ਭਾਰਤੀ ਕ੍ਰਿਕਟ ਭਾਈਚਾਰੇ ਨੇ ਭਾਰਤੀ ਮਹਿਲਾ ਤੇਜ ਗੇਂਦਬਾਜ ਝੂਲਨ ਗੋਸਵਾਮੀ ਨੂੰ ਕਿਹਾ ਅਲਵਿਦਾ
ਬਰਮਿੰਘਮ, 25 ਸਤੰਬਰ : ਭਾਰਤੀ ਕ੍ਰਿਕਟ ਭਾਈਚਾਰੇ ਨੇ ਲਾਰਡਸ ਦੇ ਇਤਿਹਾਸਿਕ ਮੈਦਾਨ ’ਤੇ ਇੰਗਲੈਂਡ ਦੇ ਖ਼ਿਲਾਫ਼ ਤੀਜੇ ਅਤੇ ਆਖਰੀ ਇਕ ਦਿਨਾਂ ਮੈਚ ਤੋਂ ਬਾਅਦ ਭਾਰਤੀ ਮਹਿਲਾ ਤੇਜ ਗੇਂਦਬਾਜ ਝੂਲਨ ਗੋਸਵਾਮੀ ਨੂੰ ਅਲਵਿਦਾ ਕਹਿਣ ਲਈ ਸੋਸਲ ਮੀਡੀਆ ਦਾ ਸਹਾਰਾ ਲਿਆ, ਜੋ ਕਿ ਉਸ ਦਾ ਆਖਰੀ ਕੋਮਾਂਤਰੀ ਮੈਚ ਸੀ।
ਕਈ ਕ੍ਰਿਕਟਰਾਂ ਅਤੇ ਪ੍ਰਸਾਸਨਿਕ ਹਸਤੀਆਂ ਨੇ ਟਵਿੱਟਰ ’ਤੇ ਝੂਲਨ ਗੋਸਵਾਮੀ ਨੂੰ ਵਿਦਾਈ ਦੇਣ ਅਤੇ ਉਸ ਦੇ ਮਹਾਨ ਕੈਰੀਅਰ ਲਈ ਵਧਾਈ ਦਿੱਤੀ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੀਆਂ ਔਰਤਾਂ ਨੇ ਵੀ ਮਹਾਨ ਗੇਂਦਬਾਜ ਨੂੰ ਅਲਵਿਦਾ ਕਹਿਣ ਲਈ ਟਵਿੱਟਰ ’ਤੇ ਪਹੁੰਚ ਕੀਤੀ।