ਜ਼ੀਰਾ, 3 ਮਈ ( ਗੁਰਪ੍ਰੀਤ ਸਿੰਘ ਸਿੱਧੂ ) :- ਸੀ.ਆਈ.ਐਸ.ਸੀ.ਈ ਜੋਨਲ ਫੁੱਟਬਾਲ ਮੁਕਾਬਲੇ ਬੀਤੇ ਦਿਨੀ ਸੈਂਟ ਜੋਸਿਫ ਸਕੂਲ ਘੱਲ ਕਲਾਂ ਮੋਗਾ ਵਿੱਚ ਕਰਵਾਏ ਗਏ। ਮੋਗਾ ਜੋਨ ਦੇ ਵੱਖ ਵੱਖ ਸਕੂਲਾਂ ਦੀਆਂ ਲੜਕੀਆਂ ਨੇ ਅੰਡਰ 14 ਅੰਡਰ 17 ਤੇ ਅੰਡਰ 19 ਵਰਗ਼ ਦੇ ਮੁਕਾਬਲਿਆਂ ਵਿੱਚ ਹਿੱਸਾ ਲਿਆ। ਇਸ ਮੁਕਾਬਲੇ ਵਿੱਚ ਸਾਨਦਾਰ ਪ੍ਰਦਰਸਨ ਕਰਦੇ ਹੋਏ ਐਮਬਰੋਜੀਅਲ ਪਬਲਿਕ ਸਕੂਲ ਦੀਆਂ ਲੜਕੀਆਂ ਹਰਗੁਨੀਤ ਕੌਰ, ਰਵਨੀਤ ਕੌਰ, ਜੰਨਤ ਦੀਪ ਕੌਰ, ਅਰਨਪ੍ਰੀਤ ਕੌਰ, ਹਰਗੁਨ ਕੌਰ, ਅਮਾਨਤ ਕੌਰ, ਮਹਿਕਪ੍ਰੀਤ ਕੌਰ, ਸੁਪਨਪ੍ਰੀਤ ਕੌਰ, ਹਰਜੋਤ ਕੌਰ, ਅਨੂਰੀਤ ਕੌਰ, ਗੁਰਮਨਪ੍ਰੀਤ ਕੌਰ, ਪਮਨੀਤ ਕੌਰ, ਜਪਨੀਤ ਕੌਰ ਨੇ ਕਪਤਾਨ ਗੁਰਮਨ ਪ੍ਰੀਤ ਕੌਰ ਦੀ ਅਗਵਾਈ ਵਿੱਚ ਸਾਨਦਾਰ ਖੇਡ ਦਾ ਪ੍ਰਦਰਸਨ ਕਰਦੇ ਹੋਏ ਅੰਡਰ 14 ਵਰਗ਼ ਮੁਕਾਬਲੇ ਵਿੱਚ ਤੀਸਰਾ ਸਥਾਨ ਅਤੇ ਸੁਖਮਨਦੀਪ ਕੌਰ, ਹਸਨਪ੍ਰੀਤ ਕੌਰ, ਪਵਨਦੀਪ ਕੌਰ, ਸਾਈਨਾ ਕੌਰ, ਅਮਰਦੀਪ ਕੌਰ, ਰਾਜਮੀਤ ਕੌਰ, ਸਾਈਨਾ ਠਾਕੁਰ, ਕਿਰਨਦੀਪ ਕੌਰ, ਕੋਮਲਪ੍ਰੀਤ ਕੌਰ, ਜਪਜੀਤ ਕੌਰ, ਸਿਮਰਨਜੀਤ ਕੌਰ ਨੇ ਕਪਤਾਨ ਨਵਦੀਪ ਕੌਰ ਦੀ ਅਗਵਾਈ ਵਿੱਚ ਅੰਡਰ 17 ਮੁਕਾਬਲੇ ਵਿੱਚ ਤੀਸਰਾ ਸਥਾਨ ਅਤੇ ਰਾਜਬੀਰ ਕੌਰ, ਜੀਵਨਜੋਤ ਕੌਰ, ਅਰਮਾਨ ਕੌਰ, ਦਿਲਪ੍ਰੀਤ ਕੌਰ, ਸਰਬਜੀਤ ਕੌਰ, ਗੁਰਲੀਨ ਕੌਰ, ਮਨੋਰਪ੍ਰੀਤ ਕੌਰ, ਨਵਜੋਤ ਕੌਰ, ਕੋਮਲਪ੍ਰੀਤ ਕੌਰ, ਕੋਮਲਪ੍ਰੀਤ ਕੌਰ, ਅੰਮਿ੍ਰਤਪਾਲ ਕੌਰ, ਅਰਮਾਨਪ੍ਰੀਤ ਕੌਰ ਅਤੇ ਸੇਜਲ ਗੁਲਾਟੀ ਨੇ ਕਪਤਾਨ ਕਰਮਨਜੋਤ ਕੌਰ ਦੀ ਅਗਵਾਈ ਵਿੱਚ ਸ਼ਾਨਦਾਰ ਪ੍ਰਦਰਸਨ ਕਰਦੇ ਹੋਏ ਅੰਡਰ 19 ਮੁਕਾਬਲੇ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ। ਅੰਡਰ 19 ਟੀਮ ਦੀ ਖਿਡਾਰਨ ਨਵਜੋਤ ਕੌਰ ਪੁੱਤਰੀ ਸਰਦਾਰ ਇਕਬਾਲ ਸਿੰਘ ਨੂੰ ਬੈਸਟ ਫੁਟਬਾਲ ਪਲੇਅਰ ਦਾ ਸਨਮਾਨ ਪ੍ਰਾਪਤ ਹੋਇਆ। ਸਕੂਲ ਪਹੁੰਚਣ ਤੇ ਸਕੂਲ ਦੇ ਚੇਅਰਮੈਨ ਸਰਦਾਰ ਸਤਨਾਮ ਸਿੰਘ ਬੁੱਟਰ ਪਿ੍ਰੰਸੀਪਲ ਸ੍ਰੀ ਤੇਜ ਸਿੰਘ ਠਾਕੁਰ ਅਤੇ ਸਮੂਹ ਸਟਾਫ ਨੇ ਸਾਰੀਆਂ ਖਿਡਾਰਨਾਂ ਅਤੇ ਉਹਨਾਂ ਦੇ ਕੋਚ ਸ੍ਰੀ ਸੋਕ ਕੁਮਾਰ ਨੂੰ ਵਧਾਈ ਦਿੱਤੀ ਅਤੇ ਕਾਮਨਾ ਕੀਤੀ ਕਿ ਉਹ ਭਵਿੱਖ ਵਿੱਚ ਵੀ ਇਸੇ ਤਰਾਂ ਦਾ ਸਾਨਦਾਰ ਪ੍ਰਦਰਸਨ ਕਰਦੇ ਹੋਏ ਆਪਣੇ ਸਕੂਲ ਤੇ ਆਪਣੇ ਮਾਪਿਆਂ ਦਾ ਨਾਮ ਰੌਸਨ ਕਰਨਗੀਆਂ। ਇਸ ਮੌਕੇ ਕੁਆਰਡੀਨੇਟਰ ਮਿਸਿਜ਼ ਰੀਨਾ ਠਾਕੁਰ, ਸੁਰਿੰਦਰ ਕਟੋਚ, ਦੀਪਕ ਸੇਖੜੀ ਅਤੇ ਮਿਸਿਜ਼ ਅਨੁਪਮਾ ਠਾਕਰ ਹਾਜ਼ਰ ਸਨ।