ਫਿਰੋਜ਼ਪੁਰ, 14 ਜੂਨ
ਬੀਐੱਸਐੱਫ ਨੇ ਅੱਜ ਸਵੇਰੇ ਫਿਰੋਜ਼ਪੁਰ ਸਰਹੱਦ ਨੇੜੇ ਪਾਕਿਸਤਾਨੀ ਡਰੋਨ ਵੱਲੋਂ ਹੈਰੋਇਨ ਦੇ ਤਿੰਨ ਪੈਕੇਟ ਬਰਾਮਦ ਕੀਤੇ। ਸਵੇਰੇ 7.30 ਵਜੇ ਸੂਹ ਮਿਲਣ ’ਤੇ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਮਬੋਕੇ ਦੇ ਬਾਹਰਵਾਰ ਬੀਐੱਸਐਫ ਨੇ ਤਲਾਸ਼ੀ ਮੁਹਿੰਮ ਚਲਾਈ ਗਈ ਸੀ। ਇਸ ਦੌਰਾਨ ਜਵਾਨਾਂ ਨੇ ਕਾਲੇ ਰੰਗ ਦਾ ਬੈਗ ਬਰਾਮਦ ਕੀਤਾ, ਜਿਸ ਵਿੱਚ ਨਸ਼ੀਲੇ ਪਦਾਰਥਾਂ ਦੇ 3 ਛੋਟੇ ਪੈਕੇਟ, ਜਿਨ੍ਹਾਂ ਦਾ ਵਜ਼ਨ 2.6 ਕਿਲੋਗ੍ਰਾਮ ਸੀ ਬਰਾਮਦ ਕੀਤੇ।