਲਾ ਖੁਰਦ ਵਿਖੇ ਬੀ.ਐਡ ਦੇ ਦਾਖਲੇ ਸਬੰਧੀ ਹੈਲਪ ਡੈਸਕ ਸਥਾਪਿਤ

ਸਿਡਾਨਾ ਇੰਸਟੀਚਿਊਟ ਆਫ਼ ਐਜੂਕੇਸ਼ਨ ਖਿਆਲਾ ਖੁਰਦ ਵਿਖੇ ਬੀ.ਐਡ ਦੇ ਦਾਖਲੇ ਸਬੰਧੀ ਹੈਲਪ ਡੈਸਕ ਸਥਾਪਿਤ

by Rakha Prabh
42 views

ਅੰਮ੍ਰਿਤਸਰ, 23 ਜੂਨ ( ਰਣਜੀਤ ਸਿੰਘ ਮਸੌਣ ) ਸਿਡਾਨਾ ਇੰਸਟੀਚਿਊਟ ਆਫ਼ ਐਜੂਕੇਸ਼ਨ ਖਿਆਲਾ ਖੁਰਦ ਵੱਲੋਂ ਅੱਜ ਵਿਦਿਆਰਥੀਆਂ ਦੇ ਸਿੱਖਿਆ ਦੇ ਮਾਰਗ ਨੂੰ ਅੱਗੇ ਵੱਲ ਤੋਰਦਿਆਂ ਹੋਇਆਂ ਦਾਖਲੇ ਸੰਬੰਧਿਤ ਹੈਲਪ ਡੈਸਕ ਸਥਾਪਿਤ ਕੀਤਾ ਗਿਆ। ਜਿੱਥੇ ਇਸ ਕਾਲਜ ਨੇ ਪਿਛਲੇ 10 ਸਾਲਾਂ ਵਿੱਚ ਸਮਾਜ ਨੂੰ ਵਧੀਆ ਅਧਿਆਪਕ ਦਿੱਤੇ ਹਨ, ਉਸਦੇ ਨਾਲ-ਨਾਲ ਆਪਣੇ ਵਿਦਿਆਰਥੀਆਂ ਨੂੰ ਹੀ ਆਪਣੀ ਸੰਸਥਾ ਵਿੱਚ ਭਰਤੀ ਕਰਕੇ ਰੋਜ਼ਗਾਰ ਵਿੱਚ ਵਾਧਾ ਕੀਤਾ ਹੈ। ਹਰ ਸਾਲ ਕਾਲਜ ਦਾ ਨਤੀਜਾ ਸੌ ਪ੍ਰਤੀਸ਼ਤ ਰਹਿੰਦਾ ਹੈ। ਸਿਡਾਨਾ ਇੰਸਟੀਚਿਊਟ ਆਫ਼ ਐਜੂਕੇਸ਼ਨ ਵਿਖੇ ਬੀ.ਐਡ ਸੈਸ਼ਨ 2023-25 ਦੇ ਦਾਖਲੇ ਲਈ ਅਪਲਾਈ ਕਰਨ ਲਈ ਹੈਲਪ ਡੈਸਕ ਸਥਾਪਿਤ ਕੀਤਾ ਗਿਆ ਹੈ। ਇਸ ਸਬੰਧੀ ਸੰਸਥਾ ਦੇ ਪ੍ਰਿੰਸੀਪਲ ਡਾ. ਜੀਵਨ ਜੋਤੀ ਸਿਡਾਨਾ ਨੇ ਦੱਸਿਆ ਕਿ ਬੀ.ਐਡ ਦੇ ਦਾਖਲੇ ਲਈ ਆਨਲਾਈਨ ਰਜਿਸਟ੍ਰੇਸ਼ਨ ਮਿਤੀ 9/6/2023 ਸ਼ੁਰੂ ਹੋ ਗਈਆਂ ਹਨ ਅਤੇ ਰਜਿਸਟਰੇਸ਼ਨ ਕਰਨ ਦੀ ਆਖਰੀ ਮਿਤੀ 14/7/2023 ਹੈ। ਜਿਹੜੇ ਵਿਦਿਆਰਥੀਆਂ ਨੇ ਗ੍ਰੈਜੂਏਸ਼ਨ ਕਿਸੇ ਵੀ ਵਿਸ਼ੇ ਵਿੱਚ ਜਨਰਲ ਕੈਟਾਗਰੀ 50% ਅਤੇ ਐੱਸ.ਸੀ ਕੈਟਾਗਰੀ 45% ਨਾਲ ਪਾਸ ਕੀਤੀ ਹੋਵੇ ਉਹ ਵਿਦਿਆਰਥੀ ਆਪਣੀ ਆਨਲਾਈਨ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਸਿਡਾਨਾ ਇੰਸਟੀਚਿਊਟ ਆਫ ਐਜੂਕੇਸ਼ਨ ‘ਚ ਰਜਿਸਟਰੇਸ਼ਨ ਕਰਵਾਉਣ ਲਈ ਲੋਕ ਆਨਲਾਈਨ ਸੇਵਾਵਾਂ ਦਾ ਵੀ ਲਾਭ ਲੈ ਸਕਦੇ ਹਨ ।

Related Articles

Leave a Comment