ਪਾਕਿਸਤਾਨੀ ਡਰੋਨ ਵੱਲੋਂ ਭਾਰਤ ਅੰਦਰ ਘੁਸਪੈਠ, ਬੀ.ਐਸ.ਐਫ. ਨੇ ਕੀਤੀ ਫਾਇਰਿੰਗ
ਖਾਲੜਾ, 28 ਸਤੰਬਰ : ਖਾਲੜਾ ਸੈਕਟਰ ਅਧੀਨ ਆਉਂਦੀ ਬੀ.ਐਸ.ਐਫ. ਦੀ ਸਰਹ੍ਰਦੀ ਚੌਕੀ ਧਰਮਾਂ ਦੇ ਅਧੀਨ ਆਉਂਦੇ ਏਰੀਏ ਅੰਦਰ 27 ਅਤੇ 28 ਸਤੰਬਰ ਦੀ ਦਰਮਿਆਨੀ ਰਾਤ ਨੂੰ 11:10 ਵਜੇ ਪਾਕਿਸਤਾਨੀ ਡਰੋਨ ਵ੍ਰਲੋਂ ਅੰਤਰਰਾਸ਼ਟਰੀ ਬੁਰਜੀ ਨੰਬਰ 137/25 ਦੇ ਸਾਹਮਣੇ ਭਾਰਤ ਅੰਦਰ ਘੁਸਪੈਠ ਕੀਤੀ ਗਈ, ਜਿਸ ਨੂੰ ਡੇਗਣ ਲਈ ਬੀ.ਐੱਸ.ਐੱਫ. ਦੀ 103 ਬਟਾਲੀਅਨ ਦੇ ਜਵਾਨਾਂ ਵ੍ਰਲੋਂ 20 ਗੋਲੀਆਂ ਚਲਾਈਆਂ ਗਈਆਂ, ਪਰ ਡਰੋਨ ਠੀਕ ਤਿੰਨ ਮਿੰਟ ਬਾਅਦ ਵਾਪਸ ਪਾਕਿਸਤਾਨ ਵੱਲ ਭੱਜਣ ਚ ਕਾਮਯਾਬ ਹੋ ਗਿਆ। ਘਟਨਾ ਸਥਾਨ ’ਤੇ ਬੀ.ਐਸ.ਐਫ. ਵੱਲੋਂ ਤਲਾਸ਼ੀ ਮੁਹਿੰਮ ਜਾਰੀ ਹੈ।
ਪਾਕਿਸਤਾਨੀ ਡਰੋਨ ਵੱਲੋਂ ਭਾਰਤ ਅੰਦਰ ਘੁਸਪੈਠ, ਬੀ.ਐਸ.ਐਫ. ਨੇ ਕੀਤੀ ਫਾਇਰਿੰਗ
previous post