Home » ਥਾਣਾ ਟਾਡਾ ਦੀ ਪੁਲਿਸ ਨੇ ਭਾਰੀ ਮਾਤਰਾ ਵਿੱਚ ਫੜੀ ਸਰਾਬ ਦੇ ਨਾਲ ਕੀਤਾ ਇੱਕ ਵਿਅਕਤੀ ਨੂੰ ਗ੍ਰਿਫਤਾਰ ।

ਥਾਣਾ ਟਾਡਾ ਦੀ ਪੁਲਿਸ ਨੇ ਭਾਰੀ ਮਾਤਰਾ ਵਿੱਚ ਫੜੀ ਸਰਾਬ ਦੇ ਨਾਲ ਕੀਤਾ ਇੱਕ ਵਿਅਕਤੀ ਨੂੰ ਗ੍ਰਿਫਤਾਰ ।

by Rakha Prabh
7 views

ਹੁਸ਼ਿਆਰਪੁਰ 8 ਸਤੰਬਰ ( ਤਰਸੇਮ ਦੀਵਾਨਾ ) ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਸਰਤਾਜ ਸਿੰਘ ਚਾਹਲ ਆਈ ਪੀ ਐਸ ਨੇ ਜਿਲੇ ਅੰਦਰ ਮਾੜੇ ਅਨਸਰਾ ਉਪਰ ਕਾਬੂ ਪਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਸੀ ਜਿਸ ਤਹਿਤ  ਸਰਬਜੀਤ ਸਿੰਘ ਬਾਹੀਆ ਐਸ ਪੀ ਇੰਨਵੈਸਟੀਕੇਸਨ  ਹੁਸਿਆਰਪੁਰ  ਕੁਲਵੰਤ ਸਿੰਘ ਡੀ.ਐਸ.ਪੀ ਸਬ ਡਵੀਜਨ ਟਾਂਡਾ ਦੀ ਅਗਵਾਹੀ ਵਿਚ ਥਾਣਾ ਟਾਂਡਾ ਦੇ ਅਧੀਨ ਆਉਦੇ ਏਰੀਆ ਵਿਚ ਸ਼ਰਾਬ ਸਪਲਾਈ ਕਰਨ ਵਾਲਿਆ ਨੂੰ ਗ੍ਰਿਫਤਾਰ ਕਰਨ ਲਈ ਲਈ ਸੋਰਸ ਲਗਾ ਕੇ ਉਪਰਾਲੇ ਕੀਤੇ ਜਾ ਰਹੇ ਹਨ। ਏ ਐਸ.ਆਈ ਨਰਿੰਦਰ ਸਿੰਘ ਚੋਕੀ ਸਰਾਂ ਥਾਣਾ ਟਾਂਡਾ ਦੀ ਪੁਲਿਸ ਪਾਰਟੀ ਅਤੇ ਏ ਐਸ.ਆਈ ਗੁਰਮੀਤ ਸਿੰਘ ਚੋਕੀ ਸਰਾਂ ਥਾਂਣਾ ਟਾਡਾ ਸਮੇਤ ਪੁਲਿਸ ਪਾਰਟੀ ਨੂੰ ਉਸ ਸਮੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਦੋ ਦੋਸ਼ੀ ਨੂੰ ਵੱਖ-ਵੱਖ ਮੁਕਦਮਾ ਵਿਚ ਗ੍ਰਿਫਤਾਰ ਕਰਕੇ ਉਹਨਾ ਪਾਸੋ ਭਾਰੀ ਮਾਤਰਾ ਵਿਚ ਸ਼ਰਾਬ ਬ੍ਰਾਮਦ ਹੋਣ ਤੇ ਮੁਕਦਮਾ ਦਰਜ ਰਜਿਸਟਰ ਕਰਕੇ ਲੋੜੀਦੀ ਕਾਰਵਾਈ ਅਮਲ ਵਿਚ ਲਿਆਦੀ ਦੋਰਾਨੇ ਤਫ਼ਤੀਸ਼ ਡੂੰਘਾਈ ਨਾਲ ਪੁੱਛ ਗਿੱਛ ਕਰਨ ਤੇ ਜਿਹਨਾ ਪਾਸੋਂ ਸ਼ਰਾਬ ਖਰੀਦ ਕਰਦੇ ਹਨ । ਉਹਨਾ ਦੱਸਿਆ ਕਿ ਦੋਸੀਆਨ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਜਾ ਰਿਹਾ ਹੈ ।

Related Articles

Leave a Comment