Home » ਮੀਨੀਆ ਵਿਖੇ ਭਾਕਿਯੂ ਏਕਤਾ ਅਜਾਦ ਦੀ ਅਹਿਮ ਮੀਟਿੰਗ ਹੋਈ। ਸਰਕਾਰ ਪਰਾਲੀ ਨੂੰ ਖ਼ਤਮ ਕਰਨ ਇਸ਼ਤਿਹਾਰ ਬਾਜ਼ੀ ਕਰਕੇ ਪੈਸੇ ਨਾ ਉਜਾੜੇ ਕਿਸਾਨਾਂ ਕਰਨਗੇ ਹੱਲ

ਮੀਨੀਆ ਵਿਖੇ ਭਾਕਿਯੂ ਏਕਤਾ ਅਜਾਦ ਦੀ ਅਹਿਮ ਮੀਟਿੰਗ ਹੋਈ। ਸਰਕਾਰ ਪਰਾਲੀ ਨੂੰ ਖ਼ਤਮ ਕਰਨ ਇਸ਼ਤਿਹਾਰ ਬਾਜ਼ੀ ਕਰਕੇ ਪੈਸੇ ਨਾ ਉਜਾੜੇ ਕਿਸਾਨਾਂ ਕਰਨਗੇ ਹੱਲ

by Rakha Prabh
38 views

ਕਿਸਾਨ ਆਗੂ ਮੋਗਾ/ ਬਾਘਾਪੁਰਾਣਾ 20 ਅਕਤੂਬਰ (ਅਜੀਤ ਸਿੰਘ/ ਲਵਪ੍ਰੀਤ ਸਿੰਘ ਸਿੱਧੂ)

ਭਾਰਤੀ ਕਿਸਾਨ ਯੂਨੀਅਨ ਏਕਤਾ (ਆਜ਼ਾਦ) ਦੀ ਅਹਿਮ ਮੀਟਿੰਗ ਧਰਮਸ਼ਾਲਾ ਪਿੰਡ ਮੀਨੀਆ ਮੋਗਾ ਵਿਖੇ ਇਕਾਈ ਪ੍ਰਧਾਨ ਗੁਰਦੀਪ ਸਿੰਘ ਦੀ ਅਗਵਾਈ ਵਿੱਚ ਹੋਈ। ਮੀਟਿੰਗ ਦੌਰਾਨ ਜ਼ਿਲ੍ਹਾ ਆਗੂ ਲਖਵੀਰ ਸਿੰਘ ਦੌਧਰ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੇਸ਼ ਦੀ ਰੀੜ੍ਹ ਦੀ ਹੱਡੀ ਕਿਸਾਨ ਜਮਾਤ ਦੀਆਂ ਮੰਗਾਂ ਨੂੰ ਉੱਕਾ ਹੀ ਤਵੱਜੋ ਨਹੀਂ ਦੇ ਰਹੀ। ਉਨ੍ਹਾਂ ਕਿਹਾ ਕਿ ਹੜ੍ਹ ਪੀੜਤ ਅਤੇ ਫ਼ਸਲ ਖ਼ਰਾਬੇ ਦਾ ਮੁਆਵਜ਼ਾ, ਪ੍ਰੀਪੇਡ ਬਿਜਲੀ ਮੀਟਰ ਸਮੇਤ ਪਰਾਲੀ ਦੇ ਮਸਲੇ ਤੇ ਸਰਕਾਰ ਗ਼ੈਰ ਜਿੰਮੇਵਾਰਾਨਾ ਰੋਲ਼ ਨਿਭਾਅ ਰਹੀ ਹੈ। ਜਿਲ੍ਹਾ ਆਗੂ ਗੁਰਭਿੰਦਰ ਸਿੰਘ ਕੋਕਰੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ
ਕਿਸਾਨਾਂ ਦੀ ਮੰਗ ਅਨੁਸਾਰ ਦੋ ਸੌ ਰੁਪਏ (ਪ੍ਰਤੀ ਕੁਇੰਟਲ) ਬੋਨਸ ਅਤੇ ਘੱਟੋ ਘੱਟ ਪੰਜ ਹਜਾਰ ਰੁਪਏ (ਪ੍ਰਤੀ ਏਕੜ) ਪਰਾਲੀ ਸੰਭਾਲਣ ਦਾ ਸਰਕਾਰ ਖ਼ਰਚਾ ਦੇਣ ਦਾ ਐਲਾਨ ਕਰੇ ਤਾ ਜੋ ਇੱਕ ਵੀ ਕਿਸਾਨ ਇੱਕ ਮਰਲਾ ਵੀ ਪਰਾਲੀ ਨਹੀਂ ਸਾੜੇਗਾ ਅਤੇ ਖੁਦ ਪਰਾਲੀ ਦਾ ਕਿਸਾਨ ਆਪ ਹੀ ਹੱਲ ਕਰਨਗੇ। ਉਨ੍ਹਾਂ ਕਿਹਾ ਕਿ ਕਰੋੜਾਂ ਦੇ ਬਜਟ ਪਰਾਲੀ ਦੇ ਨਾਂ ਤੇ ਵਿਅਰਥ ਕੰਪਨੀਆਂ ਅਤੇ ਮਸ਼ੀਨਰੀ ਕਾਰਪੋਰੇਸ਼ਨਾਂ ਨੂੰ ਲੁਟਾਏ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਪਰਾਲੀ ਸਾੜਨ ਦੇ ਜੁਰਮ ਹੇਠ ਕਿਸੇ ਕਿਸਾਨ ਤੇ ਕੋਈ ਕਾਰਵਾਈ ਹੁੰਦੀ ਹੈ ਜਾਂ ਜ਼ੁਰਮਾਨਾ ਵਸੂਲਿਆ ਜਾਂਦਾ ਹੈ ਤਾਂ ਇਸ ਤੇ ਜੱਥੇਬੰਦੀ ਸ਼ੰਘਰਸ਼ ਵਿੱਢੇਗੀ।
ਇਸ ਮੌਕੇ ਅਵਤਾਰ ਸਿੰਘ, ਜੀਤ ਸਿੰਘ , ਪ੍ਰੀਤਮ ਸਿੰਘ, ਕੇਵਲ ਸਿੰਘ ਸਮੇਤ ਵੱਡੀ ਗਿਣਤੀ ਕਿਸਾਨ ਹਾਜ਼ਰ ਸਨ।

Related Articles

Leave a Comment