ਫਗਵਾੜਾ 22 ਜੁਲਾਈ (ਸ਼ਿਵ ਕੋੜਾ) ਲਾਇਨਜ਼ ਕਲੱਬ ਫਗਵਾੜਾ ਸਰਵਿਸ ਦੀ ਨਵੀਂ ਟੀਮ ਨੇ ਪਹਿਲੇ ਪ੍ਰੋਜੈਕਟ ਤਹਿਤ ਕਲੱਬ ਦੇ ਪ੍ਰਧਾਨ ਲਾਇਨ ਵਿਪਨ ਹਾਂਡਾ ਦੀ ਅਗਵਾਈ ਹੇਠ ਵਣ ਮਹਾਉਤਸਵ ਮਨਾਉਂਦੇ ਹੋਏ ਵਾਤਾਵਰਨ ਸੰਭਾਲ ਦਾ ਸੁਨੇਹਾ ਦਿੱਤਾ। ਇਸ ਦੌਰਾਨ ਉਦਯੋਗ ਵਿਹਾਰ ਬਹਾਦਰਕੇ ਵਿਖੇ ਬੂਟੇ ਲਗਾਏ ਗਏ। ਲਾਇਨ ਹਾਂਡਾ ਨੇ ਦੱਸਿਆ ਕਿ ਕੁੱਲ 21 ਛਾਂਦਾਰ ਰੁੱਖ ਲਗਾਏ ਗਏ ਹਨ, ਜਿਨ੍ਹਾਂ ਦੀ ਸੁਰੱਖਿਆ ਦੀ ਜਿੰਮੇਵਾਰੀ ਵੀ ਕਲੱਬ ਵਲੋਂ ਲਈ ਗਈ ਹੈ। ਉਨ੍ਹਾਂ ਕਿਹਾ ਕਿ ਅੱਜ ਵਾਤਾਵਰਨ ਭਾਰਤ ਦੀ ਹੀ ਨਹੀਂ ਸਗੋਂ ਵਿਸ਼ਵ ਦੀ ਸਮੱਸਿਆ ਬਣ ਗਿਆ ਹੈ। ਵਿਸ਼ਵ ਭਰ ਵਿੱਚ ਕੁਦਰਤੀ ਆਫ਼ਤਾਂ ਦਾ ਕਾਰਨ ਵੱਡੇ ਪੱਧਰ ’ਤੇ ਰੁੱਖਾਂ ਦੀ ਕਟਾਈ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਲਾਇਨਜ਼ ਕਲੱਬ ਫਗਵਾੜਾ ਸਰਵਿਸ ਵਾਤਾਵਰਣ ਦੀ ਸੰਭਾਲ ਵਿੱਚ ਆਪਣਾ ਯੋਗਦਾਨ ਪਾਉਂਦੀ ਰਹੇਗੀ। ਬਰਸਾਤ ਦੇ ਮੌਸਮ ਵਿੱਚ ਅਜਿਹੇ ਹੋਰ ਪ੍ਰੋਜੈਕਟ ਕੀਤੇ ਜਾਣਗੇ। ਉਹਨਾਂ ਦੱਸਿਆ ਕਿ ਇਸ ਪ੍ਰੋਜੈਕਟ ਦੇ ਚੇਅਰਮੈਨ ਲਾਇਨ ਅਜੇ ਹਾਂਡਾ ਸਨ। ਇਸ ਮੌਕੇ ਲਾਇਨ ਵਰੁਣ ਹਾਂਡਾ, ਲਾਇਨ ਰਾਕੇਸ਼ ਕੁਮਾਰ, ਅਜੇ ਭਗਤ, ਨਰੇਸ਼ ਚਾਵਲਾ, ਕੀਮਤੀ ਲਾਲ ਓਹਰੀ, ਕਪਿਲ ਧਮੀਜਾ, ਅਕਾਸ਼ ਧੀਰ, ਰੋਮਿਤ ਤੁਲੀ, ਸੰਦੀਪ ਗਰੋਵਰ, ਮਨਦੀਪ ਮਲਹੋਤਰਾ, ਅਸ਼ੋਕ ਠਾਕੁਰ, ਸ਼ਿਵ ਠਾਕੁਰ, ਸੰਦੀਪ ਮੋਂਗੀਆ, ਲਲਿਤ ਧਵਨ ਸਮੇਤ ਹੋਰ ਪਤਵੰਤੇ ਹਾਜ਼ਰ ਸਨ।