Home » ਬੋਸਟਲ ਜੇਲ੍ਹ ’ਚ ਕੈਦੀ ਨੇ ਜਾਲੀ ਨਾਲ ਕੱਟੀਆਂ ਹੱਥ ਦੀਆਂ ਨਸਾਂ, ਪੜੋ ਪੂਰੀ ਖ਼ਬਰ

ਬੋਸਟਲ ਜੇਲ੍ਹ ’ਚ ਕੈਦੀ ਨੇ ਜਾਲੀ ਨਾਲ ਕੱਟੀਆਂ ਹੱਥ ਦੀਆਂ ਨਸਾਂ, ਪੜੋ ਪੂਰੀ ਖ਼ਬਰ

by Rakha Prabh
107 views

ਬੋਸਟਲ ਜੇਲ੍ਹ ’ਚ ਕੈਦੀ ਨੇ ਜਾਲੀ ਨਾਲ ਕੱਟੀਆਂ ਹੱਥ ਦੀਆਂ ਨਸਾਂ, ਪੜੋ ਪੂਰੀ ਖ਼ਬਰ
ਲੁਧਿਆਣਾ, 25 ਸਤੰਬਰ : ਬੋਸਟਲ ਜੇਲ੍ਹ ’ਚ ਬੰਦ ਇਕ ਕੈਦੀ ਵੱਲੋਂ ਹੱਥ ਦੀਆਂ ਨਸਾਂ ਕੱਟ ਕੇ ਖੁਦਕੁਸੀ ਦੀ ਕੋਸ਼ਿਸ਼ ਕਰਨ ਦਾ ਸਮਾਚਾਰ ਹੈ।

ਜਾਣਕਾਰੀ ਤੋਂ ਬਾਅਦ ਜੇਲ੍ਹ ਮੁਲਾਜਮ ਉਸ ਨੂੰ ਹਸਪਤਾਲ ਲੈ ਗਏ ਅਤੇ ਉਸ ਦਾ ਇਲਾਜ ਕੀਤਾ ਗਿਆ। ਇਸ ਮਾਮਲੇ ’ਚ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੇ ਸਹਾਇਕ ਸੁਪਰੀਡੈਂਟ ਰਮੇਸ਼ ਚੰਦ ਦੇ ਬਿਆਨ ’ਤੇ ਕੈਦੀ ਸੂਰਜ ਕੁਮਾਰ ਦੇ ਖਿਲਾਫ਼ ਖੁਦਕੁਸੀ ਦੀ ਕੋਸ਼ਿਸ਼ ਕਰਨ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।

ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਸਹਾਇਕ ਸੁਪਰੀਡੈਂਟ ਬੋਸਟਲ ਜੇਲ੍ਹ ਰਮੇਸ਼ ਚੰਦ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਰਾਤ ਲਗਭਗ ਸਵਾ 8 ਵਜੇ ਕੈਦੀ ਸੂਰਜ ਕੁਮਾਰ ਨੇ ਆਪਣੇ ਖੱਬੇ ਹੱਥ ਦੇ ਗੁਟ ਨੂੰ ਗੇਟ ਦੇ ਕੋਲ ਬਣੀ ਜਾਲੀ ਨਾਲ ਕੱਟ ਕੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਇਲਾਜ ਕਰਵਾਉਣ ਤੋਂ ਬਾਅਦ ਡਾਕਟਰਾਂ ਦੇ ਬੋਰਡ ਨੇ ਉਸ ਦਾ ਮਾਨਸਿਕ ਚੈਕਅੱਪ ਕੀਤਾ। ਜਾਂਚ ਦੇ ਦੌਰਾਨ ਡਾਕਟਰਾਂ ਨੇ ਪਾਇਆ ਕਿ ਸੂਰਜ ਕੁਮਾਰ ਦਾ ਦਿਮਾਗੀ ਸੰਤੁਲਨ ਬਿਲਕੁਲ ਠੀਕ ਹੈ ਜਿਸ ਤੋਂ ਬਾਅਦ ਮੁਲਜਮ ਦੇ ਖਿਲਾਫ਼ ਐਫਆਈਆਰ ਦਰਜ ਕਰਵਾਈ ਗਈ।

Related Articles

Leave a Comment